Thursday, April 03, 2025
BREAKING NEWS
ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਸਦਮਾ,ਪਤਨੀ ਦਾ ਹੋਇਆ ਦੇਹਾਂਤਮੋਹਾਲੀ ਅਦਾਲਤ ਨੇ ਪਾਸਟਰ ਬਜਿੰਦਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਪਟਿਆਲਾ ; ਬਾਦਸ਼ਾਹਪੁਰ ਪੁਲਿਸ ਚੌਂਕੀ ਨੇੜੇ ਧਮਾਕਾਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਵਿੱਤੀ ਸਾਲ 2025-26 ਲਈ ਬਿਜਲੀ ਦਰਾਂ ਜਾਰੀਮਾਂ ਚਰਨ ਕੌਰ ਨੇ ਨਿੱਕੇ ਸਿੱਧੂ ਦੇ ਪਹਿਲੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ, ਸ਼ੀਹਾਂ ਦੌਦ ਬੱਚਾ ਅਗਵਾ ਕੇਸ 24 ਘੰਟਿਆਂ 'ਚ ਹੀ ਸੁਲਝਾਇਆਲੰਡਨ ‘ਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼ਹੜਤਾਲ ‘ਤੇ ਗਏ ਮਾਲ ਅਧਿਕਾਰੀਆਂ ਨੂੰ ਮਾਨ ਸਰਕਾਰ ਦੀ ਚਿਤਾਵਨੀਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ CM ਮਾਨ ਪਹੁੰਚਣਗੇ ਖਰੜ ਤਹਿਸੀਲਹਰਪਾਲ ਸਿੰਘ ਚੀਮਾ ਵੱਲੋਂ ਨਸ਼ਾ ਤਸਕਰਾਂ ਨੂੰ ਆਖਰੀ ਚੇਤਾਵਨੀ: ਨਸ਼ਾ ਤਸਕਰੀ ਛੱਡ ਦਿਓ ਜਾਂ ਪੰਜਾਬ ਛੱਡੋ

Doaba

ਪੰਜਾਬ ਦੇ ਸਰਬਪੱਖੀ ਵਿਕਾਸ ਲਈ ਉਪਰਾਲਿਆਂ ਦੀ ਕੀਤੀ ਸ਼ਲਾਘਾ

March 04, 2024 04:56 PM
SehajTimes

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਇਥੋਂ ਦੇ ਲੋਕਾਂ ਦੇ ਵਿਕਾਸ ਲਈ ਨਿਸ-ਦਿਨ ਕੀਤੇ ਜਾ ਰਹੇ ਅਸੀਮ ਤੇ ਮਹੱਤਪੂਰਨ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉੱਦਮੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੰਜਾਬ ਅਤੇ ਪੰਜਾਬੀਆਂ ਦੇ ਚੰਗੇਰੇ ਭਵਿੱਖ ਲਈ ਨਵੀਂ ਉਮੀਦ ਜਗਾਈ ਹੈ।

ਪੰਜਾਬ ਸਰਕਾਰ ਦੇ ਕੰਮਕਾਜ ਦੀ ਸ਼ਲਾਘਾ ਕਰਦਿਆਂ ਫੁਟਵੀਅਰ ਐਸੋਸੀਏਸ਼ਨ ਦੇ ਵਰੁਣ ਜੈਰਥ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਓ.ਟੀ.ਐਸ ਸਕੀਮ ਦੀ ਸਮਾਂ ਸੀਮਾ ਦੋ ਮਹੀਨੇ ਵਧਾਏ ਜਾਣ ਵਾਲੀ ਮੰਗ ਨੂੰ ਤੁਰੰਤ ਪ੍ਰਵਾਨ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਇਹ ਸਮਾਂ ਸੀਮਾ ਪਹਿਲੋਂ 15 ਮਾਰਚ ਨੂੰ ਖ਼ਤਮ ਹੋ ਰਹੀ ਸੀ, ਜੋ ਹੁਣ 15 ਮਈ ਤੱਕ ਵਧਾ ਦਿੱਤੀ ਗਈ ਹੈ। ਕੁੱਕੂ ਐਕਸਪੋਰਟਸ ਦੇ ਦਿਨੇਸ਼ ਪੁਰੀ ਨੇ ਮਾਨ ਸਰਕਾਰ ਦੇ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਵਰਗੇ ਨੇਕ ਤੇ ਸੁਚੱਜੇ ਉਪਰਾਲੇ ਦੀ ਸ਼ਲਾਘਾ ਕੀਤੀ ਕਿਉਂਕਿ ਉਨ੍ਹਾਂ ਨੂੰ ਮਹਿਜ਼ ਅੱਧੇ ਘੰਟੇ ਵਿੱਚ ਹੀ ਆਪਣੇ ਘਰ ਨੇੜਲੇ ਕੈਂਪਾਂ ਤੋਂ ਆਪਣੇ ਪੁੱਤਰ ਦਾ ਜਨਮ ਸਰਟੀਫਿਕੇਟ ਪ੍ਰਾਪਤ ਹੋ ਗਿਆ ਸੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਚੀਨ ਤੋਂ ਘੱਟ ਕੀਮਤ ’ਤੇ ਦਰਾਮਦ ਕੀਤੇ ਜਾ ਰਹੇ ਕੱਪੜੇ (ਫੈਬਰਿਕ) ’ਤੇ ਰੋਕ ਲਗਾਉਣ ਦੀ ਵੀ ਅਪੀਲ ਕੀਤੀ, ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਜਲਦ ਹੀ ਕੇਂਦਰ ਸਰਕਾਰ ਕੋਲ ਮੁੱਦਾ ਉਠਾਉਣਗੇ।

ਬਾਬਾ ਚਿਕਨ ਤੋਂ ਹਰਮੀਕ ਸਿੰਘ ਨੇ ‘ਮੇਰਾ ਬਿੱਲ, ਮੇਰਾ ਅਧਿਕਾਰ’ ਐਪ ਦੀ ਸ਼ਲਾਘਾ ਕੀਤੀ, ਕਿਉਂ ਜੋ ਹੁਣ ਇਸ ਨੇ ਟੈਕਸਦਾਤਾਵਾਂ ਨੂੰ ਸਹੀ ਤੇ ਸੁਚੱਜਾ ਮੰਚ ਪ੍ਰਦਾਨ ਕੀਤਾ ਹੈ। ਟੈਕਸ ਨਾ ਭਰਨ ਵਾਲਿਆਂ ਨੇ ਵੀ ਟੈਕਸ ਭਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਇਹ ਐਪ ਜਾਅਲੀ ਬਿੱਲਾਂ ਦੀ ਬੜੀ ਆਸਾਨੀ ਨਾਲ ਜਾਂਚ ਕਰ ਲੈਂਦੀ ਹੈ। ਧਰਤੀ ਹੇਠਲੇ ਪਾਣੀ ਨੂੰ ਬਚਾਉਣ ਸਬੰਧੀ ਬੇਨਤੀ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਸਤਹੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੀ ਸਹੂਲਤ ਦੇਣ ਤੋਂ ਇਲਾਵਾ ਜਲਦ ਹੀ ਉਦਯੋਗਿਕ ਯੂਨਿਟ ਨੂੰ ਵੀ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਜਲਦ ਹੀ 24*7 ਸਿੱਧਵਾਂ ਨਹਿਰ ਅਧਾਰਤ ਸਤਹੀ ਜਲ ਸਪਲਾਈ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ। ਇੱਕ ਟਿਸ਼ੂ ਨਿਰਮਾਤਾ ਤਲਵਿੰਦਰ ਕੁਮਾਰ ਨੇ ਵੀ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੋਰਾਹਾ ਅਤੇ ਖੰਨਾ ਵਿਖੇ ਸੀ.ਸੀ.ਟੀ.ਵੀ. ਲਗਾਏ ਜਾਣ ਦੀ ਉਨ੍ਹਾਂ ਦੀ ਮੰਗ ਨੂੰ ਤੁਰੰਤ ਸਵੀਕਾਰ ਕਰ ਲਿਆ।

ਇੰਟੀਗ੍ਰੇਟਿਡ ਟੈਕਸਟਾਈਲ ਐਂਡ ਨਿਟਵੇਅਰਜ਼ ਤੋਂ ਰਾਜੇਸ਼ ਗੁਪਤਾ ਨੇ ਸਮੇਂ ਸਿਰ ਰਿਫੰਡ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੂੰਜੀਗਤ ਵਸਤਾਂ ’ਤੇ ਅਦਾ ਕੀਤੇ ਟੈਕਸ ’ਚ ਰਾਹਤ ਦੇਣ ਦਾ ਮੁੱਦਾ ਜੀ.ਐੱਸ.ਟੀ. ਕੌਂਸਲ ਕੋਲ ਉਠਾਉਣ ਦਾ ਵੀ ਭਰੋਸਾ ਦਿੱਤਾ । ਸਮਾਲ ਸਕੇਲ ਟੈਕਸਟਾਈਲ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਨੇ ‘ਪੀ.ਪੀ. ਸਾਂਝ’ ਐਪ ਨੂੰ ਲਾਂਚ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਕਿਉਂਕਿ ਇਸ ਨੇ ਮਜ਼ਦੂਰਾਂ ਦੀ ਤੁਰੰਤ ਤਸਦੀਕ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਵਿਭਾਗਾਂ ਖਾਸ ਕਰਕੇ ਪੀ.ਪੀ.ਸੀ.ਬੀ. ਨੂੰ ਜਮ੍ਹਾਂ ਕਰਵਾਏ ਸਾਰੇ ਐਨ.ਓ.ਸੀ. ਅਤੇ ਹੋਰ ਦਸਤਾਵੇਜ਼ਾਂ ਨੂੰ  ਉਸੇ ਦਿਨ ਕਲੀਅਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪਲਾਸਟਿਕ ਮੈਨੂਫੈਕਚਰਰਜ਼ ਐਂਡ ਟਰੇਡਰਜ਼ ਐਸੋਸੀਏਸ਼ਨ ਦੇ ਰਾਜੀਵ ਜੈਨ ਨੇ ਪੰਜਾਬ ਵਿੱਚ 120 ਮਾਈਕਰੋਨ ਦੇ ਪਲਾਸਟਿਕ ਬੈਗ ਤੋਂ ਪਾਬੰਦੀ ਹਟਾਏ ਜਾਣ ਲਈ ਮਦਦ ਮੰਗੀ, ਜਿਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਲਦ ਹੀ ਸਬੰਧਤ ਐਕਟ ਵਿੱਚ ਲੋੜੀਂਦੀ ਸੋਧ ਕਰ ਦਿੱਤੀ ਜਾਵੇਗੀ।

ਮਧੂ ਮੱਖੀ ਪਾਲਕ, ਗੋਬਿੰਦਰ ਸਿੰਘ ਨੇ ਨਿਵੇਸ਼ ਪੰਜਾਬ ਸਕੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੂੰ ਮਧੂ ਮੱਖੀ ਪਾਲਣ ਯੂਨਿਟ ਸਥਾਪਿਤ ਕਰਨ ਲਈ 17.5 ਲੱਖ ਰੁਪਏ ਦੀ ਸਬਸਿਡੀ ਮਿਲੀ ਹੈ। ਉਸ ਨੇ ਹੋਰ ਨਿਵੇਸ਼ਕਾਂ ਨੂੰ ਵੀ ਇਨਵੈਸਟ ਪੰਜਾਬ ਅਧੀਨ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਦੀ ਅਪੀਲ ਕੀਤੀ।
ਇੱਕ ਹੋਰ ਵਪਾਰੀ ਸੁਰੇਸ਼ ਧੀਰ ਨੇ ਵਪਾਰੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਲਟਕਦੀਆਂ ਤਾਰਾਂ ਦਾ ਮਸਲਾ ਪਹਿਲਾਂ ਹੀ ਹੱਲ ਕੀਤਾ ਜਾ ਰਿਹਾ ਹੈ, ਜੋ ਪਿਛਲੇ ਕਈ ਦਹਾਕਿਆਂ ਤੋਂ ਲੰਬਿਤ ਸੀ।

 

 

 

 

Have something to say? Post your comment

 

More in Doaba

Amit Shah ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਤ ਭਿੰਡਰਾਂਵਾਲਿਆਂ ਤੇ ਅਪਮਾਨਜਨਕ ਟਿੱਪਣੀ ਕਰਨ ਵਿਰੁੱਧ ਦਿੱਤਾ DC ਨੂੰ ਮੰਗ ਪੱਤਰ 

ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਦੀ ਅਲਾਮਤ ਉਤੇ ਆਖ਼ਰੀ ਹੱਲਾ, ਜਨ-ਜਾਗਰੂਕਤਾ ਮੁਹਿੰਮ ਦੀ ਕੀਤੀ ਸ਼ੁਰੂਆਤ

ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਸਦਮਾ,ਪਤਨੀ ਦਾ ਹੋਇਆ ਦੇਹਾਂਤ

ਗੁਰਪੰਤ ਪੰਨੂ ਵਰਗੇ ਅਨਪੜ੍ਹ, ਗਵਾਰ, ਗੱਦਾਰ ਤੇ ਅਖੌਤੀ ਲੋਕ ਡਾ.ਭੀਮ ਰਾਉ ਅੰਬੇਡਕਰ ਜੀ ਤੋਂ ਜਾਣੂ ਨਹੀਂ ਹਨ : ਬੇਗਮਪੁਰਾ ਟਾਈਗਰ ਫੋਰਸ

ਹਰਬੰਸ ਸਿੰਘ ਨੂੰ ਆਸ਼ਾਦੀਪ ਵੈਲਫੇਅਰ ਸੁਸਾਇਟੀ ਦਾ ਮੁਖੀ ਨਾਮਜ਼ਦ ਕੀਤਾ ਗਿਆ

ਪੰਜਾਬ ਦੇ ਲੋਕ-ਆਪਣੀ ਵਿਰਾਸਤ, ਸੱਭਿਆਚਾਰ, ਪੁਰਾਣੇ ਵਿਰਸੇ ਅਤੇ ਪੰਜਾਬੀ ਭਾਸ਼ਾ ਤੋ ਵੀ ਦੂਰ ਹੋ ਰਹੇ ਹਨ : ਡਾ. ਆਸ਼ੀਸ਼ ਸਰੀਨ

ਸ਼ਹੀਦ ਭਗਤ ਸਿੰਘ ਪ੍ਰੀਮੀਅਮ ਲੀਗ ਵਿੱਚ ਡਾਕਟਰਜ਼ - xi-1 ਨੂੰ ਹਰਾ ਕੇ ਐਸਐਸਪੀ-xi-1 ਚੈਂਪੀਅਨ ਬਣਿਆ : ਡਾ. ਰਮਨ ਘਈ

ਹੁਸ਼ਿਆਰਪੁਰ 'ਚ ਭਾਜਪਾ ਆਗੂ ਉੱਪਰ ਚੱਲੀ ਗੋਲ਼ੀ ਦੀ ਅਸਲੀਅਤ ਆਈ ਸਾਹਮਣੇ 

ਹੁਸ਼ਿਆਰਪੁਰ ਵਿਖੇ ਖੁਸ਼ੀਆਂ ਨਾਲ ਮਨਾਇਆ ਗਿਆ ਈਦ-ਉਲ-ਫਿਤਰ ਦਾ ਤਿਉਹਾਰ

ਹੁਸ਼ਿਆਰਪੁਰ ਵਿੱਚ ਈਦ-ਉਲ-ਫਿਤਰ ਦੀ ਨਮਾਜ਼ ਨਾਲ ਇਨਸਾਨੀਅਤ ਅਤੇ ਹਮਦਰਦੀ ਦਾ ਦਿੱਤਾ ਸੁਨੇਹਾ