ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਬਾ ਸਰਕਾਰ ਪੂਰੇ ਸੂਬੇ ਵਿਚ ਇਕ ਸਮਾਨ ਵਿਕਾਸ ਕੰਮ ਕਰਵਾਉਣ ਦੇ ਪ੍ਰਤੀਬੱਧ ਹੈ। ਇਸੀ ਲੜੀ ਵਿਚ ਮੁੱਖ ਮੰਤਰੀ ਨੇ ਅੱਜ ਲਾਡਵਾ ਵਿਧਾਨਸਭਾ ਹਲਕਾ ਦੇ ਪਿੰਡ ਕਨੀਪਲਾ ਵਿਚ 33 ਕੇਵੀ ਸਬ ਸਟੇਸ਼ਨ ਬਨਾਉਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਅੱਜ ਲਾਡਵਾ ਵਿਧਾਨਸਭਾ ਹਲਕੇ ਵਿਚ ਆਪਣੇ ਧੰਨਵਾਦੀ ਦੌਰੇ ਦੌਰਾਨ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਲਾਡਵਾ ਵਿਧਾਨਸਭਾ ਖੇਤਰ ਦੇ ਲਈ 35 ਕਰੋੜ ਰੁੁਪਏ ਦਾ ਬਜਟ ਜਾਰੀ ਕੀਤਾ ਜਾ ਚੁੱਕਾ ਹੈ। ਪਿੰਡ ਕਨੀਪਾਲਾ ਨੁੰ ਵਿਕਾਸ ਕੰਮਾਂ ਲਈ 21 ਲੱਖ ਰੁਪਏ ਦੀ ਗ੍ਰਾਂਟ ਰਕਮ ਦਿੰਦੇ ਹੋਏ ਕਿਹਾ ਕਿ ਇਸ ਪਿੰਡ ਦੇ ਲੋਕਾਂ ਦੀ ਮੰਗ ਨੂੰ ਪੂਰਾ ਕਰਨ ਲਈ ਜਲਦੀ ਹੀ ਪਿੰਡ ਵਿਚ ਹੀ 33 ਕੇਵੀ ਦਾ ਸਬ-ਸਟੇਸ਼ਨ ਬਣਾਇਆ ਜਾਵੇਗਾ। ਇਸ ਪ੍ਰੋਜੈਕਟ 'ਤੇ ਕਰੀਬ 5 ਕਰੋੜ ਰੁਪਏ ਦਾ ਖਰਚ ਹੋਵੇਗਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਨੀਪਾਲਾ ਪਿੰਡ ਦੇ ਲੋਕਾਂ ਦੀ ਸਮਸਿਆਵਾਂ ਵੀ ਸੁਣੀਆਂ। ਮੁੱਖ ਮੰਤਰੀ ਨੇ ਇਕ ਮਹਿਲਾ ਦੀ ਸੁਣਵਾਈ ਕਰਦੇ ਹੋਏ ਐਸਡੀਐਮ ਨੂੰ ਕਨੀਪਲਾ ਵਿਚ 100-100 ਵਰਗ ਗਜ ਦੇ ਲਿਾਟਾਂ ਦੇ ਸਾਹਮਣੇ ਵਾਲੀ ਨਿਰਮਾਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਵਿਕਾਸ ਕੰਮਾਂ ਦੀ ਗੁਣਵੱਤਾ 'ਤੇ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਇਸ ਮੌਕੇ ''ੇ ਸਾਬਕਾ ਰਾਜਮੰਤਰੀ ਸੁਭਾਸ਼ ਸੁਧਾ ਸਮੇਤ ਹੋਰ ਮਾਣਯੋਗ ਵਿਅਕਤੀ ਤੇ ਅਧਿਕਾਰੀ ਮੌ੧ੂਦ ਰਹੇ।