Friday, September 20, 2024

SDMMalerkotla

ਮਾਲੇਰਕੋਟਲਾ : ਆਜ਼ਾਦੀ ਦਿਹਾੜੇ ਮੌਕੇ ਜੂਨੀਅਰ ਸਹਾਇਕ ਮਨਪ੍ਰੀਤ ਸਿੰਘ ਸਨਮਾਨਤ

 ਲੋਕ ਸਭਾ ਚੋਣਾਂ 2024 ਦੌਰਾਨ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨ ਲਈ ਸ੍ਰੀ ਮਨਪ੍ਰੀਤ ਸਿੰਘ, ਜੂਨੀਅਰ ਸਹਾਇਕ, ਡੀ. ਸੀ. ਦਫਤਰ, ਮਲੇਰਕੋਟਲਾ ਨੂੰ 15 ਅਗਸਤ, 2024 ਮੌਕੇ ਵਿਸ਼ੇਸ਼ ਸਨਮਾਨ ਨਾਲ ਸਨਮਾਨਤ ਕਰਦੇ ਹੋਏ ਹਲਕਾ ਵਿਧਾਇਕ, ਮਲੇਰਕੋਟਲਾ ਸ੍ਰੀ ਜਮੀਲ- ਉਰ - ਰਹਿਮਾਨ, ਡਿਪਟੀ ਕਮਿਸ਼ਨਰ, ਮਲੇਰਕੋਟਲਾ ਡਾ. ਪੱਲਵੀ, ਆਈ. ਏ. ਐਸ., ਸ੍ਰੀ ਗਗਨਦੀਪ ਸਿੰਘ, ਐਸ. ਐਸ. ਪੀ. ਮਲੇਰਕੋਟਲਾ, ਸ੍ਰੀ ਰਾਜਪਾਲ ਸਿੰਘ, ਪੀ . ਸੀ. ਐਸ., ਵਧੀਕ ਡਿਪਟੀ ਕਮਿਸ਼ਨਰ ਮਲੇਰਕੋਟਲਾ ਅਤੇ ਹੋਰ।

ਮਾਲੇਰਕੋਟਲਾ ਸਬ ਡਵੀਜ਼ਨ ਵਿਚ ਨਹੀਂ ਆਉਣ ਦਿੱਤੀ ਜਾਵੇਗੀ ਆਕਸੀਜ਼ਨ ਦੀ ਕਿੱਲਤ : ਐਸ.ਡੀ.ਐਮ. ਮਾਲੇਰਕੋਟਲਾ

ਕੋਰੋਨਾ ਮਹਾਂਮਾਰੀ ਦੇ ਵੱਧਦੇ ਪ੍ਰਕੋਪ ਨੂੰ ਮੁੱਖ ਰੱਖਦੇ ਹੋਏ ਮਾਲੇਰਕੋਟਲਾ ਸਬ ਡਵੀਜ਼ਨ ਵਿਚ ਕਿਸੇ ਵੀ ਮਰੀਜ਼ ਨੂੰ ਆਕਸੀਜ਼ਨ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਮਾਲੇਰਕੋਟਲਾ ਸ੍ਰੀ ਟੀ. ਬੈਨਿਥ, ਆਈ.ਏ.ਐਸ. ਨੇ ਦੱਸਿਆ ਕਿ ਸਿਵਲ ਹਸਪਤਾਲ, ਮਾਲੇਰਕੋਟਲਾ ਅਤੇ ਸ਼ਹਿਰ ਦੇ ਬਾਕੀ ਪ੍ਰਾਈਵੇਟ ਹਸਪਤਾਲਾਂ ਵਿਚ ਆਕਸੀਜ਼ਨ ਦਾ ਪੂਰਾ ਪ੍ਰਬੰਧ ਹੈ ਅਤੇ ਰੋਜ਼ਾਨਾ ਮੋਨੀਟਰਿੰਗ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਕੋਵਿਡ ਮਰੀਜ਼ ਨੂੰ ਆਕਸੀਜ਼ਨ ਦੀ ਜ਼ਰੂਰਤ ਹੈ ਤਾਂ ਉਹ ਸਿਵਲ ਹਸਪਤਾਲ ਵਿਚ ਦਾਖਲ ਹੋ ਸਕਦਾ ਹੈ ਜਿਥੇ

ਐਸ.ਡੀ.ਐਮ. ਮਾਲੇਰਕੋਟਲਾ ਵੱਲੋਂ ਦਵਾਈਆਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ

ਐਸ.ਡੀ.ਐਮ. ਮਾਲੇਰਕੋਟਲਾ ਸ੍ਰੀ ਟੀ. ਬੈਨਿਥ, ਆਈ.ਏ.ਐਸ. ਨੇ ਅੱਜ ਸਥਾਨਕ ਸ਼ਹਿਰ ਵਿਚ ਸਥਿਤ ਦਵਾਈਆਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਮਾਲੇਰਕੋਟਲਾ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਕਿ ਕੁਝ ਦੁਕਾਨਦਾਰ ਮਾਸਕ ਅਤੇ ਸੈਨੇਟਾਇਜ਼ਰ ਨਿਰਧਾਰਤ ਮੁੱਲ ਨਾਲੋਂ ਵੱਧ ਕੀਮਤ ਤੇ ਆਮ ਲੋਕਾਂ ਨੂੰ ਵੇਚ ਰਹੇ ਹਨ।ਇਸ ਸਬੰਧੀ ਉਨ੍ਹਾਂ ਨੇ ਅੱਜ ਡਰੱਗ ਇੰਸਪੈਕਟਰ ਮਾਲੇਰਕੋਟਲਾ ਪ੍ਰਨੀਤ ਕੋਰ ਨਾਲ ਧੀਰ ਸੰਨਜ਼ ਟਰੇਡਰਜ਼, ਸਾਹਮਣੇ ਸਿਵਲ ਹਸਪਤਾਲ, ਮਾਲੇਰਕੋਟਲਾ, ਨਿਊ ਪਾਪੂਲਰ ਮੈਡੀਕਲ ਹਾਲ, ਕਲੱਬ ਚੋਕ,

ਐਸ.ਡੀ.ਐਮ. ਮਾਲੇਰਕੋਟਲਾ ਵੱਲੋੋਂ ਪਲਸ ਆਕਸੀਮੀਟਰ (pulse oximeter) ਵਾਪਸ ਜਮ੍ਹਾਂ ਕਰਵਾਉਣ ਦੀ ਅਪੀਲ

ਐਸ.ਡੀ.ਐਮ. ਮਾਲੇਰਕੋਟਲਾ ਸ੍ਰੀ ਟੀ. ਬੈਨਿਥ, ਆਈ.ਏ.ਐਸ., ਨੇ ਸਬ ਡਵੀਜ਼ਨ ਮਾਲੇਰਕੋਟਲਾ ਦੇ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋੋਂ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੌੌਰਾਨ ਕੋਵਿਡ 19 (covid-19) ਪ੍ਰਭਾਵਿਤ ਮਰੀਜ਼ਾਂ ਨੂੰ ਬਿਹਤਰ ਡਾਕਟਰੀ ਦੇਖਭਾਲ ਮੁਹੱਈਆ ਕਰਵਾਉਣ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਘਰਾਂ ਵਿਚ ਏਕਾਂਤਵਾਸ ਕੀਤੇ ਗਏ ਮਰੀਜ਼ਾਂ ਨੂੰ ਕੋਰੋਨਾ ਫ਼ਤਿਹ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਸਨ।ਇਸ ਕਿੱਟ ਵਿਚ ਪਲਸ ਆਕਸੀਮੀਟਰ (pulse oximeter), ਸਟੀਮ, ਡਿਜੀਟਲ ਥਰਮਾਮੀਟਰ, ਦਵਾਈਆਂ, ਮਾਸਕ ਤੋਂ ਇਲਾਵਾ ਕੋਵਿਡ—19 ਨਾਲ ਸਬੰਧਤ ਦਵਾਈਆਂ ਅਤੇ ਇਲਾਜ ਲਈ ਜਾਗਰੂਕਤਾ ਸਮੱਗਰੀ ਦਿੱਤੀ ਗਈ ਸੀ।