ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੌਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਲੋਕਤੰਤਰ ਵਿੱਚ ਚੌਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਸਪੱਖ ਢੰਗ ਨਾਲ ਪੂਰਾ ਕਰਾਉਣ ਵਿੱਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਈਆਰਓ, ਡੀਈਓ, ਸੀਈਓ ਅਤੇ ਰਾਜਨੀਤਿਕ ਪਾਰਟੀਆਂ ਦੀ ਮੁੱਖ ਭੂਮਿਕਾ ਹੁੰਦੀ ਹੈ।
ਇਸ ਲੜ੍ਹੀ ਵਿੱਚ ਸਾਰੇ ਸਟੇਕ ਹੋਲਡਰਾਂ ਨਾਲ ਮੀਟਿੰਗਾਂ ਕੀਤੀ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਦੇਸ਼ਭਰ ਵਿੱਚ 4,123 ਈਆਰਓ ਆਪਣੇ ਆਪਣੇ ਵਿਧਾਨਸਭਾ ਚੌਣ ਖੇਤਰਾਂ ਵਿੱਚ ਵੋਟਿੰਗ ਕੇਂਦਰ ਪੱਧਰ 'ਤੇ ਲੰਬਿਤ ਕਿਸੇ ਵੀ ਮੁੱਦੇ ਦਾ ਹੱਲ ਕਡਣ ਲਈ ਸਰਬ-ਪਾਰਟੀ ਮੀਟਿੰਗਾਂ ਕਰ ਰਹੀਆਂ ਹਨ। ਇਸੇ ਤਰ੍ਹਾਂ ਸਾਰੇ 28 ਸੂਬਿਆਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ 788 ਜ਼ਿਲ੍ਹਾ ਚੌਣ ਅਧਿਕਾਰੀਆਂ ਅਤੇ 36 ਮੁੱਖ ਚੌਣ ਅਧਿਕਾਰੀ ਨੂੰ ਜ਼ਿਲ੍ਹਾ ਅਤੇ ਰਾਜ/ਸੰਘ ਰਾਜ ਖੇਤਰ ਪੱਧਰ 'ਤੇ ਅਜਿਹੀ ਮੀਟਿੰਗਾਂ ਦਾ ਪ੍ਰਬੰਧ ਕਰਨ ਅਤੇ ਲੋਕ ਪ੍ਰਤੀਨਿਧਤਾ ਐਕਟ 1950 ਅਤੇ 1951, ਚੌਣ ਰਜਿਸਟਰੀਕਰਨ ਨਿਯਮ 1960, ਚੌਣਾਂ ਦਾ ਸੰਚਾਲਨ ਨਿਯਮ 1961 ਵਿੱਚ ਨਿਰਧਾਰਿਤ ਕਾਨੂੰਨੀ ਢਾਂਚੇ ਅਤੇ ਕਮੀਸ਼ਨ ਵੱਲੋਂ ਸਮੇਂ ਸਮੇਂ 'ਤੇ ਜਾਰੀ ਮੈਨੁਅਲ, ਦਿਸ਼ਾ-ਨਿਰਦੇਸ਼ਾਂ ਅਤੇ ਅਨੁਦੇਸ਼ਾਂ ਦੇ ਅੰਦਰ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਸ੍ਰੀ ਪੰਕਜ ਅਗਰਵਾਲ ਨੇ ਦੱਸਿਆ ਕਿ ਕੌਮੀ/ਰਾਜ ਰਾਜਨੀਤਿਕ ਪਾਰਟੀਆਂ ਦੀ ਸਰਗਰਮੀ ਭਾਗੀਦਾਰੀ ਨਾਲ ਇਹ ਮੀਟਿੰਗਾਂ ਪਹਿਲਾਂ ਹੀ ਸ਼ੁਰੂ ਹੋਹ ਚੁੱਕੀ ਹੈ। ਭਾਰਤ ਚੌਣ ਕਮੀਸ਼ਨ ਵੱਲੋਂ ਅਜਿਹੀ ਮੀਟਿੰਗਾਂ ਦਾ ਪ੍ਰਬੰਧ ਪੂਰੇ ਦੇਸ਼ ਵਿੱਚ 31 ਮਾਰਚ, 2025 ਤੱਕ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।
ਉਨ੍ਹਾਂ ਨੇ ਦੱਸਿਆ ਕਿ ਕਮੀਸ਼ਨ ਨੇ 4 ਮਾਰਚ,2025 ਨੂੰ ਆਈਆਈਆਈਡੀਈਐਮ, ਨਵੀਂ ਦਿੱਲੀ ਵਿੱਚ ਆਯੋਜਿਤ ਸਾਰੇ ਸੂਬਿਆਂ/ਸੰਘਾਂ ਰਾਜ ਖੇਤਰਾਂ ਦੇ ਸੀਈਓ ਅਤੇ ਹਰੇਕ ਸੂਬੇ ਨਾਲ ਇੱਕ ਡੀਈਓ ਅਤੇ ਈਆਰਓ ਦੀ ਭਾਗੀਦਾਰੀ ਵਾਲੇ ਕਾਨਫ਼ਰੈਂਸ ਦੌਰਾਨ ਮੁੱਖ ਚੌਣ ਕਮੀਸ਼ਨਰ ਸ੍ਰੀ ਗਿਆਨੇਸ਼ ਕੁਮਾਰ ਦੀ ਅਗਵਾਈ ਹੇਠ ਅਤੇ ਚੌਣ ਕਮੀਸ਼ਨਰਾਂ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਦੀ ਮੌਜੂਦਗੀ ਵਿੱਚ ਦਿੱਤੇ ਗਏ ਨਿਰਦੇਸ਼ਾਂ ਦੇ ਅਨੁਸਾਰ ਹੈ।
ਉਨ੍ਹਾਂ ਨੇ ਦੱਸਿਆ ਕਿ ਚੌਣ ਪ੍ਰਕਿਰਿਆ ਵਿੱਚ ਰਾਜਨੀਤਿਕ ਪਾਰਟੀਆਂ ਅਤੇ ਉਨ੍ਹਾਂ ਦੇ ਅਧਿਕਾਰਿਤ ਨੁਮਾਇੰਦੇ ਜਿਵੇਂ ਬੂਥ ਲੇਵਲ ਅਜੈਂਟਾਂ, ਪੋਲਿੰਗ ਅਜੈਂਟਾਂ ਅਤੇ ਚੌਣ ਅਜੈਂਟਾਂ ਦੀ ਚੌਣ ਸੰਚਾਲਨ ਸਮੇਤ ਵੱਖ ਵੱਖ ਚੌਣ ਪ੍ਰਕਿਰਿਆਵਾਂ ਵਿੱਚ ਮੁੱਖ ਭੂਮਿਕਾ ਹੁੰਦੀ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਵਿਧਾਨਸਭਾ ਚੌਣ ਖੇਤਰਾਂ, ਜ਼ਿਲ੍ਹਾਂ ਅਤੇ ਰਾਜ/ ਸੰਘ ਰਾਜ ਖੇਤਰਾਂ ਵਿੱਚ ਆਯੋਜਿਤ ਮੀਟਿੰਗਾਂ ਵਿੱਚ ਸਰਗਰਮੀ ਰੂਪ ਨਾਲ ਅਤੇ ਉਤਸ਼ਾਹ ਨਾਲ ਭਾਗ ਲੈਕੇ ਰਾਜਨੀਤਿਕ ਪਾਰਟੀਆਂ ਵੱਲੋਂ ਜਮੀਨੀ ਪੱਧਰ 'ਤੇ ਉਨ੍ਹਾਂ ਦੀ ਇਸ ਪ੍ਰਕਾਰ ਦੀ ਭਾਗੀਦਾਰੀ ਦਾ ਸੁਆਗਤ ਕੀਤਾ ਗਿਆ ਹੈ। ਕਮੀਸ਼ਨ ਸਾਰੇ ਕੌਮੀ/ਰਾਜਾਂ ਰਾਜਨੀਤਿਕ ਪਾਰਟੀਆਂ ਤੋਂ ਅਪੀਲ ਕਰਦਾ ਹੈ ਕਿ ਉਹ ਕਿਸੇ ਵੀ ਲੰਬਿਤ ਮੁੱਦੇ ਨੂੰ ਸਮੇਂਬੱਧ ਢੰਗ ਨਾਲ ਹੱਲ ਕਰਨ ਲਈ ਚੌਣ ਅਧਿਕਾਰੀਆਂ ਨਾਲ ਆਪਣੀ ਇਸ ਜਮੀਨੀ ਪੱਧਰ ਦੀ ਭਾਗੀਦਾਰੀ ਦਾ ਸਰਗਰਮੀ ਢੰਗ ਨਾਲ ਲਾਭ ਚੁੱਕਣ। ਦੇਸ਼ ਵਿਆਪੀ ਪੱਧਰ 'ਤੇ ਸੰਗਠਿਤ ਰਾਜਨੀਤਿਕ ਪਾਰਟੀਆਂ ਦੀ ਇਨ੍ਹਾਂ ਮੀਟਿੰਗਾਂ ਦੀ ਤਸਵੀਰਾਂ ਕਮੀਸ਼ਨ ਦੇ ਅਧਿਕਾਰਿਕ ਸੋਸ਼ਲ ਮੀਡੀਆ ਹੈਂਡਲ
https://x.com/539SV55P?ref_src=twsrc%55google%73twcamp%55serp%73twgr%55auth