ਮੁੰਬਈ : ਟੀ ਰਵੀਸ਼ੰਕਰ ਨੂੰ ਭਾਰਤੀ ਰਿਜ਼ਰਵ ਬੈਂਕ ਦਾ ਡਿਪਟੀ ਗਵਰਨਰ ਬਣਾਇਆ ਗਿਆ ਹੈ। ਉਹ ਕੇਂਦਰੀ ਬੈਂਕ ਦੀ ਕੰਪਨੀ ਇੰਡੀਅਨ ਫ਼ਾਇਨੈਂਸ਼ੀਅਲ ਟੈਕਨਾਲੋਜੀ ਐਂਡ ਅਲਾਈਡ ਸਰਵਿਸਜ਼ ਦੇ ਚੇਅਰਮੈਨ ਸਨ। ਰਵੀਸ਼ੰਕਰ ਆਰਬੀਆਈ ਦੇ ਚਾਰ ਡਿਪਟੀ ਗਵਰਨਰ ਪੱਧਰ ਦੇ ਅਧਿਕਾਰੀਆਂ ਵਿਚੋਂ ਇਕ ਹੋਣਗੇ। ਬੀਪੀ ਕਾਨੂੰਨਗੋ ਦੇ ਦੋ ਅਪ੍ਰੈਲ ਨੂੰ ਸੇਵਾਮੁਕਤ ਹੋਣ ਦੇ ਬਾਅਦ ਤੋਂ ਡਿਪਟੀ ਗਵਰਨਰ ਦਾ ਚੌਥਾ ਅਹੁਦਾ ਖ਼ਾਲੀ ਸੀ। ਕਾਨੂੰਨਗੋ ਇਕ ਸਾਲ ਸੇਵਾ ਵਿਸਤਾਰ ਦੇ ਬਾਅਦ ਸੇਵਾਮੁਕਤ ਹੋਏ। ਕੇਂਦਰੀ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਸਨਿਚਰਵਾਰ ਨੂੰ ਰਵੀਸ਼ੰਕਰ ਦੀ ਨਿਯੁਕਤੀ ਦੀ ਤਜਵੀਜ਼ ਨੂੰ ਮਨਜ਼ੂਰੀ ਦਿਤੀ। ਉਹ ਕਾਨੂੰਨਗੋ ਦੇ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ ਜੋ ਫ਼ਿਨਟੈਕ, ਸੂਚਨਾ ਤਕਨੀਕ, ਭੁਗਤਾਨ ਪ੍ਰਣਾਲੀ ਅਤੇ ਲੋਖਿਮ ਨਿਗਰਾਨੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ।