ਗੁਜਰਾਤ : ਹਸਪਤਾਲ ਵਿਚ ਅਚਾਨਕ ਲੱਗੀ ਅੱਗ ਕਾਰਨ ਕਈ ਮਰੀਜ਼ ਜੋ ਆਪਣਾ ਇਲਾਜ਼ ਕਰਵਾਉਣ ਆਏ ਸਨ, ਮੌਤ ਦੇ ਮੂੰਹ ਵਿਚ ਚਲੇ ਗਏ। ਜਾਣਕਾਰੀ ਮੁਤਾਬਕ ਗੁਜਰਾਤ ਦੇ ਭਰੂਚ ਸ਼ਹਿਰ ਦੇ ਪਟੇਲ ਵੈਲਫੇਅਰ ਹਸਪਤਾਲ ਦੇ ਕੋਰੋਨਾ ਕੇਅਰ ਵਾਰਡ ਵਿਚ ਰਾਤ ਅਚਾਨਕ ਅੱਗ ਲੱਗ ਗਈ, ਅੱਗ ਐਨੀ ਕੂ ਭਿਆਨਕ ਸੀ ਕਿ ਮਰੀਜ਼ਾਂ ਨੂੰ ਬਾਹਰ ਕੱਢਣ ਦਾ ਮੌਕਾ ਵੀ ਨਾ ਮਿਲਿਆ ਅਤੇ ਅੱਗ ਦੀਆਂ ਲਪਟਾਂ ਆਈ. ਸੀ. ਯੂ. ਵਾਰਡ ਤੱਕ ਪਹੁੰਚ ਗਈਆਂ। ਇਸ ਗੰਭੀਰ ਹਾਦਸੇ ਵਿਚ 16 ਮਰੀਜ਼ਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਭਿਆਨਕ ਅੱਗ ਨੂੰ ਵੇਖਦਿਆਂ ਹਸਪਤਾਲ ਵਿਚ ਭਗਦੜ ਮਚ ਗਈ। ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਘਟਨਾ ਮਗਰੋ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉਤੇ ਪੁੱਜ ਗਈਆਂ ਸਨ ਅਤੇ ਪ੍ਰਸ਼ਾਸਨ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਕੀ ਸੀ ?