Friday, September 20, 2024

National

ਵੋਟਾਂ ਦੀ ਗਿਣਤੀ ਦੇ ਰੁਝਾਨ: ਪੱਛਮੀ ਬੰਗਾਲ ’ਚ 21 ਸੀਟਾਂ ’ਤੇ ਤ੍ਰਿਣਮੂਲ ਕਾਂਗਰਸ ਅਤੇ 18 ਸੀਟਾਂ ’ਤੇ ਭਾਜਪਾ ਅੱਗੇ

May 02, 2021 08:35 AM
SehajTimes

ਨਵੀਂ ਦਿੱਲੀ : 5 ਸੂਬਿਆਂ ਦੀਆਂ ਕੁੱਲ 822 ਵਿਧਾਨ ਸਭਾ ਸੀਟਾਂ ’ਤੇ ਪਈਆਂ ਵੋਟਾਂ ਤੋਂ ਰੁਝਾਨ ਆਉਣੇ ਜਾਰੀ ਹਨ। ਵੋਟਾਂ ਦੀ ਗਿਣਤੀ ਅੱਜ ਐਤਵਾਰ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਬੰਗਾਲ ’ਚ ਜਿੱਥੇ ਇਸ ਵਾਰ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਚਾਲੇ ਮੁਕਾਬਲਾ ਹੈ, ਉੱਥੇ ਹੀ ਆਸਾਮ ’ਚ ਕਾਂਗਰਸ ਅਤੇ ਭਾਜਪਾ ਆਹਮਣੋ-ਸਾਹਮਣੇ ਹਨ। ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ’ਤੇ ਵੀ ਸਾਰੀਆਂ ਦੀਆਂ ਨਜ਼ਰਾਂ ਟਿਕੀਆਂ ਹਨ। ਇਸ ਦੌਰਾਨ ਕੋਵਿਡ-19 ਨਿਯਮਾਂ ਦਾ ਸਖਤਾਈ ਨਾਲ ਪਾਲਣ ਕੀਤਾ ਜਾਵੇਗਾ।
ਪੱਛਮੀ ਬੰਗਾਲ ’ਚ 21 ਸੀਟਾਂ ’ਤੇ ਤ੍ਰਿਣਮੂਲ ਕਾਂਗਰਸ ਅਤੇ 18 ਸੀਟਾਂ ’ਤੇ ਭਾਜਪਾ ਅੱਗੇ ਹਨ। ਤਾਮਿਲਨਾਡੂ ’ਚ 3 ਸੀਟਾਂ ’ਤੇ ਡੀ. ਐੱਮ. ਕੇ. ਅੱਗੇ ਨਿਕਲਦੀ ਨਜ਼ਰ ਆ ਰਹੀ ਹੈ। ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਅਤੇ ਭਾਜਪਾ ਵਿਚਾਲੇ ਕਾਂਟੇ ਦੀ ਟੱਕਰ ਵੇਖਣ ਨੂੰ ਮਿਲ ਰਹੀ ਹੈ। ਤਾਮਿਲਨਾਡੂ ਵਿਚ ਡੀ. ਐੱਮ. ਕੇ. ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਅਸਲੀ ਤਸਵੀਰ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਸਾਫ ਹੋ ਸਕੇਗੀ।

Have something to say? Post your comment