ਮੋਗਾ : ਐਸ.ਐਫ.ਸੀ. ਗਰੁੱਪ ਆਫ ਇੰਸਟੀਚਿਊਟ ਵਿੱਖੇ ਸਾਇੰਸ ਆਫ ਸਪਰਚੁਐਲਿਟੀ ਉੱਪਰ ਸੈਮੀਨਾਰ ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਮੁੱਖ ਬੁਲਾਰੇ ਵਜੋਂ ਮੈਡਮ ਮਧੂ ਅਰੋੜਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਦੇ ਨਾਲ ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ ਦੇ ਸੀਨੀਅਰ ਕੋਆਰਡੀਨੇਟਰ ਵਿੱਦਿਆ ਸਾਗਰ ਸ਼ਰਮਾ ਜੀ,ਸੀਨੀਅਰ ਸਪੀਕਰ ਨਰਿੰਦਰ ਸ਼ਰਮਾ ਰੋਹੀ ਅਤੇ ਪੂਰੀ ਟੀਮ ਪਹੁੰਚੀ ਮਹਿਮਾਨਾਂ ਦਾ ਸਵਾਗਤ ਮੈਡਮ ਕਰਮਜੀਤ ਕੌਰ ਵੱਲੋਂ ਕੀਤਾ ਗਿਆ ਮੈਡਮ ਮਧੂ ਅਰੋੜਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਮੈਡੀਟੇਸ਼ਨ ਰਾਹੀਂ ਮੰਨ ਨੂੰ ਇਕਾਗਰ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਸ਼ਾਂਤ ਮਨ ਹਰ ਔਖ ਨੂੰ ਆਸਾਨੀ ਨਾਲ ਪਾਰ ਕਰ ਸਕਦਾ ਹੈ। ਆਤਮਾ ਤੇ ਪਰਮਾਤਮਾ ਦਾ ਮੇਲ ਜਿੰਦਗੀ ਦੀਆਂ ਮੁਸ਼ਕਲਾਂ ਨੂੰ ਖੁਸ਼ੀ ਖੁਸ਼ੀ ਨਾਲ ਪਰਮਾਤਮਾ ਦੀ ਰਜ਼ਾ ਵਿੱਚ ਬਤੀਤ ਕੀਤਾ ਜਾ ਸਕਦਾ ਹੈ। ਕੋਈ ਵੀ ਮੰਜ਼ਿਲ ਪ੍ਰਾਪਤ ਕਰਨ ਲਈ ਮਨ ਦਾ ਟਿਕਾਓ ਬਹੁਤ ਜਰੂਰੀ ਹੈ। ਜਿਸ ਨਾਲ ਅਸੀਂ ਖੁਸ਼ਹਾਲ ਅਤੇ ਉਤਪੱਤੀ ਵਾਲਾ ਜੀਵਨ ਬਤੀਤ ਕਰ ਸਕਦੇ ਹਾਂ। ਇਸ ਮੌਕੇ ਕਾਲਜ ਦੇ ਸੀ.ਈ.ਓ-ਸੀ.ਐਮ.ਡੀ ਐਡਵੋਕੇਟ ਸ਼੍ਰੀ ਅਭਿਸ਼ੇਕ ਜਿੰਦਲ ਜੀ ਵੱਲੋਂ ਪਹੁੰਚੀ ਟੀਮ ਦਾ ਗੈਸਟ ਆਫ ਆਨਰ ਅਵਾਰਡ ਮੈਡਮ ਮਧੂ ਅਰੋੜਾ ਜੀ ਅਤੇ ਪੂਰੀ ਟੀਮ ਨੂੰ ਦੇਖ ਕੇ ਸਨਮਾਨਿਤ ਕੀਤਾ ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਅਨਿਲ ਜਿੰਦਲ ਜੀ, ਪ੍ਰਿੰ. ਡਾ.ਅਰੁਣੀਸ਼ ਮੰਗਲਾ ਜੀ,ਪ੍ਰਿੰ.ਮਨਜਿੰਦਰ ਸਿੰਘ ਸੇਖੋ ਜੀ, ਪ੍ਰਿੰ. ਗੁਰਪ੍ਰੀਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ।