ਲਗਭਗ 7,000 ਤੋਂ ਵੱਧ ਪਲਾਟ ਧਾਰਕਾਂ ਦਾ ਲਗਭਗ 550 ਕਰੋੜ ਰੁਪਏ ਦੀ ਮਿਲੇਗੀ ਵੱਡੀ ਰਾਹਤ
ਚੰਡੀਗੜ੍ਹ : ਹਰਿਆਣਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ ਦੇ ਪਾਵਨ ਮੌਕੇ ਸ਼ੁਕਰਵਾਰ ਨੁੰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਪਲਾਟ ਧਾਰਕਾਂ ਦੇ ਏਨਹਾਂਸਮੈਂਟ ਸਬੰਧੀ ਵਿਵਾਦਾਂ ਦੇ ਹੱਲ ਤਹਿਤ ਵਿਵਾਦਾਂ ਤੋਂ ਸਮਾਧਾਨ ਯੋ੧ਨਾ (ਵੀਐਸਐਸਐਸ-2024) ਦੀ ਸ਼ੁਰੂਆਤ ਕੀਤੀ। ਇਸ ਯੋ੧ਨਾ ਦਾ ਉਦੇ ਸ਼ ਏਨਹਾਂਸਮੈਂਟ ਨਾਲ ਜੁੜੇ ਮੁਦਿਆਂ ਦਾ ਇਕਮੁਸ਼ਤ ਹੱਲ ਪ੍ਰਦਾਨ ਕਰਨਾ ਹੈ। ਇਹ ਯੋਜਨਾ 15 ਨਵੰਬਰ, 2024 ਤੋਂ ਅਗਲੇ 6 ਮਹੀਨਿਆਂ ਤਕ ਲਾਗੂ ਹੋਵੇਗੀ।
ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਰਾਹੀਂ ਪਲਾਟ ਧਾਰਕਾਂ ਦੇ ਏਨਹਾਂਸਮੈਂਟ ਸਮੇਤ ਸਾਰੇ ਪੈਂਡਿੰਗ ਮਾਮਲਿਆਂ ਦਾ ਨਿਪਟਾਨ ਕੀਤਾ ਜਾਵੇਗਾ। ਲਗਭਗ 7,000 ਤੋਂ ਵੱਧ ਪਲਾਟ ਧਾਰਕਾਂ ਨੂੰ ਲਗਭਗ 550 ਕਰੋੜ ਰੁਪਏ ਦੀ ਵੱਡੀ ਰਾਹਤ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਰਕਾਰ ਨੇ ਸਮੇਂ-ਸਮੇਂ 'ਤੇ ਵਿਵਾਦਾਂ ਦੇ ਹੱਲ ਤਹਿਤ ਇਸ ਤਰ੍ਹਾ ਦੀ ਯੋਜਨਾਵਾਂ ਚਲਾਈਆਂ ਹਨ, ਜਿਨ੍ਹਾਂ ਵਿਚ 50,000 ਤੋਂ ਵੱਧ ਲਾਭਕਾਰਾਂ ਨੇ ਲਾਭ ਪ੍ਰਾਪਤ ਕੀਤਾ ਹੈ। ਵੀਐਸਐਸਐਸ-2024 ਯੋਜਾਨਾ ਉਨ੍ਹਾਂ ਸਾਰੇ ਪਲਾਟ ਧਾਰਕਾਂ ਦੇ ਲਈ ਇਕ ਸੁਨਹਿਰੀ ਮੌਕਾ ਹੈ, ਜੋ ਕਿਸੇ ਕਾਰਨ ਵਜੋ ਪਿਛਲੀ ਯੋਜਨਾਵਾਂ ਦਾ ਲਾਭ ਨਹੀਂ ਚੁੱਕ ਪਾਏ।
ਉਨ੍ਹਾਂ ਨੇ ਕਿਹਾ ਕਿ ਵੀਐਸਐਸਐਸ-2024 ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਤਹਿਤ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ ਸਾਰੇ ਜਰੂਰੀ ਪ੍ਰਕ੍ਰਿਆਵਾਂ ਪੂਰੀ ਕਰ ਲਈਆਂ ਗਈਆਂ ਹਨ। ਇਸ ਯੋਜਨਾ ਦੀ ਜਾਣਕਾਰੀ ਜਨਤਾ ਤਕ ਪਹੁੰਚਾਉਣ ਲਈ ਅਖਬਾਰਾਂ ਅਤੇ ਰੇਡਿਓ ਰਾਹੀਂ ਇਸ਼ਤਿਹਾਰ ਜਾਰੀ ਕੀਤੇ ਗਏ ਹਨ, ਅਤੇ ਈ-ਮੇਲ ਅਤੇ ਸੰਦੇ ਸ਼ਾਂ ਵੱਲੋਂ ਵੀ ਸੂਚਨਾਵਾਂ ਭੇਜੀਆਂ ੧ਾ ਰਹੀਆਂ ਹਨ।
ਮੁੱਖ ਮੰਤਰੀ ਨੇ ਪਲਾਟ ਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਚੁਕੱਣ। ਪਲਾਟ ਧਾਰਕ ਅੱਜ ਤੋਂ ਆਪਣੇ ਐਚਐਸਵੀਪੀ ਖਾਤੇ ਵਿਚ ਲਾਗਿਨ ਕਰ ਕੇ ਨਵੇਂ ਮੁੜ ਗਿਣਤੀ ਕੀਤੇ ਗਏ ੲਨਹਾਂਸਮੈਂਟ ਮੁੱਲ ਦੀ ਜਾਣਕਾਰੀ ਆਨਲਾਇਨ ਦੇਖ ਸਕਦੇ ਹਨ। ਵਧੇਰੇ ਜਾਣਕਾਰੀ ਲਈ ਸੰਵਿਧਾਨ ਇਸਟੇਟ ਆਫਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ 'ਤੇ ਵਿਧਾਇਕ ਰਾਮ ਕੁਮਾਰ ਗੌਤਮਕ, ਸ੍ਰੀ ਰਣਧੀਰ ਪਣਿਹਾਰ, ਵਿਨੋਦ ਭਿਆਨਾ ਅਤੇ ਦੇਵੇਂਦਰ ਕਾਦਿਆਨ ਵੀ ਮੌਜੂਦ ਰਹੇ।