ਦਿੱਲੀ : ਅਮਰੀਕੀ ਵਿਦੇਸ਼ ਮੰਤਰਾਲੇ ਨੇ ਪੀ੍ਰਡੇਟਨ ਡਰੋਨ ਬਣਾਉਣ ਵਾਲੀ ਕੰਪਨੀ ਜਨਰਲ ਐਟਮਿਕਸ ਨੂੰ ਅਧਿਕਾਰਤ ਤੌਰ ‘ਤੇ ਸੂਚਿਤ ਕੀਤਾ ਹੈ ਕਿ ਅਮਰੀਕੀ ਕਾਂਗਰਸ ਨੇ ਭਾਰਤ ਨੂੰ 31 ਐਮ. ਕਿੳ.9ਬੀ ਡਰੋਨ ਦੀ ਵਿਕਰੀ ਨਾਲ ਸਬੰਧਤ ਪੱਧਰੀ ਸਮੀਖਿਆ ਪ੍ਰਕਿਰਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਸੰਕੇਤ ਦਿੱਤਾ ਹੈ। ਕਾਂਗਰਸ ਨੂੰ ਅਧਿਕਾਰਤ ਨੋਟਿਫ਼ਿਕੇਸ਼ਨ ਅਗਲੇ 24 ਘੰਟਿਆ ਦੇ ਅੰਦਰ ਸੌਂਪਿਆ ਜਾਵੇਗਾ। ਇਸ ਤੋਂ ਪਹਿਲਾਂ ਭਾਰਤ ਅਤੇ ਅਮਰੀਕਾ ਨੇ ਭਾਰਤੀ ਹਥਿਆਰਬੰਦ ਬਲਾਂ ਲਈ 31 ਐਮ. ਕਿਉ. 9ਬੀ ਪ੍ਰੀਡੇਟਨ ਲੌਂਗ ਐਂਡਿਊਰੈਂਸ ਡਰੋਨ ਦੀ ਸਪਲਾਈ ਲਈ 3 ਅਰਬ ਡਾਲਰ ਦੇ ਸੌਂਦੇ ਲਈ ਗੱਲਬਾਤ ਜਾਰੀ ਰੱਖੀ ਹੈ। ਅਮਰੀਕੀ ਕਾਂਗਰਸ ਜਲਦੀ ਹੀ ਇਸ ‘ਤੇ ਵਿਚਾਰ ਕਰਨ ਜਾ ਰਹੀ ਹੈ। ਇਸ ਮਾਮਲੇ ਨਾਲ ਜੁੜੇ ਲੋਕਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਖਬਰ ਉਸ ਮੀਡੀਆ ਰਿਪੋਰਟ ਵਿਚਕਾਰ ਆਈ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਅਮਰੀਕੀ ਸਰਕਾਰ ਨੇ ਭਾਰਤ ਨੂੰ 31 ਐਮ. ਕਿੳ. 9ਏ ਸੀ ਗਾਰਡੀਅਨ ਅਤੇ ਸਕਾਈ ਗਾਰਡੀਅਨ ਡਰੋਨ ਦੀ ਸਪਲਾਈ ਰੋਕ ਦਿੱਤੀ ਹੈ ਜਦੋਂ ਤਕ ਨਵੀਂ ਦਿੱਲੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਸ਼ ਦੀ ਸਾਰਥਕ ਜਾਂਚ ਨਹੀਂ ਕਰ ਲੈਂਦੀ।