ਟੋਕੀਓ : ਦਖਣੀ ਜਾਪਾਨ ਦੇ ਕਾਗੋਸ਼ੀਮਾ ਸੂਬੇ ਵਿਚ ਏਵੀਅਨ ਫ਼ਲੂ ਦੇ ਫੈਲਣ ਦੀ ਪੁਸ਼ਟੀ ਹੋਣ ਤੋਂ ਬਾਅਦ ਲਗਭਗ 14,000 ਪੰਛੀਆਂ ਨੂੰ ਮਾਰ ਦਿਤੱਾ ਗਿਆ। ਸਥਾਨਕ ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਸੂਬਾਈ ਸਰਕਾਰ ਅਨੁਸਾਰ ਕਾਗੋਸ਼ੀਮਾ ਦੇ ਮਿਨਾਮੀਸਾਤਸੁਤਾ ਸ਼ਹਿਰ ਵਿਚ ਇਕ ਪੋਲਟਰੀ ਫ਼ਾਰਮ ਵਿਚ ਬਰਡ ਫ਼ਲੂ ਦੀ ਪੁਸ਼ਟੀ ਕੀਤੀ ਗਈ ਅਤੇ ਕਿਹਾ ਗਿਆ ਉਸੇ ਪ੍ਰਬੰਧਨ ਦੇ ਅਧੀਨ ਇਸ ਦੇ ਅਤੇ ਨੇੜਲੇ ਫ਼ਾਰਮਾਂ ’ਤੇ ਪੰਛੀਆਂ ਨੂੰ ਮਾਰਨ ਦਾ ਕੰਮ ਥੋੜੇ੍ਹ ਸਮੇਂ ਵਿੱਚ ਹੀ ਪੂਰਾ ਕਰ ਲਿਆ ਗਿਆ। ਮਾਰੇ ਗਏ ਪੰਛੀਆਂ ਨੂੰ ਦਫ਼ਨਾਉਨ ਅਤੇ ਪੋਲਟਰੀ ਘਰਾਂ ਦੀ ਕੀਟਾਣੂ ਰਹਿਤ ਕਰਨ ਦਾ ਕੰਮ ਅਗਲੇ ਕੁੱਝ ਦਿਨਾਂ ਵਿੱਚ ਖ਼ਤਮ ਹੋਣ ਦੀ ਉਮੀਦ ਹੈ। ਰਾਸ਼ਟਰੀ ਅਧਿਕਾਰੀਆਂ ਤੋਂ ਇਹ ਨਿਰਧਾਰਤ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਕਿ ਕੀ ਵਾਇਰਸ ਬਹੁਤ ਜ਼ਿਆਦਾ ਜਰਾਸੀਮ ਹੈ ਜਾਂ ਨਹੀਂ।