ਬ੍ਰਿਟਿਸ਼ ਸਰਕਾਰ ਦੀ ਅਧਿਕਾਰਤ ਵੈਬਸਾਈਟ ’ਤੇ ਬੀਤੇ ਸੋਮਵਾਰ ਨੂੰ ਨਵਾਂ ਲੋਗੋ ਜਾਰੀ ਕਰ ਦਿੱਤਾ ਗਿਆ ਹੈ। ਪ੍ਰਿੰਸ ਚਾਰਲਸ ਤੀਜੇ ਦੇ ਗੁੰਬਦ ਵਾਲੇ ਤਾਜ ਨੂੰ ਦਰਸਾਉਂਦੇ ਇਸ ਲੋਗੋ ਦੀ ਜਗ੍ਹਾ ਪਹਿਲਾਂ ਮਰਹੂਮ ਮਹਾਰਾਣੀ ਐਲਿਜ਼ਾਬੈਥ ਦੂਜੀ ਦਾ ਤਾਜ ਨਜ਼ਰ ਆਉਂਦਾ ਹੁੰਦਾ ਸੀ। ਹੁਣ ਬ੍ਰਿਟਿਸ਼ ਸਰਕਾਰ ਅਧੀਨ ਆਉਂਦੇ ਸਾਰੇ ਸਰਕਾਰੀ ਵਿਭਾਗਾਂ ਦੇ ਚਿੰਨ੍ਹਾਂ ਨੂੰ ਇਸ ਨਵੇਂ ਲੋਗੋ ਨਾਲ ਅਪਡੇਟ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਸਰਕਾਰ ਦੀ ਅਧਿਕਾਰਤ ਵੈਬਸਾਈਟ (GOV.UK) ਹੈ। ਮਹਾਰਾਣੀ ਐਲਿਜ਼ਾਬੈਥ ਦੂੁਜੀ ਦੇ ਸਮੇਂ ਐਡਵਰਡ ਕ੍ਰਾਊਨ ਦੀ ਵਰਤੋਂ ਕੀਤੀ ਗਈ ਸੀ ਪਰ ਰਾਜਾ ਚਾਰਲਸ ਤੀਜੇ ਨੇ ਗੱਦੀ ਸੰਭਾਲਣ ਸਮੇਂ ਟੂਡਰ ਤਾਜ ਦੀ ਚੋਣ ਕੀਤੀ ਹੈ। ਦੱਸਣਯੋਗ ਹੈ ਕਿ ਬ੍ਰਿਟਿਸ਼ ਸਰਕਾਰ ਦੀ ਇਸ ਵੈਬਸਾਈਟ ’ਤੇ ਬ੍ਰਿਟਿਸ਼ ਸਰਕਾਰ ਦੇ ਸਰਕਾਰੀ ਵਿਭਾਗ ਰੋਜ਼ਾਨਾ ਸੇਵਾਵਾਂ ਪ੍ਰਦਾਨ ਕਰਦੇ ਹਨ।