ਚੰਡੀਗਡ੍ਹ : ਹਰਿਆਣਾ ਦੇ ਉਰਜਾ ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਦੇਸ਼ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਕਿੰਜਰਾਪੁ ਰਾਮਮੋਹਨ ਨਾਇਡੂ ਨਾਲ ਦਿੱਲੀ ਵਿਚ ਅੰਬਾਲਾ ਏਅਰਪੋਰਟ ਤੋਂ ਉੜਾਨ ਸ਼ੁਰੂ ਕਰਨ ਦੀ ਗਲਬਾਤ ਕੀਤੀ ਹੈ। ਇਸ ਗਲਬਾਤ ਦੇ ੧ਲਦੀ ਹੀ ਸਾਰਥਕ ਨਤੀਜੇ ਨਜਰ ਆਉਣਗੇ ਅਤੇ ਅੰਬਾਲਾ ਕੈਂਟ ਵਿਚ ਤਿਆਰ ਹੋ ਰਹੀ ਸਿਵਲ ਏਅਰਪੋਰਟ ਦੇ ਸਿਕਓਰਿਟੀ ਸਮੱਗਰੀਆਂ ਦੇ ਸਥਾਪਿਤ ਹੁੰਦੇ ਹੀ ਜਹਾਜਾਂ ਦੀ ਉੜਾਨ ਸ਼ੁਰੂ ਹੋ ਜਾਵੇਗੀ। ਇੰਨ੍ਹਾਂ ਸਮੱਗਰੀਆਂ ਦੀ ਜਲਦੀ ਸਥਾਪਿਤ ਕਰਨ ਲਈ ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਨੂੰ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਕੈਬੀਨੇਟ ਮੰਤਰੀ ਨੇ ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਤੋਂ ਇਲਾਵਾ ਕੈਂਟ ਦੇ ਸਿਵਲ ਏਅਰਪੋਰਟ ਦੇ ਉਦਘਾਟਨ ਦਾ ਸੱਦਾ ਵੀ ਦਿੱਤਾ।
ਸ੍ਰੀ ਅਨਿਲ ਵਿਜ ਨੇ ਦਿੱਲੀ ਵਿਚ ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਕਿੰਜਰਾਪੁ ਚਾਮਮੋਹਨ ਨਾਇਡੂ ਨੂੰ ਦਸਿਆ ਕਿ ਮੇਰੇ ਵਿਧਾਨਸਭਾ ਖੇਤਰ ਅੰਬਾਲਾ ਕੈਂਟ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਬਹੁਤ ਹੀ ਮਹਤੱਵਪੂਰਨ ਯੋਜਨਾ ਉੜਾਨ ਦੇ ਤਹਿਤ ਇਕ ਏਅਰਪੋਰਟ ਮੰਜੂਰ ਹੋਇਆ ਸੀ। ਉਹ ਬਣ ਕੇ ਬਿਲਕੁੱਲ ਤਿਆਰ ਹੋ ਗਿਆ ਹੈ ਅਤੇ ਸਾਰੀ ਤਰ੍ਹਾ ਦਾ ਸਮਾਨ ਲੱਗ ਗਿਆ ਹੈ ਅਤੇ ਜੋ ਸਿਕਓਰਿਟੀ ਸਮੱਗਰੀ ਹੈ ਏਵੀਏਸ਼ਨ ਵਿਭਾਗ ਨੇ ਲਗਾਉਣੇ ਹੁੰਦੇ ਹਨ।
ਸ੍ਰੀ ਵਿਜ ਨੇ ਦਸਿਆ ਕਿ ਉਨ੍ਹਾਂ ਨੇ ਸ੍ਰੀ ਕਿੰਜਨਾਪੁ ਰਾਮਮੋਹਨ ਨਾਇਡੂ ਨੂੰ ਸੱਦਾ ਵੀ ਦਿੱਤਾ ਹੈ ਕਿ ਉਹ ਆ ਕੇ ਏਅਰਪੋਰਟ ਦਾ ਊਦਘਾਟਨ ਵੀ ਕਰਨ। ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਨੇ ਉਨ੍ਹਾਂ ਨੁੰ ਭਰੋਸਾ ਦਿੱਤਾ ਹੈ ਕਿ ਅਸੀਂੰ ਜਲਦੀ ਹੀ ਸਾਰੀ ਰਸਮੀ ਕਾਰਵਾਈਆਂ ਪੂਰੀਆਂ ਕਰ ਲਗਾਂਗੇ ਅਤੇ ਜਿਵੇਂ ਹੀ ਸਿਕਓਰਿਟੀ ਸਮੱਗਰੀ ਸਥਾਪਿਤ ਹੋ ਜਾਵੇਗੀ ਤਾਂ ਉੜਾਨ ਵੀ ਜਲਦੀ ਹੀ ਸ਼ੁਰੂ ਜਾਵੇਗੀ।
ਸ੍ਰੀ ਅਨਿਲ ਵਿਜ ਨੇ ਦਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਲ 2047 ਤਕ ਵਿਕਸਿਤ ਭਾਂਰਤ ਬਨਾਉਣ ਦੀ ਗੱਲ ਕਹੀ ਅਤੇ ਅੱਜ ਹਰ ਸੂਬੇ ਦਾ ਆਦਮੀ ਇਸ ਮੁੱਦੇ ਦੇ ਨਾਲ ਚਲਣਾ ਚਾਹੁੰਦਾ ਹੈ। ਉਹ ਵੀ ਚਾਹੁੰਦਾ ਹੈ ਕਿ ਸਾਡਾ ਸੂਬਾ ਵੀ ਇਸ ਦੇ ਨਾਲ ਚੱਲੇ ਅਤੇ ਅਸੀਂ ਨਰੇਂਦਰ ਮੋਦੀ ਦੇ ਨਾਲ ਕਦਮ ਮਿਲਾਉਂਦੇ ਹੋਏ ਅੱਗੇ ਵੱਧਏ ਤਾਂ ਜੋ ਦੇਸ਼ ਅਤੇ ਸਾਡਾ ਸੂਬਾ ਵੀ ਵਿਕਸਿਤ ਸੂਬਾ ਬਣੇ।