ਅਮਰੀਕਾ : ਅਮਰੀਕਾ ਦੇ ਇਡਾਹੋ ਸੂਬੇ ਦੇ ਬੋਇਸ ਵਿਚ ਹਵਾਈ ਅੱਡੇ ਦੇ ਮੈਦਾਨ ਵਿਚ ਇਕ ਨਿਰਮਾਣ ਅਧੀਨ ਸਟੀਲ ਦਾ ਢਾਂਚਾ ਬੁੱਧਵਾਰ ਨੂੰ ਢਹਿ ਗਿਆ,ਜਿਸ ਵਿਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਕਿ ਬੁੱਧਵਾਰ ਰਾਤ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਢਾਂਚਾ ਢਹਿਣ ਵਿਚ ਜ਼ਖ਼ਮੀ ਹੋਏ ਲੋਕਾਂ ਵਿੱਚੋ 5 ਦੀ ਹਾਲਤ ਗੰਭੀਰ ਹੈ। ਬੋਇਸ ਫ਼ਇਰ ਡਿਪਾਰਟਮੈਂਟ ਚੀਫ਼ ਆਪ੍ਰੇਸ਼ਨਜ਼ ਐਰੋਨ ਹੈਮਲ ਨੇ ਇਕ ਨਿਊਜ਼ ਕਾਨਫਰੰਸ ਵਿਚ ਕਿਹਾ ਗਿਆ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀਆਂ ਸ਼ਾਮ ਨੂੰ ਘਟਨਾ ਸਥਾਨ ’ਤੇੇ ਪਹੁੰਚੇ ਅਤੇ ਜਾਇਜ਼ਾ ਲਿਆ। ਢਾਂਚਾ ਡਿਗਿਆ ਤਾਂ ਕੁੱਝ ਪੀੜਤ ਇੱਕ ਉਚੀ ਇਮਾਰਤ ਜਾਂ ਹੋਰ ਉਚੇ ਪਲੇਟਫਾਰਮ ’ਤੇ ਹਨ। ਕੁੱਝ ਵਿਸ਼ੇਸ਼ ਬਚਾਅ ਯਤਨਾਂ ਦੀ ਲੋੜ ਸੀ। ਉਨ੍ਹਾਂ ਪੁਸ਼ਟੀ ਕੀਤੀ ਕਿ ਘਟਨਾ ਵਿੱਚ ਇੱਕ ਕਰੇਨ ਵੀ ਡਿੱਗ ਗਈ। ਬੋਇਸ ਵਿਚ ਸੇਂਟ ਅਲਫ਼ੋਂਸਸ ਰੀਜਨਲ ਮੈਡੀਕਲ ਸੈਂਟਲ ਦੀ ਬੁਲਾਰਣ ਲੈਟੀਸੀਆ ਰਮੀਰੇਜ ਨੇ ਕਿਹਾ ਕਿ ਐਮਰਜੈਂਸੀ ਅਤੇ ਟਰੌਮਾਂ ਟੀਮਾਂ ਘਟਨਾ ਸਥਾਨ ਤੋਂ ਆਉਣ ਵਾਲੇ ਮਰੀਜਾਂ ਦੇ ਇਲਾਜ ਵਿਚ ਜੁਟੀਆਂ ਸਨ। ਬੋਇਸ ਸ਼ਹਿਰ ਦੇ ਇਜਾਜ਼ਤ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਬਿੱਗ ਡੀ ਬਿਲਡਰਜ਼ ਨੇ ਜੈਕਸਨ ਜੈਟੱ ਸੈਂਟਰ ਲਈ 39 ਹਜ਼ਾਰ ਵਰਗ ਫੁੱਟ ਵਿਚ ਜੈਂਟ ਹੈਂਗਰ ਬਣਾਉਣ ਦਾ ਠੇਕਾ ਹਾਸਲ ਕੀਤਾ ਹੈ। 62 ਲੱੱਖ ਦੀ ਲਾਗਤ ਵਾਲੀ ਯੋਜਨਾ ਵਿਚ ਠੋਸ ਨੀਂਹ ਅਤੇ ਧਾਤੂ ਦੇ ਭਵਨ ਦਾ ਨਿਰਮਾਣ ਸ਼ਾਮਲ ਸੀ।