ਸਿਡਨੀ : ਆਸਟਰੇਲੀਆਈ ਸੂਬੇ ਕੁਈਨਜ਼ਲੈਂਡ ਵਾਸੀ ਹਫ਼ਤਿਆਂ ਦੇ ਚੱਕਰਵਾਤ, ਤੇਜ਼ ਤੂਫ਼ਾਨਾਂ ਅਤੇ ਵਿਨਾਸ਼ਕਾਰੀ ਹਵਾਵਾਂ ਦੇ ਬਾਅਦ ਵੱਡੇ ਹੜ੍ਹ ਨਾਲ ਡੁੱਬ ਰਹੇ ਹਨ। ਦੱਖਣ ਪੂਰਬ ਵਿੱਚ ਇਸ ਹਫ਼ਤੇ ਭਾਰੀ ਮੀਂਹ ਪਿਆ, ਜਿਸ ਵਿੱਚ ਉਤਰੀ ਬ੍ਰਿਸਬੇਨ ਅਤੇ ਮੋਰੇਟਨ ਖੇਤਰਾਂ ਵਿੱਚ 250 ਮਿਲੀਮੀਟਰ ਤੋਂ 300 ਮਿਲੀਮੀਟਰ ਤਕ ਮੀਂਹ ਪਿਆ। ਮੌਸਮ ਵਿਗਿਆਨ ਬਿਊਰੋ ਦਾ ਕਹਿਣਾ ਹੈ ਕਿ ਅੱਜ ਮੌਸਮ ਖਾੜੀ ਦੇਸ਼ ਵਿਚ ਚਲਾ ਗਿਆ ਹੈ, ਜਿਥੇ 300 ਮਿਲੀਮੀਟਰ ਤਕ ਦੀ ਤੇਜ਼ ਬਾਰਿਸ਼, ਵਿਨਾਸ਼ਕਾਰੀ ਹਵਾਵਾਂ ਅਤੇ ਖ਼ਤਰਨਾਕ ,ਜਾਨਲੇਵਾ ਹੜ੍ਹ ਆਉਣ ਦੀ ਸੰਭਾਵਨਾ ਹੈ। ਸੂਬੇ ਦੇ ਹੋਰ ਹਿੱਸੀਆ ਵਿੱਚ ਨਦੀਆਂ ਲਈ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਬ੍ਰਿਸਬੇਨ ਦੇ ਉਤਰ ਪੱਛਮ ਸਥਿਤ ਚਿਨਚਿਲਾ ਵੇਅਰ ਵਿਖੇ ਕੌਂਡਾਮਾਈਨ ਨਦੀ ਵਿੱਚ 10.36 ਮੀਟਰ ਦੇ ਵੱਡੇ ਪਧੱਰ ਦੇ ਹੜ੍ਹ ਆ ਗਿਆ। ਬ੍ਰਿਸਬੇਨ ਦੇ ਪਛੱਮ ਵਿਚ ਫ਼Çਲੰਟਨ ਵਿਖੇ ਮੂਨੀ ਨਦੀ ਵਿਚ 72 ਘੰਟਿਆ ਵਿਚ ਕੁੱਲ 205 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਭਾਰੀ ਮੀਂਹ ਨੇ ਨਦੀ ਦੇ ਪੱਧਰ 4.62 ਮੀਟਰ ਤਕ ਵਧਾ ਦਿੱਤਾ ਜਿਸ ਮਗਰੋਂ ਹੜ੍ਹ ਦੀ ਚਿਤਾਵਨੀ ਦਿੱਤੀ ਗਈ, ਭਾਰੀ ਬਰਸ਼ ਨੇ ਸੂਬੇ ਦੇ ਉਤਰੀ ਕੇਂਦਰ ਖੇਤਰ ਵਿਚ ਰਿਚਮੰਡ ਦੇ ਹੇਠਾਂ ਫ਼Çਲੰਡਰਜ਼ ਨਦੀ ਵਿਚ ਵੀ ਪਾਣੀ ਦਾ ਪੱਧਰ ਵਧਾ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿਚ ਹੋਰ ਬਾਰਸ਼ ਹੋਣ ਨਾਲ ਨਦੀ ਦੇ 8 ਮੀਟਰ ਦੇ ਵੱਡੇ ਹੜ੍ਹ ਦੇ ਪੱਧਰ ਤਕ ਪਹੁੰਚਣ ਦੀ ਉਮੀਦ ਹੈ। ਡਾਉਸਨ ਨਦੀ ਡਾਈਮੈਨਟੀਨਾ ਨਦੀ ਅਤੇ ਪਾਰੋ ਨਦੀ ਲਈ ਦਰਮਿਆਨੀ ਚਿਤਾਵਨੀਆਂ ਲਾਗੂ ਹਨ । ਹਾਟਨ ਰਿਵਰ, ਬਾਰੂਕ ਰਿਵਰ, ਮਾਮੂਲੀ ਹੜ੍ਹ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।