ਪਟਿਆਲਾ : ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਬਾਰ੍ਹਵੀਂ ਜਮਾਤ ਦੇ ਬੱਚਿਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਰੰਭ ਸੁਆਗਤ ਭਾਸ਼ਣ ਨਾਲ ਕੀਤਾ ਗਿਆ। ਸਕਾਲਰ ਫੀਲਡਜ਼ ਪਬਲਿਕ ਸਕੂਲ ਦਾ ਵਿਹੜਾ ਖਸ਼ੀਆਂ ਨਾਲ ਭਰਿਆ ਹੋਇਆ ਸੀ।
ਸਾਰੇ ਵਿਦਿਆਰਥੀ ਬੜੇ ਸੱਜ-ਧੱਜ ਕੇ ਭਾਰਤੀ ਪਹਿਰਾਵੇ ਵਿੱਚ ਆਏ ਹੋਏ ਸਨ। ਪ੍ਰੋਗਰਾਮ ਦੀ ਸ਼ੁਰੂਆਤ ਅਲੱਗ-ਅਲੱਗ ਸਾਜ਼ਾਂ ਦੀ ਵਰਤੋਂ ਕਰਕੇ ਵਧੀਆ ਸੰਗੀਤਕ ਪ੍ਰੋਗਰਾਮ ਪੇਸ਼ ਕੀਤਾ ਇਸ ਤੋਂ ਇਲਾਵਾ ਗਿਆਰਵੀਂ ਜਮਾਤ ਵੱਲੋਂ ਸਕੂਲ ਵਿੱਚ ਗੁਜ਼ਾਰੇ ਪਲ, ਯਾਦਗਾਰ ਯਾਦਾਂ, ਕਲਾਸਰੂਮ ,ਆਨਲਾਈਨ ਕਲਾਸਾਂ ਉੱਪਰ ਅਧਾਰਿਤ ਬਹੁਤ ਸੁੰਦਰ ਨਾਟਕ ਪੇਸ਼ ਕੀਤਾ ਗਿਆ। ਪੱਛਮੀ ਡਾਂਸ ਅਤੇ ਭੰਗੜੇ ਨੇ ਸਾਰਿਆਂ ਦਾ ਮਨ ਮੋਹ ਲਿਆ ਇਸ ਤੋਂ ਇਲਾਵਾ ਤਿੰਨ ਚੱਕਰਾਂ ਵਿੱਚ ਬਾਰਵੀਂ ਦੇ ਵਿਦਿਆਰਥੀਆਂ ਦੀ ਮਾਡਲਿੰਗ ਕਰਵਾਈ ਗਈ,ਸਾਰੇ ਵਿਦਿਆਰਥੀ ਅਲੱਗ-ਅਲੱਗ ਪੁਸ਼ਾਕਾਂ ਵਿੱਚ ਬਹੁਤ ਸੁੰਦਰ ਅਤੇ ਦਿਲ ਖਿੱਚਵੇਂ ਲੱਗ ਰਹੇ ਸਨ ਅਤੇ ਉਹਨਾਂ ਨੂੰ ਜੱਜਾਂ ਵੱਲੋਂ ਪ੍ਰਸ਼ਨ ਵੀ ਪੁੱਛੇ ਗਏ।
ਇਸ ਤੋਂ ਬਾਅਦ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਚੰਦਨਦੀਪ ਕੌਰ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਚੰਗੀ ਤਰੱਕੀ ਕਰਨ, ਚੰਗੇ ਇਨਸਾਨ ਬਣਨ ਅਤੇ ਸਕੂਲ ਦਾ ਨਾਮ ਰੋਸ਼ਨ ਕਰਨ ਦੀ ਪ੍ਰੇਰਨਾ ਦਿੱਤੀ ਗਈ ਅਤੇ ਉਹਨਾਂ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਇਸ ਤੋਂ ਬਾਅਦ ਮਾਡਲਿੰਗ ਦਾ ਨਤੀਜਾ ਘੋਸ਼ਿਤ ਕੀਤਾ ਗਿਆ, ਜਿਸ ਵਿੱਚ ਮਿਸਟਰ ਸਕਾਲਰ ਅੰਗਦ ਮੇਹਰ ਅਤੇ ਮਿਸ ਸਕਾਲਰ ਏਕਮਪ੍ਰੀਤ ਕੌਰ , ਮਿਸਟਰ ਅਤੇ ਮਿਸ ਸਕਾਲਰ ਫਸਟ ਰਨਰ ਅੱਪ ਜਸਕੀਰਤ ਸਿੰਘ ਅਤੇ ਨੇਹਾ ,ਮਿਸਟਰ ਅਤੇ ਮਿਸ ਸਕਾਲਰ ਸੈਕਿੰਡ ਰਨਰ ਅੱਪ ਕਰਮਨ ਸਿੰਘ ਅਤੇ ਮਨਜੋਤ ਕੌਰ ,ਮਿਸਟਰ ਅਤੇ ਮਿਸ ਰਾਇਲ ਕਰਨਵੀਰ ਸਿੰਘ ਅਤੇ ਦੀਯਾ ਨੂੰ ਚੁਣਿਆ ਗਿਆ ।
ਇਸ ਤੋਂ ਇਲਾਵਾ ਕਈ ਹੋਰ ਖਿਤਾਬ ਜਿਵੇਂ ਬੈਸਟ ਅਟਾਇਰ, ਬੈਸਟ ਸਟਾਈਲਿਸ਼, ਫਿਟਨੈਸ ਫ੍ਰੀਕ ਅਤੇ ਫੋਟੋਜੈਨਿਕ ਵਰਗੇ ਟਾਈਟਲਾਂ ਨਾਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਸਕੂਲ ਪਿ੍ੰਸੀਪਲ ਅਤੇ ਪ੍ਬੰਧਕਾਂ ਵੱਲੋਂ ਬਾਰਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਅਤੇ ਵਿਦਿਆਰਥੀਆਂ ਵੱਲੋਂ ਕੇਕ ਕੱਟਿਆ ਗਿਆ ਅਤੇ ਪ੍ਰੀਤੀ ਭੋਜਨ ਨਾਲ ਖ਼ੁਸ਼ੀ ਪੂਰਵਕ ਇਸ ਵਿਦਾਇਗੀ ਸਮਾਰੋਹ ਦਾ ਸਕੂਲ ਦੇ ਵਿਹੜੇ ਵਿੱਚ ਆਯੋਜਨ ਹੋਇਆ ।