ਪਟਿਆਲਾ : ਆਪ ਦੇ ਪੰਜਾਬ ਮੁਖੀ ਭਗਵੰਤ ਸਿੰਘ ਮਾਨ ਦੀਆਂ ਨੇਕ ਨੀਤੀਆਂ ਅਤੇ ਲੋਕ ਪੱਖੀ ਫੈਂਸਲਿਆਂ ਨੂੰ ਘਰ ਘਰ ਪਹੁੰਚਾਉਣ ਲਈ ਸ਼ੋਸ਼ਲ ਮੀਡੀਆ ਅਹਿਮ ਰੋਲ ਨਿਭਾ ਰਿਹਾ ਹੈ। ਇਸੇ ਸੰਬੰਧ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਟਿਆਲਾ ਦੇ ਨਵ ਨਿਯੁਕਤ ਸ਼ੋਸ਼ਲ ਮੀਡੀਆ ਦੇ ਪ੍ਰਧਾਨਾਂ ਨੂੰ ਵਧਾਈ ਦੇਣ ਅਤੇ ਟਰੇਨਿੰਗ ਦੇਣ ਲਈ ਸਥਾਨਕ ਢਿੱਲੋ ਹੋਟਲ 'ਚ ਮੀਟਿੰਗ ਰੱਖੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਤੇਜਿੰਦਰ ਮਹਿਤਾ, ਪਟਿਆਲਾ ਦਿਹਾਤੀ ਦੇ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ ਅਤੇ ਸੁਖਦੇਵ ਸਿੰਘ ਔਲਖ ਨੇ ਕੀਤੀ। ਇਸ ਮੌਕੇ ਆਪ ਦੀ ਸਟੇਟ ਸੋਸ਼ਲ ਮੀਡੀਆ ਕੋਆਰਡੀਨੇਟਰ ਟੀਮ ਹਰਸ਼ ਸਿੰਘ, ਸਮਨ ਸਿੰਘ ਵਲੋਂ ਜਿਲ੍ਹਾ ਪਟਿਆਲਾ ਦੀ ਟੀਮ ਨਾਲ ਕੀਤੀ ਵਿਚਾਰ ਚਰਚਾ ਵਿੱਚ ਪਟਿਆਲਾ ਦੇ ਸੋਸ਼ਲ ਮੀਡੀਆ ਇੰਚਾਰਜ ਅਮਿਤ ਵਿੱਕੀ ਅਤੇ ਟੀਮ ਵਲੋਂ ਪਾਰਟੀ ਪ੍ਰਤੀ ਇਮਾਨਦਾਰੀ ਨਾਲ ਕੀਤੇ ਜਾ ਰਹੇ ਕੰਮਾਂ ਲਈ ਜ਼ਿਲ੍ਹੇ ਦੇ ਉਪਰੋਕਤ ਦੋਹੇਂ ਪ੍ਰਧਾਨਾਂ ਨੇ ਸਾਰੀ ਟੀਮ ਨੂੰ ਵਧਾਈ ਵੀ ਦਿੱਤੀ।
ਇਸ ਮੌਕੇ ਆਗੂਆਂ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਪਾਰਲੀਮੈਂਟ ਚੋਣਾਂ ਲਈ ਹੁਣ ਤੋਂ ਕਮਰਕੱਸੇ ਕਰ ਲੈਣੇ ਚਾਹੀਦੇ ਹਨ। ਕਿਉਂਕਿ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਹੇਠਲੇ ਪੱਧਰ ਤੇ ਵਰਕਰਾਂ ਦਾ ਮਾਣ ਤੇ ਸਤਿਕਾਰ ਕਰਦੀ ਆਈ ਹੈ। ਜਿਸ ਕਾਰਨ ਅੱਜ ਲੋਕ ਆਪ ਪਾਰਟੀ ਨਾਲ ਹਮੇਸ਼ਾ ਡਟ ਕੇ ਖੜਦੇ ਹਨ। ਹੋਰ ਬੋਲਦਿਆ ਆਗੂਆਂ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ, ਜਿਸ ਨਾਲ ਹਰ ਵਿਅਕਤੀ ਦੁਨੀਆ ਦੇ ਕਿਸੇ ਕੋਨੇ ਵਿੱਚ ਬੈਠ ਕੇ ਇੱਕ ਦੂਜੇ ਨਾਲ ਹਰ ਵਕਤ ਜੁੜੇ ਰਹਿ ਸਕਦੇ ਹਨ। ਇਸ ਲਈ ਪੂਰੀ ਟੀਮ ਨੂੰ ਆਪ ਸਰਕਾਰ ਵਲੋਂ ਸਰਕਾਰ ਦੀਆ ਲੋਕ ਪੱਖੀ ਨਵੀਆਂ ਸਕੀਮਾਂ, ਅਤੇ ਹੋਰ ਸੁਨੇਹਿਆ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਪਟਿਆਲਾ ਸ਼ਹਿਰੀ ਅਤੇ ਦਿਹਾਤੀ, ਰਾਜਪੁਰਾ, ਸਨੌਰ, ਘਨੌਰ, ਸਮਾਣਾ, ਨਾਭਾ, ਸ਼ੁਤਰਾਣਾ, ਆਦਿ ਤੋਂ ਸੈਕੜੇ ਦੀ ਤਾਦਾਦ ਵਿੱਚ ਸੋਸ਼ਲ ਮੀਡੀਆ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ।