ਨੂਰਪੁਰ ਬੇਦੀ : ਰੁਕ ਰੁਕ ਕੇ ਪੈ ਰਹੀ ਬਾਰਿਸ਼ ਤੇ ਹਵਾਵਾਂ ਨੇ ਕਿਸਾਨਾਂ ਨੂੰ ਚਿੰਤਾ ’ਚ ਪਾ ਦਿੱਤਾ ਹੈ। ਬਾਰਿਸ਼ ਤੇ ਤੇਜ਼ ਹਵਾਵਾਂ ਕਾਰਨ ਜਿੱਥੇ ਨੂਰਪੁਰ ਬੇਦੀ ਬਲਾਕ ਦੇ ਵੱਖ ਵੱਖ ਪਿੰਡਾਂ ’ਚ ਜੱਟਪੁਰ ਨੂਰਪੁਰ ਕਲਾਂ ਸੈਣੀ ਮਾਜਰਾ, ਵਟਾਰਲਾ ਆਦਿ ਪਿੰਡਾਂ ’ਚ ਕਣਕ ਦੀ ਫਸਲ ਧਰਤੀ ਉੱਤੇ ਵਿਸ਼ ਗਈ ਹੈ। ਕਈ ਜਗਾਂ ਤਾਂ ਖੇਤਾਂ ’ਚ ਖੜੀ ਸਰੋਂ ਦੀ ਫਸਲ ਨੂੰ ਵੀ ਨੁਕਸਾਨ ਹੋਈਆ ਹੈ। ਜਿਵੇਂ ਕਿ ਪ੍ਰੇਮ ਚੰਦ ਜ਼ੱਟਪਰ ਮਨੀਸ਼ ਕੁਮਾਰ ਬਟਾਰਲਾ ਰਾਮ ਸਿੰਘ ਸੈਣੀ ਮਾਜਰਾ ਗੁਰਮੀਤ ਰਾਮ ਜੱਟਪੁਰ ਨੇ ਦੱਸਿਆ ਕਿ ਪਿਛਲੀ ਦਿਨੀ ਪਈ ਚੰਗੀ ਠੰਡ ਕਾਰਨ, ਇਸ ਵਾਰ ਇਲਾਕੇ ’ਚ ਕਣਕ ਦੀ ਫਸਲ ਵਧੀਆ ਹੋਣ ਦੀ ਆਸ ਸੀ ਜਿਸ ਉੱਤੇ ਪਏ ਮੀਂਹ ਅਤੇ ਤੇਜ਼ ਹਵਾਵਾਂ ਨੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਣਕ ਦੀ ਛਿੱਟਾ ਪੂਰੀ ਤਰ੍ਹਾਂ ਪੈ ਗਿਆ ਸੀ ਅਤੇ ਹੁਣ ਦਾਣਾ ਮੋਟਾ ਹੋਣ ਦਾ ਸਮਾਂ ਸੀ ਪਰ ਡਿੱਗੀ ਫਸਲ ’ਚ ਦਾਣਾ ਨਹੀਂ ਪਵੇਗਾ ਅਤੇ ਕਣਕ ਦਾ ਝਾੜ ਵੀ ਘਟੇਗਾ ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਜਿਸ ਕਿਸਾਨ ਨੇ ਠੇਕੇ ਤੇ ਜ਼ਮੀਨ ਲੈ ਕੇ ਫਸਲ ਬੀਜੀ ਹੋਈ ਹੈ। ਉਹ ਕਿਸਾਨ ਤਾਂ ਬੁਰੀ ਤਰ੍ਹਾਂ ਕਰਜ਼ੇ ਦੀ ਮਾਰ ਹੇਠਾਂ ਆ ਜਾਵੇਗਾ । ਹੁਣ ਕਿਸਾਨੀ ਫੇਰ ਆਰਥਿਕ ਬੋਝ ਥੱਲੇ ਦੱਬ ਜਾਵੇਗੀ ਅਸੀਂ ਸੈਂਟਰ ਆਫ ਇੰਡੀਆ ਟਰੇਡ ਯੂਨੀਅਨ ਸੀਟੂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਨਾਂ ਕਿਸਾਨਾਂ ਦੀ ਫਸਲ ਦਾ ਨੁੁਕਸਾਨ ਹੋਇਆ ਹੈ। ਉਹਨਾਂ ਦੀ ਗਦਾਵਰੀ ਜਲਦੀ ਤੋਂ ਜਲਦੀ ਕਰਵਾਈ ਜਾਵੇ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਨੁਕਸਾਈ ਹੋਈ ਫਸਲ ਦਾ ਮੁਆਵਜਾ ਦਿੱਤਾ ਜਾਵੇ ਤਾਂ ਜੋ ਕਿਸਾਨ ਕਰਜ਼ੇ ਦੀ ਮਾਰ ਥੱਲੇ ਆਏ ਕਿਸਾਨਾਂ ਨੂੰ ਰਾਹਤ ਮਿਲ ਸਕੇ।