ਪਟਿਆਲਾ : ਪੰਜਾਬ ਸਟੇਟ ਕਰਮਚਾਰੀ ਦਲ ਤਹਿਸੀਲ ਸਮਾਣਾ ਦੀ ਇੱਕਤਰਤਾ ਸਮਾਣਾ ਵਿਖੇ ਹੋਈ। ਮੁਲਾਜਮਾ ਦੀ ਇਸ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਸੂਬਾਈ ਦਲ ਦੇ ਪ੍ਰਧਾਨ ਹਰੀ ਸਿੰਘ ਟੋਹੜਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜਮਾਂ ਦੀਆਂ ਲੰਮੇ ਸਮੇਂ ਤੋਂ ਲਮਕ ਅਵਸਥਾ ਵਿਚ ਪਈਆਂ ਮੰਗਾਂ ਦੀ ਪੂਰਤੀ ਕੀਤੀ ਜਾਵੇ। ਉਨਾਂ ਆਖਿਆ ਕਿ ਪੇ ਕਮਿਸ਼ਨ ਦੀ ਰਹਿੰਦੀ ਰਿਪੋਰਟ ਲਾਗੂ ਕੀਤੀ ਜਾਵੇ ਦਿਹਾੜੀਦਾਰ, ਵਰਕਚਾਰਜ, ਆਉਸੋਰਸਿੰਗ ਕਰਮਚਾਰੀਆਂ ਦੀਆਂ ਸੇਵਾਂਵਾ ਨੂੰ ਰੈਗੂਲਰ ਕੀਤਾ ਜਾਵੇ ਰਿਟਾਇਰ ਕਰਮਚਾਰੀ ਨੂੰ 2.59 ਨਾਲ ਬਣਦੀ ਪੈਨਸ਼ਨ ਦਿੱਤੀ ਜਾਵੇ ਤੇ ਡੀ.ਏ ਦੀਆਂ ਕਿਸ਼ਤਾਂ ਵੀ ਰਿਲੀਜ ਕੀਤਾਂ ਜਾਣ ਇਸ ਤੋਂ ਇਲਾਵਾ ਬਣਦਾ ਏਰੀਅਰ ਵੀ ਦਿੱਤਾ ਜਾਵੇ ਅਤੇ ਪੁਰਾਣੀਆਂ ਪੈਨਸ਼ਨਾਂ ਵੀ ਬਹਾਲ ਕੀਤੀਆਂ ਜਾਵੇ । ਤਰਸ ਦੇ ਅਧਾਰ ਤੇ ਬਣਦੀਆਂ ਨੋਕਰੀਆਂ ਵਿਭਾਗ ਵਾਈਜ ਖਾਲੀ ਅਸਾਮੀਆਂ ਵਿਰੁੱਧ ਨਵੀਂ ਭਰਤੀ ਕੀਤੀ ਜਾਵੇ। ਜਿਹੜੀਆਂ ਵਿਭਾਗ ਵਾਈਜ ਪੁਨਰਗਠਨ ਦਾ ਬਹਾਨਾ ਬਣਾ ਕੇ ਖਤਮ ਕੀਤੀਆਂ ਗਈਆਂ ਹਨ। ਉਨਾਂ ਮੁੜ ਬਹਾਲ ਕਰਕੇ ਮੰਗਾ ਦੀ ਪੂਰਤੀ ਕੀਤੀ ਜਾਵੇ । ਇਸ ਦੌਰਾਨ ਮਹਿਕਮਾ ਲੋਕ ਨਿਰਮਾਣ ਵਿਭਾਗ ਵਿਚ ਕੰਮ ਕਰਦੇ ਮੁਲਾਜਮਾਂ ਦੀ ਸਰਬਸੰਮਤੀ ਨਾਲ ਚੋਣ ਕਰਵਾਈ ਗਈ । ਇਸ ਚੋਣ ਵਿਚ ਜੁਗਰਾਜ ਸਿੰਘ ਨੂੰ ਮੁਲਾਜਮਾਂ ਦੀ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ । ਇਸ ਮੌਕੇ ਉਨਾਂ ਤੋਂ ਇਲਾਵਾ ਸਤਪਾਲ ਸਿੰਘ ਖਾਨਪੁਰ, ਕਰਨੈਲ ਸਿੰਘ, ਬਲਵਿੰਦਰ ਸਿੰਘ ਜਰਨਲ ਸਕੱਤਰ, ਗੁਰਜੰਟ ਸਿੰਘ ਮੁੱਖ ਸਲਾਹਕਾਰ, ਰਾਜਿੰਦਰ ਕੁਮਾਰ ਮੈਂਬਰ, ਦਰਸ਼ਨ ਸਿੰਘ ਖਜਾਨਚੀ, ਦਲਬੀਰ ਸਿੰਘ ਸੈਕਟਰੀ, ਸੁਖਪਾਲ ਖਾਂ, ਰਣਜੀਤ ਸਿੰਘ, ਜਸਵੀਰ ਸਿੰਘ, ਦਲਬਾਰਾ ਸਿੰਘ, ਕੇਵਲ ਸਿੰਘ ਤੇ ਕੁਲਵੰਤ ਸਿੰਘ ਆਦਿ ਹਾਜਰ ਸਨ ।