ਹਿਮਾਚਲ : ਇਸ ਵਾਰ ਹਿਮਾਚਲ ਦੇ ਹਿਮਾਲੀਅਨ ਖੇਤਰਾਂ ਵਿੱਚ ਬਰਫ਼ਬਾਰੀ ਨਹੀਂ ਹੋਈ। ਇਸ ਦਾ ਅਸਰ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆ ਤੱਕ ਗਰਮੀਆਂ ‘ਚ ਦੇਖਣ ਨੂੰ ਮਿਲੇਗਾ । ਖਾਸ ਕਰਕੇ ਗਰਮੀਆਂ ਵਿੱਚ ਇਸ ਦਾ ਅਸਰ ਗੁਆਂਢੀ ਰਾਜਾਂ ਪੰਜਾਬ, ਹਰਿਆਣਾ , ਦਿੱਲੀ ਅਤੇ ਰਾਜਸਥਾਨ ਦੀ ਖੇਤੀ ‘ਤੇ ਪਵੇਗਾ। ਹਿਮਾਚਲ ਦੇ ਚਾਰ ਨਦੀ ਬੇਸਿਨ, ਚਨਾਬ, ਰਾਵੀ, ਸਤਲੁਜ ਅਤੇ ਬਿਆਸ ‘ਤੇ ਬਰਫ਼ ਨਾਲ ਢੱਕਣ ਵਾਲਾ ਖੇਤਰ ਪਿਛਲੇ ਸਾਲ ਵੀ 14 ਫੀਸਦੀ ਘਟਿਆ ਹੈ। ਇਸ ਵਾਰ ਵੀ ਅੱਧੀ ਸਰਦੀ ਲੰਘ ਜਾਣ ਤੋਂ ਬਾਅਦ ਇਹੀ ਰੁਝਾਣ ਦੇਖਣ ਨੂੰ ਮਿਲਿਆ ਹੈ। ਸਰਦੀ ਦੇ ਸੋਕੇ ਨੇ ਪਿਛਲੇ 122 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਜਿਹੜੇ ਪਹਾੜ ਸਰਦੀਆ ਵਿੱਚ ਬਰਫ਼ ਨਾਲ ਢੱਕੇ ਹੁੰਦੇ ਹਨ,ਉਹ ਖਾਲੀ ਪਏ ਹਨ। ਇਸ ਨਾਲ ਗਰਮੀਆਂ ਵਿੱਚ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਪਾਣੀ ਲਈ ਹਾਹਾਕਾਰ ਮੱਚੀ ਜਾਵੇਗੀ । ਹਿਮਾਚਲ ਵਾਤਾਵਰਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਹਿਮਕੋੋਸਟ ਦੇ ਮੌਸਮੀ ਤਬਦੀਲੀਆਂ ਬਾਰੇ ਰਾਜ ਕੇਂਦਰ ਨੇ ਪਿਛਲੇ ਸਾਲ 15 ਅਕਤੂਬਰ ਤੋਂ ਬਰਫ਼ ਦੇ ਢੱਕਣ ਵਾਲੇ ਖੇਤਰ ‘ਤੇ ਅਧਿਐਨ ਸ਼ੁਰੂ ਕੀਤਾ ਹੈ। ਇਸ ਦੇ ਲਈ ਸਤਲੁਜ, ਰਾਵੀ ਅਤੇ ਚਨਾਵ ਬੇਸਿਨ ਦੇ ਦਰਿਆਵਾਂ ਦੇ ਕੰਢਿਆ ਦੀਆਂ ਸੈਟੇਲਾਈਟ ਤਸਵੀਰਾਂ ਲਈਆ ਗਈਆਂ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਸਾਲ ਵੀ ਹਿਮਾਚਲ ਪ੍ਰਦੇਸ਼ ਦੀ ਹੁਣ ਤੱਕ ਦੀ ਜਾਂਚ ‘ਚ ਬਰਫ਼ ਨਾਲ ਢੱਕੇ ਖੇਤਰ ਵਿੱਚ ਹੋਰ ਕੌਮੀ ਆਈ ਹੈ। ਹਿਮਾਲੀਆਂ ‘ਚ ਗਲੇਸ਼ੀਅਰ ਰੀਚਾਰਜ ਨਾ ਹੋਣ ਕਾਰਨ ਉਨ੍ਹਾਂ ਦੀ ਸਿਹਤ ‘ਤੇ ਅਸਰ ਪਿਆ ਹੈ। ਇਸ ਕਾਰਨ ਗਰਮੀਆਂ ਵਿੱਚ ਹਿਮਾਚਲ ਦੇ ਨਾਲ ਗੁਆਂਢੀ ਰਾਜਾਂ ਵਿੱਚ ਵੀ ਸੋਕੇ ਵਰਗੇ ਹਾਲਾਤ ਪੈਦਾ ਹੋ ਸਕਦੋ ਹਨ। ਹਿਮਾਚਲ ਵਿੱਚ ਵੀ ਸਿੰਚਾਈ ਅਤੇ ਬਿਜਲੀ ਉਤਪਾਦਨ ਲਈ ਪਾਣੀ ਨਹੀਂ ਮਿਲੇਗਾ।