ਹੁਸ਼ਿਆਰਪੁਰ : ਈਦ-ਉਲ-ਫਿਤਰ ਦੀ ਨਮਾਜ਼ ਜਲੰਧਰ ਰੋਡ ਈਦਗਾਹ ਵਿਖੇ ਇਮਾਮ ਸ਼ਮੀਮ ਅਹਿਮਦ ਕਾਸਮੀ ਨੇ ਅਦਾ ਕਰਵਾਈ। ਇੰਤਜਾਮੀਆ ਜਾਮਾ ਮਸਜਿਦ ਈਦਗਾਹ ਕਮੇਟੀ ਦੇ ਸਕੱਤਰ ਡਾ.ਮੁਹੰਮਦ ਜਮੀਲ ਬਾਲੀ ਨੇ ਪੂਰੇ ਦੇਸ਼ ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ। ਅੱਜ ਦਾ ਦਿਨ ਪਹਿਲਾ ਰੋਜਾ ਰੱਖਣ ਵਾਲਿਆਂ ਲਈ ਅੱਲਾ-ਤਾਅਲਾ ਵਲੋਂ ਇਨਾਮ ਹੈ, ਅਮਨ ਅਤੇ ਸ਼ਾਂਤੀ ਦਾ ਸੁਨੇਹਾ ਲੈਕੇ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਸਾਰੇ ਧਰਮਾ ਦਾ ਆਦਰ ਕਰਦੇ ਹੋਏ ਸਾਰੇ ਧਰਮਾਂ ਦੇ ਤਿਉਹਾਰ ਮਿਲਜੁਲ ਕੇ ਮਨਾਉਣੇ ਚਾਹੀਦੇ ਹਨ।ਹੁਸ਼ਿਆਰਪੁਰ ਸ਼ਹਿਰ ਸਾਰੇ ਧਰਮਾ ਦੇ ਲੋਕਾਂ ਦਾ ਇਕ ਗੁਲਦਸਤਾ ਹੈ, ਇਸ ਦੇ ਸਾਰੇ ਫੁੱਲ ਆਪਣੀ ਖੁਸ਼ਬੂ ਦੇ ਨਾਲ ਮਾਹੌਲ ਨੂੰ ਖੁਸ਼ਗਵਾਰ ਬਣਾ ਕੇ ਰੱਖਦੇ ਹਨ। ਇਹੀ ਅਮਨ ਅਤੇ ਮੁਹੱਬਤ ਦੀ ਨਿਸ਼ਾਨੀ ਹੈ। ਇਸ ਮੌਕੇ ਤੇ ਇੰਤਜਾਮੀਆ ਜਾਮਾ ਮਸਜਿਦ ਈਦਗਾਹ ਕਮੇਟੀ ਦੇ ਉਪ-ਪ੍ਰਧਾਨ ਗੁਲਾਮ ਹੁਸੈਨ, ਮੁਹੰਮਦ ਸਾਬਿਰ ਆਲਮ, ਮੁਹੰਮਦ ਸਲੀਮ, ਮੌਲਵੀ ਖਲੀਲ ਅਹਿਮਦ, ਰਿਆਜ਼ ਅੰਸਾਰੀ, ਵਕੀਲ ਮੁਹੰਮਦ (ਸੁਰਮੂ), ਹਮੀਦ ਪਹਿਲਵਾਨ ਜੈਦੀ ਮਲਿਕ, ਮੁਰੀਦ ਹੁਸੈਨ, ਪ੍ਰਿੰਸ ਖਾਨ, ਮੁਹੰਮਦ ਹਸਨ, ਮੇਜਰ ਮੁਹੰਮਦ ਸਾਦਿਕ ਮੁਹੰਮਦ, ਇਸਤਕਾਰ ਅੰਸਾਰੀ, ਜ਼ੁਲਫਕਾਰ ਅੰਸਾਰੀ, ਚਾਂਦ ਮੁਹੰਮਦ, ਮੁਹੱਬਤ ਹਸਨ, ਮੁਹੰਮਦ ਅਸਲਮ, ਇਕਬਾਲ ਅੰਸਾਰੀ, ਰਈਸ ਮੁਹੰਮਦ ਆਦਿ ਹਾਜ਼ਰ ਸਨ।