ਗੋਲ਼ੀ ਚੱਲਣ ਦਾ ਮਾਮਲਾ ਨਹੀਂ ਹੋਇਆ ਸਾਬਿਤ-ਡੀਐੱਸਪੀ
ਹੁਸ਼ਿਆਰਪੁਰ : ਐਤਵਾਰ ਦੇਰ ਰਾਤ ਜ਼ਿਲਾ ਹੁਸ਼ਿਆਰਪੁਰ ਦੇ ਇੱਕ ਭਾਜਪਾ ਆਗੂ ਵੱਲੋਂ ਆਪਣੇ ਉੱਤੇ 2 ਮੋਟਰਸਾਈਕਲ ਸਵਾਰਾਂ ਵੱਲੋਂ ਘੇਰ ਕੇ ਲੁੱਟ ਖੋਹ ਦੀ ਨੀਅਤ ਨਾਲ ਹਮਲਾ ਕਰਨ ਅਤੇ ਚਾਰ ਗੋਲੀਆਂ ਚਲਾਉਣ ਦੀ ਵਾਰਦਾਤ ਦੀ ਅਸਲੀਅਤ ਸਾਹਮਣੇ ਆ ਗਈ ਹੈ। ਜਿਲਾ ਪੁਲਿਸ ਵੱਲੋਂ ਕੀਤੇ ਗਏ ਖੁਲਾਸੇ ਮੁਤਾਬਕ ਇਹ ਮਾਮਲਾ ਅਸਲ ਵਿੱਚ ਦੋ ਵਾਹਨਾਂ ਦੀ ਆਪਸੀ ਟੱਕਰ ਕਾਰਣ ਹੋਏ ਵਿਵਾਦ ਦਾ ਹੈ ਜਿਸ ਦੌਰਾਨ ਭਾਜਪਾ ਆਗੂ ਨੇ ਉਲਟਾ ਆਪਣੇ ਸਾਥੀਆਂ ਨਾਲ ਮੋਟਰ ਸਾਈਕਲ ਸਵਾਰਾਂ ਦੀ ਜੰਮ ਕੇ ਮਾਰ ਕੁਟਾਈ ਕੀਤੀ ਜਿਸ ਦੌਰਾਨ ਇੱਕ ਨੌਜਵਾਨ ਸਖ਼ਤ ਜ਼ਖਮੀ ਹੋ ਗਿਆ| ਥਾਣਾ ਸਿਟੀ ਹੁਸ਼ਿਆਰਪੁਰ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਦੇਵ ਦੱਤ ਸ਼ਰਮਾ ਨੇ ਦੱਸਿਆ ਐਤਵਾਰ ਦੀ ਦੇਰ ਸ਼ਾਮ ਨੂੰ ਭਾਜਪਾ ਦੇ ਆਗੂ ਹਨੀ ਸੂਦ ਵੱਲੋਂ ਆਪਣੇ ਉੱਪਰ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਘੇਰ ਕੇ ਹਮਲਾ ਕਰਨ ਅਤੇ ਗੋਲੀਆਂ ਚਲਾਉਣ ਦੀ ਜਾਣਕਾਰੀ ਦਿੱਤੀ ਗਈ ਸੀ।
ਜਿਸ ਦੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਅਸਲ ਵਿੱਚ ਇਹ ਮਾਮਲਾ ਭਾਜਪਾ ਆਗੂ ਹਨੀ ਸੂਦ ਦੀ ਕਾਰ ਅਤੇ ਮੋਟਰਸਾਈਕਲ ਸਵਾਰਾਂ ਦੀ ਆਪਸੀ ਟੱਕਰ ਦਾ ਸਾਹਮਣੇ ਆਇਆ ਹੈ ਥਾਣਾ ਸਦਰ ਨਜਦੀਕ ਹੋਈ ਇਸ ਟੱਕਰ ਉਪਰੰਤ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਹਨੀ ਸੂਦ ਦੀ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਉਥੋਂ ਕਾਰ ਭਜਾ ਲਈ ਇਸ ਦੌਰਾਨ ਬੂਲਾਂਵੜੀ ਨਜ਼ਦੀਕ ਇੱਕ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਇਹ ਸਾਰੀ ਵਾਰਦਾਤ ਕੈਦ ਹੋ ਗਈ ਅਤੇ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਹਨੀ ਸੂਦ ਨੇ ਆਪਣੀ ਕਾਰ ਰੋਕੀ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਮਗਰ ਆਏ ਮੋਟਰ ਸਾਈਕਲ ਸਵਾਰਾਂ ਉੱਪਰ ਹਮਲਾ ਕਰ ਦਿੱਤਾ ਇਥੇ ਸਿਰ ਤੇ ਸੱਟ ਲੱਗਣ ਕਾਰਨ ਸੰਚਿਤ ਨਾਮ ਦਾ ਇੱਕ ਨੌਜਵਾਨ ਜ਼ਖਮੀ ਹੋ ਗਿਆ ਅਤੇ ਆਪਣਾ ਮੋਟਰਸਾਕਲ ਛੱਡ ਕੇ ਆਪਣਾ ਬਚਾਓ ਕਰਦੇ ਹੋਏ ਭੱਜ ਗਏ| ਡੀਐਸਪੀ ਦੇਵਦੱਤ ਸ਼ਰਮਾ ਨੇ ਦੱਸਿਆ ਕਿ ਇਸ ਸਾਰੇ ਮਾਮਲਿਆਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਕਾਨੂਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਪੱਤਰਕਾਰਾਂ ਵੱਲੋਂ ਗੋਲੀ ਚਲਾਉਣ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਗਲਤ ਬਿਆਨੀ ਨਾਲ ਪੁਲਿਸ ਅਤੇ ਆਮ ਲੋਕਾਂ ਨੂੰ ਗੁਮਰਾਹ ਕਰਨ ਵਾਲੇ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ| ਯਾਦ ਰਹੇ ਕਿ ਇਸ ਵਾਰਦਾਤ ਉਪਰੰਤ ਭਾਜਪਾ ਆਗੂ ਹਨੀ ਸੂਦ ਅਤੇ ਉਹਨਾਂ ਦੇ ਨਾਲ ਆਏ ਹੋਰ ਭਾਜਪਾ ਆਗੂਆਂ ਨੇ ਚਾਰ ਗੋਲੀਆਂ ਚੱਲਣ ਦਾ ਦਾਅਵਾ ਕੀਤਾ ਸੀ ਪੁਲਿਸ ਮੁਤਾਬਕ ਅਜੇ ਤੱਕ ਇਸਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ ਇਸ ਮੌਕੇ ਥਾਣਾ ਸਿਟੀ ਦੀ ਐਸ ਐਚ ਉ ਊਸ਼ਾ ਰਾਣੀ ਵੀ ਮੌਜੂਦ ਸੀ