Friday, November 22, 2024

Gippy

ਸਰਸ ਮੇਲਾ ਮੋਹਾਲੀ; ਗਿੱਪੀ ਗਰੇਵਾਲ ਦੀ ਦਮਦਾਰ ਗਾਇਕੀ ਦੇ ਪ੍ਰਦਰਸ਼ਨ ਨਾਲ 10 ਦਿਨਾਂ ਤੋਂ ਚੱਲ ਰਿਹਾ ਮੇਲਾ ਹੋਇਆ ਸਮਾਪਤ

ਗਿੱਪੀ ਦੀ ਸੁਰੀਲੀ ਗਾਇਕੀ ਨੇ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ

ਬੱਬੂ ਮਾਨ 'ਤੇ ਗਿੱਪੀ ਗਰੇਵਾਲ ਨੂੰ ਛੱਡ ਕਈ ਗਾਇਕਾਂ ਦੀ ਸੁਰੱਖਿਆ ਲਈ ਵਾਪਿਸ

ਫੋਕੀ ਟੌਹਰ ਜਾ ਰੋਹਬ ਲਈ ਨਹੀਂ ਮਿਲੇਗੀ ਸਕਿਓਰਿਟੀ

ਪਦਾਰਥਵਾਦ ਦੇ ਯੁੱਗ 'ਚ ਟੁੱਟ ਰਹੇ ਪਰਿਵਾਰਕ ਰਿਸਤਿਆਂ ਦੀਆਂ ਗੰਢਾਂ ਨੂੰ ਮਜਬੂਤ ਕਰਦੀ ਹੈ ਪੰਜਾਬੀ ਫਿਲਮ ਅਰਦਾਸ ‘ਸਰਬੱਤ ਦੇ ਭਲੇ ਦੀ’

ਮਤਲਬਪ੍ਰਸਤੀ ਅਤੇ ਪਦਾਰਥਵਾਦ ਦੇ ਅਜੌਕੇ ਯੁੱਗ ਅੰਦਰ ਪਰਿਵਾਰਕ ਰਿਸ਼ਤਿਆਂ ਦੀਆਂ ਤੰਦਾਂ ਦਿਨ ਪ੍ਰਤੀ ਦਿਨ ਗ਼ਲਤਫ਼ਹਿਮੀਆਂ ਕਾਰਨ ਟੁੱਟਦੀਆਂ ਜਾ ਰਹੀਆਂ ਹਨ

ਪੰਜਾਬੀਆਂ ਦੀ ਜਿੰਦਗੀ, ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ'

ਪੰਜਾਬੀ ਸੰਗੀਤ ਅਤੇ ਅਦਾਕਾਰੀ ਦੇ ਖੇਤਰ ਵਿਚ ਨਿਰੰਤਰ ਸਫਲਤਾ ਦੀਆਂ ਉਚੀਆਂ ਮੰਜਿਲਾਂ ਨੂੰ ਛੁਹਣ ਵਾਲਾ ਗਾਇਕ ਅਤੇ ਨਾਇਕ ਗਿੱਪੀ ਗਰੇਵਾਲ ਇਨੀਂ ਦਿਨੀਂ ਆਪਣੀ ਅਗਾਮੀ ਫਿਲਮ

ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ'

ਪੁਰਾਤਨ ਪੰਜਾਬ ਦੇ ਦਿਲਚਸਪ ਮਾਹੌਲ ਨਾਲ ਜੁੜੀ ਕਾਮੇਡੀ ਭਰਪੂਰ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’

ਪੰਜਾਬ ਦੀ ਚਰਚਿਤ ਬੋਲੀ ਦੇ ਮਜ਼ਾਕੀਆ ਪਾਤਰ ਗਿਰਧਾਰੀ ਲਾਲ ਬਾਰੇ ਗਿੱਪੀ ਗਰੇਵਾਲ ਦੀ ਲਿਖੀ ਤੇ ਡਾਇਰੈਕਟ ਕੀਤੀ ਪੇਂਡੂ ਕਲਚਰ ਦੀਆਂ ਮਹਿਕਾਂ ਬਿਖੇਰਦੀ ਮਨੋਰੰਜਨ ਭਰਪੂਰ ਕਾਮੇਡੀ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ਦਾ ਟਰੇਲਰ ਬੀਤੇ ਦਿਨੀਂ  ਹੀ ‘ਚ ਰਿਲੀਜ਼ ਹੋਇਆ ਹੈ ਜਿਸ ਵਿਚ ਗਿੱਪੀ ਗਰੇਵਾਲ ਨੇ ਇੱਕ ਅਜਿਹੇ ਬੇਪ੍ਰਵਾਹ ਨੌਜਵਾਨ ਦਾ ਕਿਰਦਾਰ ਨਿਭਾਇਆ ਹੈ ਜੋ ਪਿੰਡ ਦੀਆਂ ਸੋਹਣੀਆਂ ਜਨਾਨੀਆਂ ਦਾ ਝਾਕਾ ਲੈਣ ਦਾ ਆਦੀ ਹੈ।ਫਿਲਮ ਵਿੱਚ ਇਕ ਨਹੀਂ ਬਲਕਿ ਅਨੇਕਾਂ ਨਾਮਵਰ ਹੀਰੋਇਨਾਂ ਵਿਖਾਈ ਦਿੰਦੀਆਂ ਹਨ ਜੋ ਸਮੇਂ-ਸਮੇਂ ਸਿਰ ਗਿਰਧਾਰੀ ਲਾਲ ਦੀ ਜਿੰਦਗੀ ‘ਚ ਆਉਂਦੀਆਂ ਹਨ।

ਪੁਰਾਤਨ ਸੱਭਿਆਚਾਰ, ਰੀਤ ਰਿਵਾਜ਼ਾਂ ਅਤੇ ਸੰਗੀਤ ਨਾਲ ਜੁੜੀ ਕਾਮੇਡੀ ਤੇ ਰੁਮਾਂਟਿਕਤਾ ਭਰਪੂਰ ਹੋਵੇਗੀ ਫ਼ਿਲਮ 'ਪਾਣੀ 'ਚ ਮਧਾਣੀ'

ਪੰਜਾਬੀ ਸੰਗੀਤ ਹੱਦਾਂ ਪਾਰ ਕਰ ਰਿਹਾ ਹੈ, ਇਸਦਾ ਤੋੜ ਮਿਲਣਾ ਮੁਸ਼ਕਿਲ ਹੀ ਨਹੀਂ ਬਲਕਿ ਕਦੇ ਨਾ ਹੋਣ ਵਾਲੀ ਗੱਲ ਹੈ, ਸਾਨੂੰ ਇਹ ਗੱਲ ਸਾਬਿਤ ਕਰਨ ਦੀ ਲੋੜ ਨਹੀਂ ਕਿ ਇਹ ਨੌਜਵਾਨਾਂ ਦੇ ਨਾਲ-ਨਾਲ ਹਿੰਦੀ ਫਿਲਮ ਜਗਤ ਤੇ ਵੀ ਕਿੰਨਾ ਪ੍ਰਭਾਵ ਪਾਉਂਦਾ ਆ ਰਿਹਾ ਹੈ।  ਇਸ ਵਿਰਾਸਤ ਨੂੰ ਬਰਕਰਾਰ ਰੱਖਣ ਲਈ, ਆਉਣ ਵਾਲੀ ਫਿਲਮ 'ਪਾਣੀ 'ਚ ਮਧਾਣੀ' 5 ਨਵੰਬਰ 2021 ਨੂੰ ਸਿਨੇਮਾਘਰਾਂ ਦੇ ਵਿਚ ਰਿਲੀਜ਼ ਹੋਵੇਗੀ। ਇਹ ਫਿਲਮ 1980 ਦੇ ਦਹਾਕੇ ਦੇ ਸਮੇਂ ਦੀ ਹੈ, ਜਦੋਂ ਲੋਕਾਂ ਨੇ ਚਮਕੀਲਾ, ਕੁਲਦੀਪ ਮਾਣਕ ਅਤੇ ਹੋਰ ਬਹੁਤ ਗਾਇਕਾਂ ਨੂੰ ਸੁਣਨਾ ਪਸੰਦ ਕੀਤਾ ਅਤੇ ਉਹਨਾਂ ਨੂੰ ਮਸ਼ਹੂਰ ਵੀ ਕੀਤਾ।

ਗਿੱਪੀ ਗਰੇਵਾਲ ਨੇ ਕੋਰੋਨਾ (Covid-19) ਨਿਯਮਾਂ ਦੀ ਕੀਤੀ ਉਲੰਘਣਾ, ਬਿਨ੍ਹਾਂ ਇਜਾਜ਼ਤ ਤੋਂ ਕਰ ਰਹੇ ਸਨ ਸ਼ੂਟਿੰਗ

ਪੰਜਾਬ ਵਿਚ ਕੋਰੋਨਾ (Covid-19) ਮਾਮਲੇ ਵਧਣ ਕਰਕੇ ਪੰਜਾਬ 'ਚ ਨਾਈਟ ਕਰਫਿਊ ਦੇ ਨਾਲ-ਨਾਲ ਵੀਕਐਂਡ ਲਾਕਡਾਊਨ ਲਗਾਇਆ ਗਿਆ ਹੈ। ਇਸ ਵਿਚਾਲੇ ਕਰਫ਼ਿਊ ਦੀ ਉਲੰਘਣਾ ਕਰਨ 'ਤੇ ਗਾਇਕ ਤੇ ਕਲਾਕਾਰ ਗਿੱਪੀ ਗਰੇਵਾਲ ਸਮੇਤ ਉਨ੍ਹਾਂ ਦੀ ਟੀਮ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਬਨੂੜ ਪੁਲਿਸ ਨੇ ਦਰਜ ਕੀਤਾ ਹੈ। ਦੱਸਣਯੋਗ ਹੈ ਕਿ  ਉਨ੍ਹਾਂ ਦੀ ਟੀਮ ਦੇ 100 ਤੋਂ ਵੱਧ ਮੈਬਰਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।