ਚੰਡੀਗੜ੍ਹ : ਹਰਿਆਣਾ ਵੱਲੋਂ ਪਿਛਲੇ 10 ਸਾਲਾਂ ਵਿਚ ਲਗਾਤਾਰ ਕੀਤੇ ਜਾ ਰਹੇ ਸਫਲਤਾਪੂਰਵਕ ਰਾਸ਼ਟਰਵਿਆਪੀ ਪ੍ਰੋਗਰਾਮਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਫਿਰ ਤੋਂ ਇੱਕ ਵੱਡੇ ਮੁਹਿੰਮ ਦੇ ਪ੍ਰਬੰਧ ਦੀ ਜਿਮੇਵਾਰੀ ਸੌਂਪੀ ਹੈ। ਇਸੀ ਲੜੀ ਵਿਚ ਜਲ੍ਹ ਸ਼ਕਤੀ ਮੁਹਿੰਮ -ਕੈਚ ਦ ਰੈਨ 2025 ਦੇ ਛੋਟੇ ੲਡੀਸ਼ਨ ਦਾ ਕੌਮੀ ਪੱਧਰੀ ਸ਼ੁਰੂਆਤ ਪੰਚਕੂਲਾ ਦੇ ਤਾਊ ਦੇਵੀਲਾਲ ਸਟੇਡੀਅਮ ਤੋਂ 22 ਮਾਰਚ, 2025 ਨੂੰ ਕੀਤੀ ਜਾਵੇਗੀ।
ਇੱਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੇਂਦਰੀ ਜਲ੍ਹ ਸ਼ਕਤੀ ਮੰਤਰੀ ਸ੍ਰੀ ਸੀ.ਆਰ. ਪਾਟਿਲ ਮੁੱਖ ਮਹਿਮਾਨ ਹੋਣਗੇ।
ਇਸ ਮੌਕੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਤੇ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਵਿਸ਼ੇਸ਼ ਰੂਪ ਨਾਲ ਮੌਜੂਦ ਰਹੇਗੀ।
ਇੱਥੇ ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਅਗਵਾਈ ਹੇਠ ਜਲ੍ਹ ਸ਼ਕਤੀ ਮੁਹਿੰਮ ਦੀ ਸ਼ੁਰੂਆਤ 2019 ਵਿਚ ਹੋਈ ਸੀ। ਇਸ ਕੌਮੀ ਮੁਹਿੰਮ ਦਾ ਉਦੇਸ਼ ਪਾਣੀ ਦੀ ਸੰਭਾਲ, ਤਲਾਅ ਅਤੇ ਪਾਣੀ ਦੇ ਸਰੋਤਾਂ ਦਾ ਮੁੜ ਜਿੰਦਾ, ਮਾਨਸੂਨ ਦੇ ਪਾਣੀ ਦੀ ਮੁੜ ਵਰਤੋ, ਵਿਲੁਪਤ ਹੋ ਰਹੇ ਨਦੀ ਮੰਗਾਂ ਦਾ ਮੁੜ ਜਿੰਦਾ ਵਰਗੇ ਮਹਤੱਵਪੂਰਣ ਯਤਨਾਂ ਅਧਾਰਿਤ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਪੌਂਡ ਅਥਾਰਿਟੀ ਦਾ ਗਠਨ ਕੀਤਾ ਗਿਆ ਹੈ, ਜੋ ਪੁਰਾਣੇ ਤਲਾਆਂ ਦੇ ਪਾਣੀ ਨੂੰ ਉਪਚਾਰਿਤ ਕਰ ਸਿੰਚਾਈ ਤੇ ਹੋਰ ਕੰਮਾਂ ਲਈ ਵਰਤੋ ਕਰਨ ਦੇ ਪ੍ਰਤੀ ਲੋਕਾਂ ਨੂੰ ਪੇ੍ਰਰਿਤ ਕਰ ਰਹੀ ਹੈ। ਇਹ ਪ੍ਰੋਗਰਾਮ ਵੀ ਉਸੀ ਲੜ੍ਹੀ ਦਾ ਹਿੱਸਾ ਹੈ।