ਪਟਿਆਲਾ : ਸਰਕਾਰੀ (ਸਟੇਟ) ਕਾਲਜ ਆਫ਼ ਐਜੂਕੇਸ਼ਨ ਵਿਖੇ ਸਕੀਮ ਫਾਰ ਵੋਕੇਸ਼ਲਾਈਜੇਸ਼ਨ ਅਤੇ ਸਕਿੱਲ ਡਿਵੈਲਪਮੈਂਟ ਸਕੀਮ ਤਹਿਤ ਗੌਰਮਿੰਟ ਕਾਲਜ਼ਿਜ਼ ਆਫ਼ ਪੰਜਾਬ ਤਹਿਤ 'ਪਾਵਰ ਆਫ਼ ਗਰੂਮਿੰਗ ਇਨ ਯੂਅਰ ਪ੍ਰੋਫੈਸ਼ਨਲ ਲਾਈਫ਼' ਵਿਸ਼ੇ 'ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ।ਪ੍ਰਿੰਸੀਪਲ ਚਰਨਜੀਤ ਕੌਰ ਨੇ ਰਿਸੋਰਸ ਪਰਸਨ ਦਾ ਸਵਾਗਤ ਕੀਤਾ। ਵਰਕਸ਼ਾਪ ਮੌਕੇ ਆਮਿਲ ਅਕੈਡਮੀ ਪਟਿਆਲਾ ਤੋਂ ਆਮਿਲ ਹਾਸਿਨ ਤੇ ਟੀਮ ਸਮੇਤ ਮਿਸ ਆਸ਼ਿਨਾ ਨੇ ਵਿਦਿਆਰਥੀਆਂ ਨੂੰ ਸਕਿੱਨ ਕੇਅਰ ਤੇ ਉਸ ਨਾਲ ਸਬੰਧਿਤ ਸਮੱਸਿਆਵਾਂ ਬਾਰੇ ਜਾਗਰੂਕ ਕੀਤਾ ਤੇ ਵਿਦਿਆਰਥੀਆਂ ਵੱਲੋਂ ਦੱਸੀਆਂ ਸਮੱਸਿਆਵਾਂ ਦਾ ਹੱਲ ਕਰਦੇ ਹੋਏ, ਵਿਦਿਆਰਥੀਆਂ ਨੂੰ ਹੱਥੀਂ ਕੰਮ ਕਰਨ ਉਤੇ ਜ਼ੋਰ ਦਿੱਤਾ।ਅਗਲੇ ਸੈਸ਼ਨ ਵਿੱਚ ਅਜੋਕੇ ਸਮੇਂ ਦੀ ਲੋੜ ਅਨੁਸਾਰ ਸਕਿੱਨ ਮਸਾਜ, ਹੇਅਰ ਸਟਾਇਲ ਦੀ ਟ੍ਰੇਨਿੰਗ ਦਿੱਤੀ।ਵਰਕਸ਼ਾਪ ਦੇ ਦੂਜੇ ਦਿਨ ਟੀਮ ਨੇ ਮੇਕਅੱਪ ਬਾਰੇ ਦਸਦਿਆਂ ਸਕਿੱਨ ਨਾਲ ਸਬੰਧਿਤ ਗ਼ਲਤ ਉਤਪਾਦ ਦੀ ਵਰਤੋਂ ਨਾਲ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ।
ਡਾ. ਦੀਪਿਕਾ ਰਾਜਪਾਲ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਕਿ ਹਰ ਵਿਦਿਆਰਥੀ ਦੇ ਲਈ ਨੌਕਰੀ ਪ੍ਰਾਪਤ ਕਰਨ ਖਾਤਿਰ ਡਿਗਰੀ ਦੀ ਜ਼ਰੂਰਤ ਹੈ ਉਥੇ ਇਸ ਦੇ ਨਾਲ ਹੀ ਹੱਥੀਂ ਕੰਮ ਕਰਨਾ ਵੀ ਮਹੱਤਵਪੂਰਨ ਹੈ।
ਇਸ ਮੌਕੇ ਡਾ. (ਪ੍ਰੋ.) ਇੰਦਰਜੀਤ ਸਿੰਘ ਚੀਮਾ, ਨਵਨੀਤ ਕੌਰ ਜੇਜੀ, ਨਵਦੀਪ ਕੰਬੋਜ਼ ਡਾ. ਏਕਤਾ ਸ਼ਰਮਾ ਅਤੇ ਸਟਾਫ਼ ਮੈਂਬਰ ਮੌਜੂਦ ਰਿਹਾ, ਡਾ. ਕੁਲਜੀਤ ਕੌਰ ਨੇ ਮੰਚ ਦਾ ਸੰਚਾਲਨ ਕੀਤਾ।ਸਕੀਮ ਫਾਰ ਵੋਕੇਸ਼ਲਾਈਜੇਸ਼ਨ ਤੇ ਸਕਿੱਲ ਡਿਵੈਲਪਮੈਂਟ ਸਕੀਮ ਗੌਰਮਿੰਟ ਕਾਲਜ਼ਿਜ਼ ਆਫ਼ ਪੰਜਾਬ ਦੀ ਕਾਲਜ ਕਮੇਟੀ ਨੇ ਵਰਕਸ਼ਾਪ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ।