ਚੰਡੀਗੜ੍ਹ : ਹਰਿਆਣਾ ਏਂਟੀ ਕਰਪਸ਼ਨ ਬਿਊਰੋ ਗੁਰੂਗ੍ਰਾਮ ਡਿਵੀਜਨ ਦੀ ਟੀਮ ਨੇ ਭ੍ਰਿਸ਼ਟਾਚਾਰ ਵਿਚ ਸ਼ਾਮਿਲ ਦੋਸ਼ੀ ਰਾਜੇਂਦਰ ਸਿੰਘ ਨੂੰ ਗਿਰਫਤਾਰ ਕੀਤਾ ਹੈ। ਦੋਸ਼ੀ ਵੱਲੋਂ 9 ਦਸੰਬਰ, 2023 ਨੁੰ ਭ੍ਰਿਸ਼ਟਾਚਾਰ ਸਬੰਧੀ ਮਾਮਲੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ ਸੀ। ਇਸ ਦੇ ਬਾਅਦ ਏਂਟੀ ਕਰਪਸ਼ਨ ਬਿਊਰੋ ਦੀ ਟੀਮ ਨੇ ਮਾਮਲੇ ਦੀ ਪੁਸ਼ਟੀ ਕੀਤੀ ਅਤੇ ਦੋਸ਼ੀ ਨੁੰ 1 ਅਪ੍ਰੈਲ, 2024 ਨੁੰ ਗਿਰਫਤਾਰ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਗੁਰੂਗ੍ਰਾਮ ਵਿਚ ਆਪਣੇ ਸਹਿ ਦੋਸ਼ੀ ਦੇ ਨਾਲ ਮਿਲ ਕੇ ਟਰੱਕਾਂ ਤੋਂ ਮਹੀਨਾ ਤੌਰ 'ਤੇ ਪੈਸਾ ਲੈਂਦਾ ਸੀ। ਜਿਸ ਨੂੰ ਉਹ ਉਸ ਸਮੇਂ ਦੇ ਮੋਟਰ ਵਹੀਕਲ ਅਫਸਰ ਨੂੰ ਦਿੰਦਾ ਸੀ।
ਇਸ ਤਰ੍ਹਾ ਇਕ ਹੋਰ ਮਾਮਲੇ ਵਿਚ ਗੁਰੂਗ੍ਰਾਮ ਡਿਵੀਜਨ ਦੀ ਏਸੀਬੀ ਟੀਮ ਨੇ ਜੀਐਸਟੀ ਇੰਸਪੈਕਟਰ ਜਿਤੇਂਦਰ ਬਰਵੜ ਨੂੰ ਵੀ ਰਿਸ਼ਵਤ ਦੇ ਦੋਸ਼ ਵਿਚ ਗਿਰਫਤਾਰ ਕੀਤਾ ਹੈ। ਦੋਸ਼ੀ ਮੌਜੂਦਾ ਵਿਚ ਸੀਜੀਐਸਟੀ ਦਫਤਰ ਗੁਰੂਗ੍ਰਾਮ ਵਿਚ ਕੰਮ ਕਰ ਰਿਹਾ ਹੈ। ਦੋਸ਼ੀ ਵੱਲੋਂ ਸ਼ਿਕਾਇਤਕਰਤਾ ਤੋਂ ਪੈਂਡਿੰਗ ਸਰਕਾਰੀ ਕੰਮ ਕਰਾਉਣ ਦੇ ਬਦਲੇ ਵਿਚ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਇਸ ਮਾਮਲੇ ਵਿਚ ਇਕ ਦੋਸ਼ੀ ਨੂੰ ਪਹਿਲਾਂ ਹੀ ਗਿਰਫਤਾਰ ਕੀਤਾ ਜਾ ਚੁੱਕਾ ਹੈ।