ਬਾਘਾ ਪੁਰਾਣਾ : ਹਾਰਵਰਡ ਕਾਨਵੈਂਟ ਸਕੂਲ ਜਿੱਥੇ ਬੱਚਿਆਂ ਨੂੰ ਕਿਤਾਬਾ ਰਾਹੀ ਉੱਚ ਵਿੱਦਿਆ ਪ੍ਰਦਾਨ ਕਰਨ ਵਿੱਚ ਮੋਹਰੀ ਹੈ ਉੱਥੈ ਹੀ ਸਮੇ ਦੀ ਚਾਲ ਨਾਲ ਚੱਲਦੇ ਹੋਏ , ਬੱਚਿਆਂ ਨੂੰ ਨਵੀਆਂ ਤਕਨੀਕਾਂ ਰਾਹੀ ਸਿੱਖਿਆਂ ਦੇਣ ਲਈ ਵੀ ਹਮੇਸਾ ਤਤਪਰ ਹੈ। ਜਿਕਰਯੋਗ ਹੈ ਕਿ ਸਕੂਲ ਵਿੱਚ ਬੱਚਿਆਂ ਨੂੰ ਉੱਚ ਮਿਆਰੀ ਦੀ ਸਿੱਖਿਆ ਦੇਣ ਲਈ ਸਕੂਲ ਵਿੱਚ 75 ਇੰਚੀ ਟੱਚ ਸਮਾਰਟ ਇੰਟਰੈਕਟਿਵ ਫਲੈਟ ਪੈਨਲ ਲਗਵਾਏ ਗਏ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਡਾਇਰੈਕਟਰ ਇੰਜਿ: ਜਗਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਸ ਬੋਰਡ ਦੀ ਮਦਦ ਨਾਲ ਬੱਚਿਆ ਨੂੰ ਨਵੀ ਤਕਨੀਕ ਨਾਲ ਪੜਨ ਵਿੱਚ ਮਦਦ ਮਿਲੇਗੀ । ਉਹਨਾ ਦੱਸਿਆ ਕਿ ਇਸ ਪੈਨਲ ਨੂੰ ਇੰਟਰਨੈਟ ਨਾਲ ਜੋੜਿਆ ਜਾ ਸਕਦਾ ਹੈ ਅਤੇ ਬੱਚਿਆ ਦੀਆ ਕਿਤਾਬਾ ਵਿੱਚ ਜੋ ਵੀ ਪਾਠਕ੍ਰਮ ਹੈ ਉਸਨੂੰ ਇਸ ਪੈਨਲ ਦੀ ਸਹਾਇਤਾ ਨਾਲ ਕਰਵਾਇਆ ਜਾ ਸਕਦਾ ਹੈ। ਅਗਰ ਕੋਈ ਬੱਚਾ ਕਿਸੇ ਦਿਨ ਗੈਰਹਾਜਿਰ ਹੁੰਦਾ ਹੈ ਤਾਂ ਬੀਤੇ ਦਿਨ ਅਧਿਆਪਕ ਵੱਲੋ ਕਰਵਾਇਆ ਗਿਆ ਪਾਠ ਇਸ ਪੈਨਲ ਵਿੱਚ ਸੇਵ ਹੋ ਜਾਂਦਾ ਹੈ ਅਤੇ ਬੱਚੇ ਨੂੰ ਦੁਬਾਰਾ ਪਾਠ ਦੁਹਰਾਇਆਂ ਜਾ ਸਕਦਾ ਹੈ । ਨਾਲ ਹੀ ਅਧਿਆਪਕਾਂ ਲਈ ਵੀ ਇਹ ਬੋਰਡ ਕਾਫੀ ਲਾਹੇਵੰਦ ਹੈ ਕਿਉਕਿ ਇਸ ਵਿੱਚ ਹਰੇਕ ਵਿਸੇ ਨਾਲ ਸੰਬੰਧਿਤ ਕਿਤਾਬਾ ਲੋਡ ਹਨ ਜਿਸ ਦੀ ਮਦਦ ਨਾਲ ਅਧਿਆਪਕ ਕਿਸੇ ਵੀ ਵਿਸੇ ਨੂੰ ਅਸਾਨੀ ਨਾਲ ਸਮਝਾ ਸਕਦਾ ਹੈ। ਇੱਥੇ ਵਰਨਣਯੋਗ ਹੈ ਕਿ ਇਸ ਪੈਨਲ ਦੀ ਮਦਦ ਨਾਲ ਸਾਇੰਸ ਅਤੇ ਮੈਥ ਦੇ ਪ੍ਰੈਕਟੀਕਲਾਂ ਨੂੰ ਬਹੁਤ ਹੀ ਆਸਾਨੀ ਨਾਲ ਸਮਝਾਇਆ ਜਾ ਸਕਦਾ ਹੈ । ਸਕੂਲ ਚੇਅਰਮੈਨ ਨਵਦੀਪ ਸਿੰਘ ਬਰਾੜ ਅਤੇ ਪਿ੍ਰੰਸੀਪਲ ਮੈਡਮ ਅਨੀਲਾ ਨੇ ਕਿਹਾ ਕਿ ਅਜੋਕੇ ਸਮੇ ਵਿੱਚ ਇਹੋ ਜਿਹੀਆਂ ਤਕਨੀਕਾਂ ਦਾ ਉਪਯੋਗ ਵੱਧ ਤੋਂ ਵੱਧ ਕਰਨਾ ਚਾਹੀਦਾ ਤਾਂ ਜੋ ਬੱਚਿਆਂ ਵਿੱਚ ਪੜ੍ਹਾਈ ਦੀ ਰੁਚੀ ਨੂੰ ਵਧਾਇਆ ਜਾ ਸਕੇ । ਨਾਲ ਹੀ ਉਨ੍ਹਾਂ ਨੇ ਸਮੂਹ ਸਟਾਫ ਅਤੇ ਬੱਚਿਆਂ ਨੂੰ ਸਕੂਲ ਦੇ ਇਸ ਉਪਰਾਲੇ ਲਈ ਵਧਾਈ ਦਿੱਤੀ । ਇਸ ਸਮੇ ਸੀਨੀ ਕੋਆਰਡੀਨੇਟਰ ਧਰਮਦਾਸ ਸਿੰਘ , ਮਿਡਲ ਵਿੰਗ ਕੋਆਰਡੀਨੇਟਰ ਕਮਲਜੀਤ ਕੌਰ, ਪ੍ਰਾਇਮਰੀ ਵਿੰਗ ਕੋਆਰਡੀਨੇਟਰ ਗੀਤਾ ਸਰਮਾ, ਸਪੋਰਟਸ ਇੰਚਾਰਜ ਸੰਜੀਵ ਕੁਮਾਰ,ਐਕਟੀਵਿਟੀ ਇੰਚਾਰਜ ਸਰਿਤਾ ਸਰਮਾਂ ਸਮੇਤ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਸਾਮਿਲ।