ਲੁਧਿਆਣਾ : ਲੁਧਿਆਣਾ ਵਿਖੇ ਪ੍ਰਵਾਸੀ ਮਜ਼ਦੂਰ ਲਾਕਡਾਓਣ ਤੋ ਐਨਾ ਕੂ ਘਬਰਾ ਗਏ ਹਨ ਕਿ ਉਨ੍ਹਾਂ ਨੇ ਆਪਣੇ ਦੇਸ਼ ਜਾਣ ਦਾ ਫ਼ੈਸਲਾ ਕਰ ਲਿਆ ਹੈ। ਇਸੇ ਕਰ ਕੇ ਧੜਾ-ਧੜ ਮਜਦੂਰਾਂ ਦੇ ਟੋਲੇ ਰੇਲ ਗੱਡੀਆਂ ਰਾਹੀ ਆਪਣੇ ਵਤਨ ਪਰਤ ਰਹੇ ਹਨ। ਅਜਿਹੇ ਵਿਚ ਉਦਯੋਗਪਤੀਆਂ ਨੇ ਕਾਫੀ ਕੋਸਿ਼ਸ਼ਾਂ ਕੀਤੀਆਂ ਹਨ ਕਿ ਉਹ ਵਾਪਸ ਨਾ ਜਾਣ। ਇਸ ਸੱਭ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਉਦਯੋਗ ਬੰਦ ਹੋ ਲੱਗ ਪਏ ਹਨ ਅਤੇ ਇਸ ਤਰ੍ਹਾਂ ਉਦਯੋਗਪਤੀਆਂ ਨੂੰ ਕਾਫੀ ਘਾਟਾ ਝਲਣਾ ਪੈ ਰਿਹਾ ਹੈ। ਮਜਦੂਰਾਂ ਦਾ ਕਹਿਣਾ ਹੈ ਕਿ ਜੇਕਰ ਲੰਮਾ ਲਾਕਡਾਓਣ ਲੱਗ ਗਿਆ ਤਾਂ ਉਹ ਪਹਿਲਾਂ ਦੀ ਤਰ੍ਹਾਂ ਆਪਣੇ ਘਰਾਂ ਨੂੰ ਵੀ ਨਹੀ ਜਾ ਸਕਣਗੇ। ਇਸ ਵਕਤ ਸਨਤਕਾਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਮਜਦੂਰਾਂ ਨੂੰ ਰੋਕਣ ਲਈ ਕੋਈ ਉਚਿਤ ਕਦਮ ਚੁੱਕੇ ਜਿਸ ਨਾਲ ਉਦਯੋਗ ਨੂੰ ਬਚਾਇਆ ਜਾ ਸਕੇ।