ਪਾਕਿਸਤਾਨ : ਪਾਕਿਸਤਾਨ ਵਿੱਚ ਸੁੰਨੀ ਅਤਿਵਾਦੀ ਸੰਗਠਨ ਜੈਸ਼ ਅਲ ਅਦਲ (Jaish Al Adl) ਦੇ ਠਿਕਾਣਿਆਂ ’ਤੇ ਈਰਾਨ ਵੱਲੋਂ ਹਮਲਾ ਕਰ ਦਿੱਤਾ ਗਿਆ ਹੈ। ਈਰਾਨ ਵੱਲੋਂ ਕੀਤੇ ਗਏ ਇਸ ਹਮਲੇ ਵਿੱਚ ਜੈਸ਼ ਅਲ ਅਦਲ (Jaish Al Adl) ਦੇ ਇਕ ਕਮਾਂਡਰ ਸਣੇ ਕਈ ਅਤਿਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਦੀ ਪੁਸ਼ਟੀ ਈਰਾਨੀ ਮੀਡੀਆ ਇਰਾਨ ਇੰਟਰਨੈਸ਼ਨਲ ਇੰਗਲਿਸ਼ ਦੀ ਇਕ ਰਿਪੋਰਟ ਵਿੱਚ ਹੋਈ ਹੈ। ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਈਰਾਨ ਦੀ ਫ਼ੌਜ ਵੱਲੋਂ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਖੇਤਰ ਵਿੱਚ ਜੈਸ਼ ਅਲ ਅਦਲ (Jaish Al Adl) ਦੇ ਕਮਾਂਡਰ ਇਸਮਾਈਲ ਸ਼ਾਹਬਖ਼ਸ਼ ਸਣੇ ਕਈ ਅਤਿਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਈਰਾਨ ਵੱਲੋਂ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਮਿਜ਼ਾਈਲਾਂ ਅਤੇ ਡਰੋਨਾਂ ਨਾਲ 16 ਜਨਵਰੀ ਨੂੰ ਵੀ ਹਮਲਾ ਕੀਤਾ ਗਿਆ ਸੀ ਅਤੇ ਜਵਾਬੀ ਕਾਰਵਾਈ ਵਜੋਂ ਪਾਕਿਸਤਾਨ ਨੇ ਈਰਾਨ ਦੇ 48 ਕਿਲੋਮੀਟਰ ਤੱਕ ਹਵਾਈ ਹਮਲਾ ਕੀਤਾ ਸੀ।