ਚੰਡੀਗਡ੍ਹ : ਹਰਿਆਣਾ ਸਕੂਲ ਸਿਖਿਆ ਬੋਰਡ ਭਿਵਾਨੀ ਨੇ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਲਈ ਆਨਲਾਇਨ ਬਿਨੈ/ਫੀਸ ਭਰਨ ਦੀ ਆਖੀਰੀ ਮਿਤੀ 14 ਨਵੰਬਰ, 2024 ਨਿਰਧਾਰਿਤ ਕੀਤੀ ਸੀ, ਜਿਸ ਨੂੰ ਵਧਾ ਕੇ 15 ਨਵੰਬਰ, 2024 ਕਰ ਦਿੱਤਾ ਗਿਆ ਹੈ।
ਬੋਰਡ ਦੇ ਬੁਲਾਰੇ ਨੇ ਦਸਿਆ ਕਿ ਬੋਰਡ ਵੱਲੋਂ ਮੁੱਖ ਦਫਤਰ, ਸੈਕੇਂਡਰੀ ਸਖਿਆ, ਹਰਿਆਣਾ ਦੇ ਨਿਰਦੇਸ਼ਾਂ ਅਨੁਸਾਰ ਅਧਿਆਪਕ ਯੋਗਤਾ ਪ੍ਰੀਖਿਆ ਦਾ ਪ੍ਰਬੰਧ ਲੇਵਲ - 1, 2 ਤੇ 3 ਦਾ ਪ੍ਰਬੰਧ 7 ਤੇ 8 ਦਸੰਬਰ, 2024 (ਸ਼ਨੀਵਾਰ/ਐਤਵਾਰ) ਨੂੰ ਕਰਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਅੱਗੇ ਦਸਿਆ ਕਿ ਲਾਭਕਾਰ ਆਪਣੇ ਵੇਰਵਅਿਾਂ ਵਿਚ ਜਿਵੇਂ - ਨਾਂਅ, ਪਿਤਾ ਦਾ ਨਾਂਅ, ਮਾਤਾ ਦਾ ਨਾਂਅ, ਜਨਮ ਮਿੱਤੀ , ਈ-ਮੇਲ ਆਈਡੀ, ਜੇਂਡਰ ਤੇ ਆਧਾਰ ਨੰਬਰ ਵਿਚ 16 ਤੇ 17 ਨਵੰਬਰ 2024 ਦਾ ਆਨਲਾਇਨ ਰਾਹੀਂ ਸੋਧ ਕਰ ਸਕਦੇ ਹਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ 15 ਨਵੰਬਰ, 2024 ਬਾਅਦ ਆਨਲਾਇਨ ਬਿਨੇ ਅਤੇ 17 ਨਵੰਬਰ, 2024 ਬਾਅਦ ਵੇਰਵਾ ਸੁਧਾਰ ਕਰਨ ਦੀ ਮੰਜੂਰੀ ਨਹੀਂ ਹੋਵੇਗੀ। ਇਸ ਸੰਦਰਭ ਵਿਚ ਕੋਈ ਵੀ ਬਿਨੈ/ਐਪਲੀਕੇਸ਼ਨ ਕਿਸੇ ਵੀ ਤਰ੍ਹਾ ਨਾਲ ਮੰਜੂਰ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਨੇ ਦਸਿਆ ਕਿ ਬਿਨੈਕਾਰ/ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਖੀਰੀ ਮਿੱਤੀ ਦੀ ਉਡੀਕ ਕੀਤੇ ਬਿਨ੍ਹਾਂ ਬਿਨੈ ਪ੍ਰਕ੍ਰਿਆ ਤੁਰੰਤ ਪੂਰੀ ਕਰਨ। ਜੇਕਰ ਕੋਈ ਉਮੀਦਵਾਰ ਇਕ ਲੇਵਲ ਦੇ ਲਈ ਇਕ ਤੋਂ ਵੱਧ ਬਿਨੈ ਕਰਦਾ ਹੈ, ਤਾਂ ਉਸ ਦਾ ਬਿਨੈ/ਯੋਗਤਾ ਰੱਦ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਅੱਗੇ ਦਸਿਆ ਕਿ ਉਮੀਦਵਾਰਾਂ ਨੂੰ ਆਨਲਾਇਨ ਬਿਨੈ ਕਰਦੇ ਸਮੇਂ ਕਿਸੇ ਤਰ੍ਹਾ ਦੀ ਤਕਨੀਕੀ ਮੁਸ਼ਕਲ ਉਤਪਨ ਹੁੰਦੀ ਹੈ ਤਾਂ ਹੈਲਪਲਾਇਨ ਨੰਬਰ 8938001176, 8958001178 ਈ-ਮੇਲ ਆਈਡੀ htethelpdesk0gmail.com 'ਤੇ ਸੰਪਰਕ ਕਰ ਸਕਦੇ ਹਨ।