ਹੁਸ਼ਿਆਰਪੁਰ : ਸੰਦੀਪ ਮਲਿਕ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ,ਐਸ. ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ੀਲੀਆ ਵਸਤੂਆ ਦੀ ਸਮੱਗਲਿਗ ਕਰਨ ਵਾਲੇ ਵਿਅਕਤੀਆ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਤਹਿਤ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਮੁਹਿੰਮ ਸੁਰੂ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਸੁਖਨਿੰਦਰ ਸਿੰਘ ਉਪ ਪੁਲਿਸ ਕਪਤਾਨ ਚੱਬੇਵਾਲ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਮੁੱਖ ਅਫਸਰ ਥਾਣਾ ਮੇਹਟੀਆਣਾ ਵੱਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ
ਏ ਐਸ ਆਈ ਗੁਲਸ਼ਨ ਕੁਮਾਰ ਸਾਥੀ ਕਰਮਚਾਰੀਆਂ ਦੇ ਸਮੇਤ ਸੱਕੀ ਵਿਅਕਤੀਆਂ ਚੈਕਿੰਗ ਕਰਦੇ ਕਰਦੇ ਪਿੰਡ ਫੁਗਲਾਣਾ ਤੋ ਰਾਜਪੁਰ ਭਾਈਆਂ, ਬਡਲਾ, ਹਾਰਟਾ ਤੋਂ ਮੁਖਲੀਆਣਾ ਜਾ ਰਹੇ ਸੀ ਤਾ ਮੁਖਲੀਆਣਾ ਸਾਇਡ ਸਾਹਮਣੇ ਤੋ ਇੱਕ ਨੋਜਵਾਨ ਆ ਰਿਹਾ ਸੀ ਜੋ ਪੁਲਿਸ ਪਾਰਟੀ ਨੂੰ ਆਉਂਦਾ ਦੇਖ ਕੇ ਘਬਰਾ ਕੇ ਪਿਛੇ ਨੂੰ ਜਾਣ ਲੱਗਾ ਤਾਂ ਏ.ਐਸ.ਆਈ ਗੁਲਸ਼ਨ ਕੁਮਾਰ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਕੁਲਦੀਪ ਸਿੰਘ ਉਰਫ ਗਿਆਨੀ ਪੁਤਰ ਅਵਤਾਰ ਸਿੰਘ ਵਾਸੀ ਮੁਖਲੀਆਣਾ ਦੱਸਿਆ
ਉਸ ਦੀ ਚੈਕਿੰਗ ਕਰਨ ਉੱਪਰੰਤ ਉਸ ਕੋਲੋਂ 35 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਜਿਸਤੇ ਥਾਣਾ ਮੇਹਟੀਆਣਾ ਵਿਖ਼ੇ ਉਕਤ ਵਿਅਕਤੀ ਡੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਉਹਨਾਂ ਦੱਸਿਆ ਕਿ ਕਥਿਤ ਦੋਸ਼ੀ ਕੁਲਦੀਪ ਸਿੰਘ ਉਰਫ ਗਿਆਨੀ ਉਕਤ ਪਾਸੋ ਬਰਾਮਦ ਹੋਏ ਨਸ਼ੀਲੇ ਪਦਾਰਥ ਸਬੰਧੀ ਬਰੀਕੀ ਨਾਲ ਪੁੱਛਗਿੱਛ ਕਰਨ ਤੇ ਪਤਾ ਲੱਗਾ ਕਿ ਉਹ ਇਹ ਨਸ਼ੀਲਾ ਪਦਾਰਥ ਨੀਲਮ ਕੌਰ ਉਰਫ ਸੋਮਾ ਪਤਨੀ ਮੰਗਾ ਰਾਮ ਉਰਫ ਗੱਬਰ ਵਾਸੀ ਹਾਰਟਾ ਪਾਸੋ ਖਰੀਦ ਕਰਕੇ ਲੈ ਕੇ ਆਇਆ ਸੀ ਜਿਸਤੇ ਏ ਐਸ ਆਈ ਗੁਲਸ਼ਨ ਕੁਮਾਰ ਨੇਂ ਲੇਡੀ ਕਰਮਾਰਣ ਨੂੰ ਨਾਲ ਲੈ ਕੇ ਕਥਿਤ ਦੋਸ਼ਣ ਨੀਲਮ ਕੌਰ ਉਰਫ ਸੋਮਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।