ਭਾਸਣ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਮਨਜਿੰਦਰਜੀਤ ਕੌਰ, ਦੂਜੇ ਸਥਾਨ ਤੇ ਗੁਲਾਮ ਹਸ਼ਨ ਅਲੀ ਅਤੇ ਤੀਜੇ ਸਥਾਨ ਤੇ ਨਮਰਾ ਰਹੀ
ਮਾਲੇਰਕੋਟਲਾ : ਅਗਾਮੀ ਲੋਕ ਸਭਾ ਚੋਣਾ ਨੂੰ ਮੁੱਖ ਰੱਖਦੇ ਹੋਏ ਮੁੱਖ ਚੋਣ ਅਫ਼ਸਰ, ਪੰਜਾਬ, ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੀਪ ਗਤੀਵਿਧੀਆਂ ਤਹਿਤ ਕੇ ਸਰਕਾਰੀ ਕਾਲਜ ਆਫ ਐਜੂਕੇਸ਼ਨ ਮਾਲੇਰਕੋਟਲਾ ਵਿਖੇ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਵਿਦਿਆਰਥੀਆ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ ਅਤੇ ਵਿਦਿਆਰਥੀਆਂ ਨੂੰ ਵੋਟਰ ਹੈਲਪ ਲਾਈਨ ਐਪ ਆਦਿ ਬਾਰੇ ਜਾਣਕਾਰੀ ਦਿੱਤੀ ਗਈ ।ਜ਼ਿਲ੍ਹਾ ਸਵੀਪ ਨੋਡਲ ਅਫਸਰ (ਕਾਲਜਾਂ) ਪ੍ਰਿੰਸੀਪਲ ਮੁਹੰਮਦ ਇਰਫਾਨ ਫਾਰੂਕੀ ਨੇ ਕਿਹਾ ਕਿ ਸਵੀਪ ਗਤੀਵਿਧੀਆਂ ਤਹਿਤ ਭਾਸ਼ਣ ਮੁਕਾਬਲੇ ਕਰਵਾਉਣ ਦਾ ਮਨੋਰਥ ਨੌਜਵਾਨਾਂ ਨੂੰ ਆਪਣੇ ਵੋਟ ਦੇ ਹੱਕ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਲੋਕਤੰਤਰੀ ਤਿਉਹਾਰ ਨੂੰ ਮਜਬੂਤੀ ਮਿਲ ਸਕੇ ।ਪ੍ਰਿੰਸੀਪਲ (ਸਰਕਾਰੀ ਕਾਲਜ ਮਾਲੇਰਕੋਟਲਾ) ਬਰਜਿੰਦਰ ਸਿੰਘ ਟੋਹੜਾ ਨੇ ਕਿਹਾ ਕਿ ਵੋਟ ਦੇ ਹੱਕ ਦੀ ਬਹੁਤ ਹੀ ਸੂਝ ਨਾਲ ਵਰਤੋਂ ਕਰਨੀ ਹੈ,ਸੂਝ ਨਾਲ ਕੀਤੀ ਚੋਣ ਦੇਸ਼ ਦੇ ਉਝਵੱਲ ਭਵਿੱਖ ਦਾ ਕਾਰਵਾ ਲਿਖਣ ਵਿੱਚ ਸਹਾਇਕ ਸਿੱਧ ਹੁੰਦੀ ਹੈ। ਸਮੇਂ ਦੀ ਲੋੜ ਹੈ ਕਿ ਅਸੀਂ ਸਾਰੇ ਲੋਕਤੰਤਰੀ ਤਿਉਹਾਰ ਮੌਕੇ ਬਿਨ੍ਹਾਂ ਕਿਸੇ ਡਰ,ਭੈਅ,ਲਾਲਚ ਤੋਂ ਆਪਣੀ ਸਮੂਲੀਅਤ ਨੂੰ ਯਕੀਨੀ ਬਣਾਈਏ । ਸਹਾਇਕ ਸਵੀਪ ਨੋਡਲ ਅਫ਼ਸਰ ਮੁਹੰਮਦ ਬਸ਼ੀਰ ਨੇ ਕਿਹਾ ਕਿ ਸਵੀਪ ਪੱਧਰ 'ਤੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ । ਆਉਣ ਵਾਲੇ ਦਿਨਾਂ ਵਿੱਚ ਇਸ ਦੇ ਸਬੰਧ ਵਿੱਚ ਕੈਂਪ ਵੀ ਲਗਾਏ ਜਾਣਗੇ ਜਿਨ੍ਹਾਂ ਵਿੱਚ ਆਪਣੇ ਇਤਰਾਜ਼ ਨੂੰ ਲੈ ਕੇ ਵੋਟਰ ਸੁਧਾਈ ਵੀ ਕਰਵਾਈ ਜਾ ਸਕਦੀ ਹੈ। ਜੇਕਰ ਕਿਸੇ ਨੇ ਆਪਣਾ ਨਾਮ ਕਟਵਾਉਣਾ, ਸਹੀ ਕਰਾਉਣਾ ਜਾਂ ਨਵਾਂ ਵੋਟਰ ਕਾਰਡ ਬਣਾਉਣਾ ਹੋਵੇ ਤਾਂ ਉਹ ਇਨ੍ਹਾਂ ਕੈਂਪਾਂ ਦਾ ਫਾਇਦਾ ਲੈ ਕੇ ਸਹੀ ਕਰਵਾ ਸਕਦੇ ਹਨ।ਉਨ੍ਹਾਂ ਅਪੀਲ ਕੀਤੀ ਕਿ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਚੋਣ ਕਮਿਸ਼ਨਰ ਵਲੋਂ ਪੀ.ਡਬਲਿਓ.ਡੀ. ਵੋਟਰਾਂ ਨੂੰ ਮਿਲਣ ਵਾਲੀਆਂ ਸਹੂਲਤਾਵਾਂ ਬਾਰੇ ਵੀ ਦੱਸਿਆ । ਇਸ ਮੌਕੇ ਕਰਵਾਏ ਗਏ ਭਾਸਣ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਮਨਿੰਦਰਜੀਤ ਕੌਰ, ਦੂਜੇ ਸਥਾਨ ਤੇ ਗੁਲਾਮ ਹਸ਼ਨ ਅਲੀ ਅਤੇ ਤੀਜੇ ਸਥਾਨ ਤੇ ਨਮਰਾ ਰਹੀ । ਇਸ ਮੌਕੇ, ਪ੍ਰੋ. ਜਤਿੰਦਰ ਸਿੰਘ, ਪ੍ਰੋ.ਕਰਮਪ੍ਰੀਤ ਕੌਰ, ਸਵੀਪ ਟੀਮ ਦੇ ਮੈਂਬਰ ਮਾਸਟਰ ਸਾਜਿਦ ਅਤੇ ਰਾਸ਼ੀਦ ਇਦਰੀਸ, ਨਹਿਰੂ ਯੂਵਾ ਕੇਂਦਰ ਤੋਂ ਜਰੀਨਾ ਅਤੇ ਮਨੀ ਸਿੰਘ ਤੋਂ ਇਲਾਵਾ ਸਬੰਧਤ ਅਧਿਕਾਰੀ ਮੌਜੂਦ ਸਨ ।