ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ ਸਿਮਰਅਜੀਤ ਸਿੰਘ ਮਾਨ ਅੱਜ ਰੇਗੂਲਰ ਹੋਣ ਦੀ ਮੰਗ ਨੂੰ ਲੈ ਕੇ ਵਿਜੀਲੈਸ ਦਫ਼ਤਰ ਕੋਲ ਪਾਣੀ ਵਾਲੀ ਟੈਂਕੀ ‘ਤੇ ਚੜੀਆ ਕੱਚੀਆਂ ਮਹਿਲਾ ਅਧਿਆਪਕਾਂ ਦਾ ਹਾਲ ਚਾਲ ਜਾਣਨ ਲਈ ਧਰਨੇ ਵਾਲੀ ਥਾਂ ‘ਤੇ ਪੁੱਜੇ, ਜਿੱਥੇ ਮਹਿਲਾ ਮਹਿਲਾਂ ਅਧਿਆਪਕਾਂ ਨੇ ਭਰੇ ਮਨ ਨਾਲ ਪੰਜਾਬ ਸਰਕਾਰ ਦੀ ਵਾਅਦਾਖਿਲਾਫੀ ਅਤੇ ਬੇਰੁਖੀ ਦੀਆਂ ਗੱਲਾਂ ਐਮ ਪੀ ਸੰਗਰੂਰ ਨੂੰ ਦੱਸਦੇ ਹੋਏ ਇਨਸਾਫ਼ ਦਿਵਾਉਣ ਦੀ ਮੰਗ ਕੀਤੀ। ਸਰਕਾਰ ਵੱਲੋਂ ਉਨ੍ਹਾਂ ਦੇ ਨਾਲ ਦੇ 12700 ਅਧਿਆਪਕ ਪੱਕੇ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 130 ਅਧਿਆਪਕ ਜਿਨ੍ਹਾਂ ਦਾ ਸਮਾਂ 31 ਅਗਸਤ ਤੱਕ ਹੋਣਾ ਸੀ, ਉਹ ਤਨਖਾਹ ਵਾਧੇ ਦੇ ਆਰਡਰਾਂ ਤੋਂ ਵਾਂਝੇ ਰਹਿ ਗਏ ਸਨ। ਹੁਣ ਉਨ੍ਹਾਂ ਨੂੰ ਦਸ ਸਾਲ ਦੀ ਸਰਵਿਸ ਦਾ ਸਮਾਂ ਪੂਰਾ ਹੋਣ ਦੇ ਬਾਵਜੂਦ ਤਨਖਾਹ ਵਾਧੇ ਦੇ ਆਰਡਰ ਨਹੀਂ ਦਿੱਤੇ ਜਾ ਰਹੇ? ਮੁੱਖ ਮੰਤਰੀ ਨਾਲ ਮਿਲਨ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ। ਪਿਛਲੇ ਤਿੰਨ ਦਿਨਾਂ ਤੋਂ ਉਹ ਪਾਣੀ ਵਾਲੀ ਟੈਂਕੀ ‘ਤੇ ਚੜੇ੍ਹ ਹੋਏ ਹਨ, ਉਨ੍ਹਾਂ ਦੀ ਸੁਧ ਲੈਣ ਦੀ ਹਾਲੇੇ ਤੱਕ ਕੋਈ ਨਹੀਂ ਪਹੁੰਚੀਆ। ਟੈਂਕੀ ‘ਤੇ ਚੜ੍ਹੀਆਂ ਮਹਿਲਾ ਅਧਿਆਪਕਾਂ ਨੇ ਦੱਸਿਆ ਕਿ ਉਹ ਆਪਣੇ ਨਾਲ ਪੈਟਰੋਲ ਦੀਆਂ ਬੋਤਲਾਂ ਵੀ ਲੈ ਕੇ ਚੜ੍ਹੀਆ ਹਨ। ਇਨਸਾਫ ਮਿਲਨ ਤੱਕ ਉਹ ਹੇਠਾਂ ਨਹੀਂ ਆਉਣਗੀਆਂ। ਜੇਕਰ ਪੰਜਾਬ ਜਾਂ ਪ੍ਰਸ਼ਾਸਨ ਨੇ ਧੱਕਾ ਕਰਨ ਦੀ ਕੋਸ਼ੀਸ਼ ਕੀਤੀ ਤਾਂ ਉਹ ਆਤਮਦਾਹ ਕਰਨ ਤੋਂ ਵੀ ਪਿੱਛੇ ਨਹੀਂ ਹੱਟਣਗੀਆਂ। ਕੱਚੇ ਅÇੱਧਆਪਕ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਨੂੰ ਧਿਆਨ ਸੁਣਨ ਉਪਰੰਤ ਸ ਮਾਨ ਨੇ ਕਿਹਾ ਕਿ ਕਾਨੂੂੰਨ ਮੁਤਾਬਿਕ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਹਨ। ਜੇਕਰ ਹੋਰਨਾਂ ਕੱਚੇ ਅਧਿਆਪਕਾਂ ਦੇ ਤਨਖਾਹ ਸਕੇਲ ਵਿੱਚ ਵਾਧਾ ਕੀਤਾ ਗਿਆ ਹੈ ਤਾਂ ਇਨ੍ਹਾਂ ਰਹਿੰਦੇ ਕੱਚੇ ਅਧਿਆਪਕਾਂ ਦੀ ਤਨਖਾਹ ਵਿੱਚ ਵੀ ਵਾਧਾ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਜਥੇਦਾਰ ਹਰਜੀਤ ਸਿੰੰੰਘ ਸੰਜੂਮਾਂ, ਜਥੇਦਾਰ ਗੁਰਨੇਮ ਸਿੰਘ ਹਾਜਰ ਸਨ।