ਸੁਨਾਮ : ਸੰਤ ਸ਼ਿਰੋਮਣੀ ਇੱਛਾਪੁਰਤੀ ਸ਼੍ਰੀ ਬਾਲਾ ਜੀ ਚੈਰੀਟੇਬਲ ਟਰੱਸਟ ਵੱਲੋਂ ਸ਼੍ਰੀ ਹਨੂੰਮਾਨ ਜੀ ਮਹਾਰਾਜ ਦੇ ਜਨਮ ਦਿਹਾੜੇ ਮੌਕੇ ਤੇ ਦੋ ਰੋਜ਼ਾ ਧਾਰਮਿਕ ਸਮਾਗਮ ਦਾ ਪੋਸਟਰ ਸ਼੍ਰੀ ਬਾਲਾ ਜੀ ਮੰਦਿਰ ਵਿਖੇ ਅਗਰਵਾਲ ਸਭਾ ਦੇ ਸਾਬਕਾ ਪ੍ਰਧਾਨ ਮਨਪ੍ਰੀਤ ਬਾਂਸਲ, ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਿੱਜੀ ਸਹਾਇਕ ਸਰਜੀਵਨ ਗੋਇਲ ਲੱਕੀ ਅਤੇ ਸੰਜੀਵ ਕੁਮਾਰ ਸੰਜੂ ਨੇ ਰਿਲੀਜ਼ ਕੀਤਾ। ਸ਼੍ਰੀ ਬਾਲਾ ਜੀ ਟਰਸੱਟ ਦੇ ਮੈਂਬਰ ਗੌਰਵ ਜਨਾਲੀਆ ਨੇ ਦੱਸਿਆ ਕਿ ਧਾਰਮਿਕ ਸਮਾਗਮ ਦਾ ਪੋਸਟਰ ਰਿਲੀਜ਼ ਕਰਨ ਮੌਕੇ ਆਏ ਪਤਵੰਤਿਆਂ ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਧਾਰਮਿਕ ਅਤੇ ਸਮਾਜਿਕ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸ਼੍ਰੀ ਬਾਲਾਜੀ ਟਰੱਸਟ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸ਼੍ਰੀ ਬਾਲਾ ਜੀ ਟਰੱਸਟ ਦੇ ਮੈਂਬਰ ਗੌਰਵ ਜਨਾਲੀਆ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਨੂੰਮਾਨ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸ ਵਾਰ ਹਨੂੰਮਾਨ ਜੀ ਦਾ ਜਨਮ ਦਿਨ 23 ਅਪ੍ਰੈਲ ਦਿਨ ਮੰਗਲਵਾਰ ਨੂੰ ਹੈ, ਇਸ ਮੌਕੇ 22 ਮਾਰਚ ਨੂੰ ਸਵੇਰੇ ਅੱਠ ਵਜੇ ਸ਼੍ਰੀ ਰਾਮਚਰਿਤ ਮਾਨਸ ਜੀ ਦਾ ਪਾਠ ਸ਼ੁਰੂ ਹੋਵੇਗਾ ਅਤੇ ਸ਼ਾਮ ਸ਼ਹਿਰ ਵਿੱਚ ਵਿਸ਼ਾਲ ਝੰਡਾ ਯਾਤਰਾ ਕੱਢੀ ਜਾਵੇਗੀ ਅਤੇ 23 ਮਾਰਚ ਦਿਨ ਮੰਗਲਵਾਰ ਨੂੰ ਸ਼੍ਰੀ ਰਾਮਚਰਿਤ ਮਾਨਸ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ ਅਤੇ ਰਾਤ ਨੂੰ ਜਾਗਰਣ ਹੋਵੇਗਾ । ਇਸ ਮੌਕੇ ਹੈਪੀ ਗਰਗ, ਸ਼ੀਤਲ ਮਿੱਤਲ, ਨਰਿੰਦਰ ਗਰਗ, ਕੇਸ਼ਵ ਗੁਪਤਾ, ਅਨਿਲ ਗੋਇਲ, ਪ੍ਰਵੇਸ਼ ਅਗਰਵਾਲ, ਵਰੁਣ ਕਾਂਸਲ, ਪਰਮਾਨੰਦ ਸਿੰਘ, ਸੋਨੂੰ ਗੋਇਲ, ਪਰਮਾਨੰਦ ਗਰਗ, ਨਰਾਇਣ ਸ਼ਰਮਾ, ਮਾਧਵ ਜਨਾਲੀਆ, ਲੱਕੀ ਕੁਮਾਰ, ਹਰਮਨ, ਗੌਤਮ ਆਦਿ ਹਾਜ਼ਰ ਸਨ ।