ਚੰਡੀਗੜ੍ਹ : ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਦੇਵੇਂਦਰ ਸਿੰਘ ਬਬਲੀ ਨੇ ਕਿਹਾ ਕਿ ਮੁੱਖ ਮੰਤਰੀ ਐਲਾਨ ਦੇ ਤਹਿਤ ਹਰੇਕ ਵਿਧਾਇਕ ਦੀ ਅਨੁਸ਼ੰਸਾਂ 'ਤੇ 5 ਕਰੋੜ ਦੀ ਰਕਮ ਦੇ ਵਿਕਾਸ ਕੰਮ ਮੰਜੂਰ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਰ ਵਿਧਾਇਕ ਨੂੰ ਇਸ ਗੱਲ ਦਾ ਖਿਆਲ ਰੱਖਨਾ ਚਾਹੀਦਾ ਕਿ ਇਹ ਰਕਮ ਕਿੱਥੇ ਅਤੇ ਕਿਵੇਂ ਖਰਚ ਹੋ ਰਹੀ ਹੈ।
ਜੇਕਰ ਕਿਸੇ ਪੰਚਾਇਤ ਨੂੰ ਪੂਰੀ ਰਕਮ ਨਹੀਂ ਪਹੁੰਚੀ ਹੈ ਤਾਂ ਇਸ ਦੀ ਜਾਂਚ ਕਰਵਾਈ ਜਾਵੇਗੀ। ਸ੍ਰੀ ਬਬਲੀ ਅੱਜ ਵਿਧਾਨਸਭਾ ਬਜਟ ਸੈਸ਼ਨ ਵਿਚ ਇਕ ਸੁਆਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਦਸਿਆ ਕਿ ਨੁੰਹ ਜਿਲ੍ਹੇ ਵਿਚ ਹੁਣ ਤਕ 85 ਵਿਕਾਸ ਕੰਮ ਪੂਰੇ ਕਰ ਲਏ ਗਏ ਹਨ। ਉਨ੍ਹਾਂ ਨੇ ਸਦਨ ਨੁੰ ਜਾਣੂੰ ਕਰਵਾਇਆ ਕਿ ਨੁੰਹ ਜਿਲ੍ਹੇ ਦੇ ਵਿਧਾਨਸਭਾ ਖੇਤਰ ਫਿਰੋਜਪੁਰ ਝਿਰਖਾ ਵਿਚ ਹੁਣ ਤਕ 31 ਵਿਕਾਸ ਕੰਮ ਕਰਵਾਏ ਗਏ ਹਨ। ਨੁੰਹ ਵਿਚ ਹੁਣ ਤਕ 29 ਵਿਕਾਸ ਕੰਮ ਕਰਵਾਏ ਗਏ ਹਨ, ਪੁੰਨਹਾਨਾ ਵਿਚ 8 ਵਿਕਾਸ ਕੰਮ ਅਤੇ ਸੋਹਨਾ ਵਿਚ 17 ਵਿਕਾਸ ਕੰਮਾਂ ਦਾ ਕੰਮ ਪੂਰਾ ਹੋ ਚੁੱਕਾ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜੋ ਕੰਮ ਅਧੂਰੇ ਹਨ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇਗਾ।!