ਹਰਿਆਣਾ : ਹਰਿਆਣਾ ਵਿੱਚ ਕਿਸਾਨ ਅੰਦੋਲਨ (Farmer Protest) ਦੇ ਚਲਦਿਆਂ ਬੰਦ ਕੀਤੀਆਂ ਇੰਟਰਨੈਟ ਸੇਵਾਵਾਂ (Internet Servies) ਨੂੰ ਬਹਾਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ 13 ਦਿਨਾਂ ਤੋਂ ਹਰਿਆਣਾ ਦੇ ਪੰਜਾਬ ਨਾਲ ਲਗਦੇ ਦੋ ਬਾਰਡਰਾਂ ’ਤੇ ਕਿਸਾਨਾਂ ਵੱਲੋਂ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ। ਇਸ ਦੇ ਚਲਦਿਆਂ ਹਰਿਆਣਾ ਦੇ ਨੇੜਲੇ ਸੱਤ ਜ਼ਿਲਿ੍ਹਆਂ ਵਿੱਚ ਇੰਟਰਨੈੱਟ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਸੀ ਪਰ ਹੁਣ ਕੁੱਝ ਰਾਹਤ ਦਿੰਦਿਆਂ ਹਰਿਆਣਾ ਸਰਕਾਰ ਵੱਲੋਂ ਕੈਥਲ, ਕੁਰੂਕਸ਼ੇਤਰ, ਅੰਬਾਲਾ, ਫ਼ਤਿਆਬਾਦ, ਸਿਰਸਾ, ਹਿਸਾਰ ਅਤੇ ਜੀਂਦ ਵਿੱਚ ਇੰਟਰਨੈੱਟ ਸੇਵਾਵਾਂ ਬਹਾਲ ਕੀਤੀਆਂ ਗਈਆਂ। ਇੰਟਰਨੈੱਟ ਬਹਾਲ ਕਰਨ ਨਾਲ ਲੋਕਾਂ ਨੂੰ ਕੁੱਝ ਰਾਹਤ ਮਿਲੀ ਹੈ। ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ ਦਿੱਲੀ ਕੂਚ ਦੇ ਐਲਾਨ ਤੋਂ ਬਾਅਦ ਹਰਿਆਣਾ ਸਰਕਾਰ ਨੇ ਸ਼ੰਭੂ ਅਤੇ ਖ਼ਨੌਰੀ ਬਾਰਡਰ ’ਤੇ ਵੱਡੇ ਪੱਧਰ ’ਤੇ ਬੈਰੀਕੇਡ ਲਗਾ ਕੇ ਸਰਹੱਦਾਂ ਸੀਲ ਕਰ ਦਿੱਤੀਆਂ ਸਨ ਅਤੇ ਨਾਲ ਹੀ ਨੇੜੇ ਜ਼ਿਲਿ੍ਹਆਂ ਵਿੱਚ ਇੰਟਰਨੈੱਟ ਸੇਵਾਵਾਂ ’ਤੇ ਵੀ ਰੋਕ ਲਗਾ ਦਿੱਤੀ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਰਿਆਣਾ ਸਰਕਾਰ ਬੰਦ ਕੀਤੇ ਰਸਤਿਆਂ ਨੂੰ ਰੋਕ ਵੀ ਖੋਲ੍ਹ ਸਕਦੀ ਹੈ। ਕਿਸਾਨਾਂ ਵੱਲੋਂ ਦਿੱਲੀ ਜਾਣ ਦੇ ਪ੍ਰੋਗਰਾਮ ਨੂੰ 29 ਫ਼ਰਵਰੀ ਤੱਕ ਰੋਕਣ ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ ਕੁੱਝ ਢਿੱਲ ਦਿੱਤੀ ਗਈ ਹੈ। ਨੈਸ਼ਨਲ ਹਾਈਵੇਅ 44 ’ਤੇ ਕੁੰਡਲੀ-ਸਿੰਘੂ ਬਾਰਡਰ ਦੀ ਸਰਵਿਸ ਰੋਡ ਨੂੰ ਦਿੱਲੀ ਪੁਲਿਸ ਨੇ ਖੋਲ੍ਹ ਦਿੱਤਾ ਹੈ। ਇਸ ਤੋਂ ਇਲਾਵਾ ਟਿੱਕਰੀ ਬਾਰਡਰ ਦਾ ਵੀ ਇੱਕ ਹਿੱਸਾ ਖੋਲਿ੍ਹਆ ਗਿਆ ਹੈ। ਪੁਲਿਸ ਕੰਟਰੀਟ ਦੀਆਂ ਕੰਧਾਂ ਵੀ ਹਟਾ ਸਕਦੀ ਹੈ। ਜਿਸ ਕਾਰਨ ਆਉਣ ਜਾਣਿਆਂ ਨੂੰ ਕੁੱਝ ਰਾਹਤ ਮਿਲਣ ਦੀ ਉਮੀਦ ਹੈ।