ਚੰਡੀਗੜ੍ਹ : ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਐਤਵਾਰ ਨੂੰ ਜਿਲ੍ਹਾ ਪਾਣੀਪਤ ਵਿਚ ਅਨਾਜ ਮੰਡੀ ਮਤਲੋਡਾ ਮਾਰਕਿਟ ਕਮੇਟੀ ਵਿਚ ਸਰਕਾਰ ਵੱਲੋਂ ਚਲਾਈ ਜਾ ਰਹੀ ਅਟੱਲ ਕਿਸਾਨ ਮਜਦੂਰ ਕੈਂਟੀਨ ਦਾ ਰਿਬਨ ਕੱਟ ਕੇ ਸ਼ੁਰੂਆਤ ਕੀਤੀ। ਇਸ ਦੌਰਾਨ ਪੰਚਾਇਤ ਮੰਤਰੀ ਨੇ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਤੇ ਆੜਤੀਆਂ, ਕਿਸਾਨਾਂ ਦੇ ਨਾਲ ਕੈਂਟੀਨ ਦਾ ਨਿਰੀਖਣ ਵੀ ਕੀਤਾ।
ਇਸ ਮੌਕੇ 'ਤੇ ਪੰਚਾਇਤ ਮੰਤਰੀ ਨੇ ਅੱਟਲ ਕਿਸਾਨ ਮਜਦੂਰ ਕੈਂਟੀਨ ਦੇ ਨਿਯਮ ਅਨੁਸਾਰ 10 ਰੁਪਏ ਦੀ ਪਰਚੀ ਕਟਵਾ ਕੇ ਅਨਾਜ ਮੰਡੀ ਦੇ ਆੜਤੀਆਂ ਤੇ ਕਿਸਾਨਾਂ ਦੇ ਵਿਚ ਬੈਠ ਕੇ ਖਾਣਾ ਖਾਇਆ ਅਤੇ ਕਿਹਾ ਕਿ ਖਾਣਾ ਬਹੁਤ ਹੀ ਸਵਾਦ ਬਣਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਖਾਣ ਦੀ ਕੁਆਲਿਟੀ ਅਜਿਹੀ ਹੀ ਰਹਿਣੀ ਚਾਹੀਦੀ ਹੈ ਅਤੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਵੀ ਸਮੇਂ-ਸਮੇਂ 'ਤੇ ਕੈਂਟੀਨ ਦਾ ਨਿਰੀਖਣ ਕਰਦੇ ਰਹਿਣਗੇ।
ਇਸ ਤੋਂ ਬਾਅਦ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਆੜਤੀਆਂ ਤੇ ਕਿਸਾਨਾਂ ਦੀ ਸਮਸਿਆਵਾਂ ਵੀ ਸੁਣੀਆਂ। ਮੰਤਰੀ ਨੇ ਬਿਜਲੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਨਾਜ ਮੰਡੀ ਵਿਚ ਸਮੂਚਿਤ ਬਿਜਲੀ ਸਪਲਾਈ ਯਕੀਨੀ ਕੀਤੀ ਜਾਵੇ।