ਸਾਰੇ ਮੰਤਰੀਆਂ ਤੇ ਵਿਧਾਇਕਾਂ ਦੀ ਪਤਨੀਆਂ ਨੂੰ ਇੱਕਠੇ ਮੁੱਖ ਮੰਤਰੀ ਆਵਾਸ 'ਤੇ ਦਿੱਤਾ ਸੱਦਾ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਮਹਿਲਾਵਾਂ ਨੂੰ ਸ਼ਸ਼ਕਤ ਬਨਾਉਣ ਦੀ ਦਿਸ਼ਾ ਵਿੱਚ ਚੁੱਕੇ ਜਾ ਰਹੇ ਕਦਮਾਂ ਨੂੰ ਅੱਗੇ ਵਧਾਉਣ ਵਿੱਚ ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਨੇ ਇੱਕ ਅਨੋਖੀ ਪਹਿਲ ਕੀਤੀ ਹੈ। ਇਸ ਲੜ੍ਹੀ ਵਿੱਚ ਪਰਿਸ਼ਦ ਦੀ ਵਾਇਸ ਚੇਅਰਪਰਸਨ ਸ੍ਰੀਮਤੀ ਸੁਮਨ ਸੈਣੀ ਨੇ ਹਰਿਆਣਾ ਸਰਕਾਰ ਦੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਦੀ ਪਤਨੀਆਂ ਨੂੰ ਮੁੱਖ ਮੰਤਰੀ ਦੇ ਆਵਾਸ ਸੰਤ ਕਬੀਰ ਕੁਟੀਰ ਵਿੱਚ ਸੱਦਾ ਦੇ ਕੇ ਕਮਲ ਸ਼ਕਤੀ ਮੰਚ ਰਾਹੀਂ ਚਰਚਾ ਕੀਤੀ ਅਤੇ ਮਹਿਲਾ ਸ਼ਸ਼ਕਤੀਕਰਣ ਲਈ ਸੁਝਾਅ ਮੰਗੇ। ਕਮਲ ਸਖੀ ਮੰਚ ਦਾ ਵਿਚਾਰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਜਗਤ ਪ੍ਰਕਾਸ਼ ਨੱਡਾ ਦੇ ਸੁਝਾਅ 'ਤੇ ਸ਼ੁਰੂ ਕੀਤਾ ਗਿਆ ਕਿਉਕਿ ਮੰਤਰੀ, ਵਿਧਾਇਕ, ਸਾਂਸਦ ਤਾਂ ਪ੍ਰੋਗਰਾਮਾਂ ਦੌਰਾਨ ਮਿਲਦੇ ਰਹਿੰਦੇ ਹਨ ਪਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਇੱਕ ਮੰਚ 'ਤੇ ਆਉਣ ਦਾ ਮੌਕਾ ਨਹੀਂ ਮਿਲ ਪਾਉਂਦਾ ਇਸ ਲਈ ਕਮਲ ਸਖੀ ਮੰਚ ਦਾ ਗਠਨ ਕੀਤਾ ਗਿਆ। ਇਸ ਮੰਚ ਦਾ ਉਦੇਸ਼ ਇੱਕ ਪਾਰਟੀ-ਇੱਕ ਪਰਿਵਾਰ ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਨਾ ਹੈ ਤਾਂ ਜੋ ਪਰਿਵਾਰਕ ਸਬੰਧਾਂ ਨੂੰ ਵਿਚਾਰਾਂ ਰਾਹੀਂ ਮਜਬੂਤ ਬਣਾਇਆ ਜਾ ਸਕੇ।
ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਹਿਲਾ ਸ਼ਸ਼ਕਤੀਕਰਣ ਦੀ ਦਿਸ਼ਾ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪਵਿੱਤਰ ਮਹੀਨਾ ਸਾਵਨ ਹਰਿਆਲੀ ਤੀਜ ਮੌਕੇ 'ਤੇ ਜੀਂਦ ਵਿੱਚ ਇੱਕ ਪ੍ਰੋਗਰਾਮ ਪ੍ਰਬੰਧਿਤ ਕਰਵਾਇਆ ਅਤੇ ਮਹਿਲਾਵਾਂ ਨੂੰ ਕੌਥਲੀ ਭੇਂਟ ਕੀਤੀ। ਹਰਿਆਣਵੀ ਸਭਿਆਚਾਰ ਵਿੱਚ ਕੌਥਲੀ ਦੇਣ ਦੀ ਰਿਵਾਇਤ ਸਦੀਆਂ ਤੋਂ ਚੱਲੀ ਆ ਰਹੀ ਹੈ। ਲੱੜਕੀ ਦਾ ਪਰਿਵਾਰ ਆਪਣੀ ਅਤੇ ਉਸ ਦੇ ਸਹੁਰੇ ਘਰ ਵਿੱਚ ਤੀਜ 'ਤੇ ਕੋਥਲੀ ਪਹੁੰਚਾਉਂਦਾ ਹੈ। ਇਹ ਭਰਾ-ਭੈਣ ਦੇ ਰਿਸ਼ਤਿਆਂ ਨੂੰ ਮਜਬੂਤ ਕਰਦਾ ਹੈ। ਇਹ ਸੰਯੋਗ ਦੀ ਗੱਲ ਹੈ ਕਿ ਪਿਛਲੇ ਦਿਨ ਪੰਚਕੂਲਾ ਵਿਚ ਨਗਰ ਨਿਗਮਾਂ, ਨਗਰਪਰਿਸ਼ਦਾਂ ਤੇ ਪਾਲਿਕਾਵਾਂ ਦੇ ਨਵੇਂ ਚੁਣੇ ਮੇਅਰਾਂ, ਚੇਅਰਮੈਨਾਂ ਤੇ ਪਾਰਸ਼ਦਾਂ ਦਾ ਸੁੰਹ ਚੁੱਕ ਸਮਾਰੋਹ ਪ੍ਰੋਗਰਾਮ ਹੋਇਆ ਸੀ, ਜਿਸ ਵਿੱਚ ਮਹਿਲਾਵਾਂ ਦੀ ਗਿਣਤੀ 50 ਫੀਸਦੀ ਤੋਂ ਵੱਧ ਸੀ। ਇਹ ਹਰਿਆਣਾ ਸਰਕਾਰ ਵੱਲੋਂ ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਨਿਗਮਾਂ ਵਿੱਚ 50 ਫੀਸਦੀ ਦੀ ਭਾਗੀਦਾਰਤਾ ਯਕੀਨੀ ਕਰਨ ਦੀ ਮਹਿਲਾ ਸ਼ਸ਼ਕਤੀਕਰਣ ਨੂੰ ਪ੍ਰਤੀਬਿੰਬਿਤ ਕਰਦਾ ਹੈ।
ਇਸ ਤੋਂ ਇਲਾਵਾ ਨਵੇਂ ਚੁਣੇ ਮਹਿਲਾ ਜਨ ਪ੍ਰਤੀਨਿਧੀਆਂ ਨੇ ਹਰਿਆਣਾ ਵਿਧਾਨਸਭਾ ਵਿੱਚ ਚੱਲ ਰਹੇ ਬਜਟ ਸੈਸ਼ਨ ਦੀ ਕਾਰਵਾਈ ਵੀ ਦੇਖੀ। ਹਰਿਆਣਾ ਗਠਨ ਦੇ ਬਾਅਦ ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ਜਦੋਂ ਕਿਸੇ ਮੁੱਖ ਮੰਤਰੀ ਦੀ ਧਰਮ ਪਤਨੀ ਨੇ ਮੰਤਰੀਆਂ ਅਤੇ ਵਿਧਾਇਕਾਂ ਦੀ ਪਤਨੀਆਂ ਨੁੰ ਇੱਕਠੇ ਮੁੱਖ ਮੰਤਰੀ ਆਵਾਸ 'ਤੇ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਸ੍ਰੀਮਤੀ ਸੁਮਨ ਸੈਣੀ ਸਮੇਂ-ਸਮੇਂ 'ਤੇ ਮੁੱਖ ਮੰਤਰੀ ਆਵਾਸ 'ਤੇ ਮਹਿਲਾਵਾਂ ਦੇ ਨਾਲ ਹਰਿਆਣਵੀ ਤੀਜ ਤਿਉਹਾਰ ਮਨਾਉਂਦੀ ਰਹਿੰਦੀ ਹੈ।
ਅੱਜ ਦੇ ਪ੍ਰੋਗਰਾਮ ਵਿੱਚ ਹਰਿਆਣਾ ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ, ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਿਹਤ ਮੰਤਰੀ ਆਰਤੀ ਸਿੰਘ ਰਾਓ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ, ਵਿਧਾਇਕ ਕ੍ਰਿਸ਼ਣਾ ਗਹਿਲਾਵਤ, ਸ਼ਕਤੀ ਰਾਣੀ ਸ਼ਰਮਾ, ਬਿਮਲਾ ਚੌਧਰੀ ਸਮੇਤ ਵੱਡੀ ਗਿਣਤੀ ਵਿੱਚ ਕਮਲ ਸਖੀ ਮੰਚ ਨਾਲ ਜੁੜੀਆਂ ਮਹਿਲਾਵਾਂ ਮੋਜੂਦ ਸਨ।