ਅਮਰੀਕਾ : ਅਮਰੀਕਾ ਜਾਣ ਦੇ ਚਾਹਵਾਨਾਂ ਨੂੰ ਸਰਕਾਰ ਨੇ ਵੱਡਾ ਝਟਕਾ ਦਿੰਦੇ ਹੋਏ ਐਚ-1ਬੀ, ਈਬੀ-5 ਅਤੇ ਐਲ-1 ਵੀਜ਼ਾ ਫੀਸਾਂ ‘ਚ ਵਾਧਾ ਕੀਤਾ ਹੈ। ਸਾਲ 2016 ਦੇ ਬਾਅਦ ਪਹਿਲੀ ਵਾਰ ਫੀਸ ਵਧਾਈ ਗਈ ਹੈ ਜੋ ਕਿ 1 ਅਪ੍ਰੈਲ ਤੋਂ ਲਾਗੂ ਹੋਵੇਗੀ। ਐਚ-1ਬੀ, ਵੀਜ਼ਾ ਇਕ ਗੈਰ-ਅਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕਿੱਤਿਆਂ ਵਿੱਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ
ਉਦਯੋਗਿਕ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਵਿਚ ਹਰ ਸਾਲ ਹਜ਼ਾਰਾਂ ਮੁਲਾਜ਼ਮਾਂ ਨੂੰ ਨਿਯੁਕਤ ਕਰਨ ਲਈ ਇਸ ਨੀਤੀ ‘ਤੇ ਨਿਰਭਰ ਹੈ ਅਮਰੀਕੀ ਸਰਕਾਰ ਨੇ 1990 ਵਿਚ ਈਬੀ-5 ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਜੋ ਵਿਦੇਸ਼ੀ ਨਿਵੇਸ਼ਕਾ ਨੂੰ ਅਮਰੀਕੀ ਵਪਾਰ ਵਿਚ ਘੱਟੋ-ਘੱਟ ਅਮਰੀਕੀ ਡਾਲਰ ਦਾ ਨਿਵੇਸ਼ ਕਰਕੇ ਆਪਣੇ ਪਰਿਵਾਰ ਲਈ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਵਿਚ ਸਮਰੱਥਾ ਦੱਸਦਾ ਹੈ
1ਅਪ੍ਰੈਲ ਤੋਂ ਲਾਗੂ ਹੋਣ ਜਾ ਰਹੀ ਨਵੀਂ ਫੀਸ ਦਰ ਮੁਤਾਬਕ ਫਾਰਮ ਆਈ-129 ਤਹਿਤ ਐਂਚ-1ਬੀ ਵੀਜ਼ਾ ਫੀਸ 460 ਅਮਰੀਕੀ ਡਾਲਰ ਤੋਂ ਵਧਾ ਕੇ 780 ਅਮਰੀਕੀ ਡਾਲਰ ਕਰ ਦਿੱਤੀ ਗਈ ਹੈ