ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਜਿਲ੍ਹਾ ਹਿਸਾਰ ਦੇ ਅਗਰੋਹਾ ਸਥਿਤ ਮੈਡੀਕਲ ਕਾਲਜ ਦੇ ਪਰਿਸਰ ਵਿੱਚ ਮਹਾਰਾਜਾ ਅਗਰਸੇਨ ਜੀ ਦੀ ਸ਼ਾਨਦਾਰ ਪ੍ਰਤਿਮਾ ਦਾ ਉਦਘਾਟਨ ਕੀਤਾ ਅਤੇ ਕਾਲਜ ਵਿੱਚ ਨਵੇਂ-ਨਿਰਮਾਣਤ ਆਈਸੀਯੂ ਰੂਮ ਦਾ ਉਦਘਾਟਨ ਅਤੇ ਪੀਜੀ ਹੋਸਟਲ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਰਹੇ।
ਮਹਾਰਾਜਾ ਅਗਰਸੇਨ ਮੈਡੀਕਲ ਕਾਲਜ, ਅਗਰੋਹਾ ਵਿੱਚ 20 ਫੁੱਟ ਉੱਚੀ ਅਤੇ 800 ਕਿਲੋਗ੍ਰਾਮ ਵਜਨੀ ਮਹਾਰਾਜਾ ਅਗਰਸੇਨ ਦੀ ਸ਼ਾਨਦਾਰ ਪ੍ਰਤਿਮਾ ਦਾ ਉਦਘਾਟਨ ਕੀਤਾ ਗਿਆ ਹੈ। ਪ੍ਰਤਿਮਾ ਦਾ ਨਿਰਮਾਣ ਫਾਈਬਰ ਗਲਾਸ ਅਤੇ ਮਾਈਲਡ ਸਟੀਲ ਨਾਲ ਕੀਤਾ ਗਿਆ ਹੈ, ਜਿਸ 'ਤੇ ਕਰੀਬ ਦੋ ਕਰੋੜ ਰੁਪਏ ਦੀ ਲਾਗਤ ਆਈ ਹੈ। ਪ੍ਰਤਿਮਾ ਦੇ ਹੇਠਾ 10 ਫੁੱਟ ਉੱਚਾ ਪਲੇਟਫਾਰਮ ਬਣਾਇਆ ਗਿਆ ਹੈ, ਜਿਸ ਨਾਲ ਇਸ ਦੀ ਸ਼ਾਨ ਹੋਰ ਵੱਧ ਪ੍ਰਭਾਵੀਸ਼ਾਲੀ ਨਜਰ ਆਉਂਦੀ ਹੈ। ਮਹਾਰਾਜਾ ਅਗਰਸੇਨ ਦੀ ਇਸ ਪ੍ਰਤਿਮਾ ਦਾ ਉਦਘਾਟਨ ਖੇਤਰ ਵਿੱਚ ਇੱਕ ਨਵੀਂ ਇਤਿਹਾਸਕ ਪਹਿਚਾਣ ਸਥਾਪਿਤ ਕਰੇਗਾ।
ਮਹਾਰਾਜ ਅਗਰਸੇਨ ਮੈਡੀਕਲ ਐਜੂਕੇਸ਼ਨ ਐਂਡ ਸਾਇੰਟਫਿਕ ਰਿਸਰਚ ਸੋਸਾਇਟੀ ਅਗਰੋਹਾ ਦੀ ਸਥਾਪਨਾ 8 ਅਪ੍ਰੈਲ, 1988 ਨੂੰ ਹੋਈ ਸੀ। ਸੰਸਥਾਨ ਦੇ ਸੰਸਥਾਪਕ ਚੇਅਰਕੈਨ ਸੁਰਗਵਾਸੀ ਓਪੀ ਜਿੰਦਲ ਦਾ ਸਪਨਾ ਇਸ ਨੂੰ ਮੈਡੀਕਲ ਖੇਤਰ ਵਿੱਚ ਐਕਸੀਲੈਂਸ ਦਾ ਕੇਂਦਰ ਬਨਾਉਣਾ ਸੀ। ਅੱਜ ਇਹ ਸੰਸਥਾਨ ਗੁਣਵੱਤਾਪੂਰਣ ਸਿਖਿਆ ਦੇ ਨਾਲ-ਨਾਲ ਮਰੀਜਾਂ ਨੂੰ ਉੱਚ ਪੱਧਰੀ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਅੱਜ ਉਦਘਾਟਨ ਕੀਤੇ ਗਏ ਨਵੇਂ ਨਿਰਮਾਣਤ ਆਈਸੀਯੂ ਆਧੁਨਿਕ ਮੈਡੀਕਲ ਸਮੱਗਰੀਆਂ ਨਾਲ ਲੈਸ ਹੈ। ਇਸ ਨਾਲ ਗੰਭੀਰ ਮਰੀਜਾਂ ਨੂੰ ਤੁਰੰਤ ਅਤੇ ਸਟੀਕ ਉਪਚਾਰ ਉਪਲਬਧ ਹੋਵੇਗਾ। ਇਸ ਆਈਸੀਯੂ ਬਲਾਕ ਵਿੱਚ 32 ਬੈਂਡ ਹਨ ਅਤੇ ਇਸ ਦੇ ਨਿਰਮਾਣ 'ਤੇ 3.5 ਕਰੋੜ ਦੀ ਲਾਗਤ ਆਈ ਹੈ। ਇਸ ਤੋਂ ਇਲਾਵਾ, ਪੀਜੀ ਹੋਸਟਲ ਦੇ ਨੀਂਹ ਪੱਥਰ ਦੇ ਨਾਲ ਹੀ ਮੈਡੀਕਲ ਵਿਦਿਆਰਥੀਆਂ ਦੀ ਰਿਹਾਇਸ਼ੀ ਸਹੂਲਤਾ ਦਾ ਵਿਸਤਾਰ ਮਿਲੇਗਾ।
ਇਸ ਮੌਕੇ 'ਤੇ ਲੋਕ ਨਿਰਮਾਣ ਅਤੇ ਜਨਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਸਿੰਘ ਗੰਗਵਾ, ਸਿਹਤ ਮੰਤਰੀ ਕੁਮਾਰੀ ਆਰਤੀ ਰਾਓ, ਭਾਜਪਾ ਪ੍ਰਦੇਸ਼ ਪ੍ਰਧਾਨ ਮੋਹਨਲਾਲ ਬਡੌਲੀ, ਸਾਂਸਦ ਨਵੀਨ ਜਿੰਦਲ, ਵਿਧਾਇਕ ਸਾਵਿਤਰੀ ਜਿੰਦਲ , ਵਿਧਾਇਕ ਵਿਨੋਦ ਭਿਆਨਾ, ਰਣਧੀਰ ਪਨਿਹਾਰ ਅਤੇ ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਸਮੇਤ ਹੋਰ ਮਾਣਯੋਗ ਮਹਿਮਾਨ ਮੌਜੂਦ ਰਹੇ।