ਚੀਨ : ਦੱਖਣੀ ਪੱਛਮੀ ਚੀਨ ਦੇ ਪਹਾੜੀ ਯੂਨਾਨ ਸੂਬੇ ਵਿੱਚ ਸੋਮਵਾਰ ਨੂੰ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਲੋਕ ਲਾਪਤਾ ਹਨ। ਸਰਕਾਰੀ ਸਮਾਚਾਰ ਏਜੰਸੀ ‘ਸ਼ਿਨਹੂਆ ’ਦੀ ਖ਼ਬਰ ਮੁਤਾਬਕ ਇਹ ਹਾਦਸਾ ਬੀਜਿੰਗ ਦੇ ਸਮੇਂ ਅਨੁਸਾਰ ਸਵੇਰੇ 5:51 ਵਜੇ ਝਾਓਟੋਂਗ ਸ਼ਹਿਰ ਦੇ ਲਿਆਂਗਸ਼ੂਈ ਪਿੰਡ ’ਚ ਵਾਪਰਿਆ। ਸਰਾਕਾਰੀ ਟੈਲੀਵਿਜ਼ਨ ਸੀ.ਸੀ.ਟੀ.ਵੀ ਨੇ ਦੱਸਿਆ ਕਿ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ ’ਚ 500 ਤੋਂ ਵੱਧ ਲੋਕਾਂ ਨੂੰ ਸੁੱਰਖਿਅਤ ਬਾਹਰ ਕਢਿਆ ਗਿਆ ਹੈ । ਆਫ਼ਤ ਘਟਾਉਣ ਲਈ ਸੂਬਾਈ ਕਮਿਸ਼ਨ ਨੇ ਆਫ਼ਤ ਰਾਹਤ ਲਈ ਤੀਜੇ ਪੱਧਰ ਦੀ ਐਮਰਜੈਂਨਸੀ ਪ੍ਰਤੀਕਿਰਿਆ ਨੂੰ ਸਰਗਰਮ ਕਰ ਦਿੱਤਾ ਹੈ। ਅਧਿਕਾਰਤ ਮੀਡੀਆ ਮੁਤਾਬਕ ਜ਼ਮੀਨ ਖਿਸਕਣ ਤੋਂ ਬਾਅਦ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਮੀਨ ਖਿਸਕਣ ਤੋਂ ਬਾਅਦ ਲਾਪਤਾ ਹੋਏ ਦੋ ਵਿਅਕਤੀਆਂ ਦੀ ਲਾਸ਼ਾਂ ਮਿਲ ਗਈਆਂ ਹਨ।