ਮਨੀਪੁਰ : ਅਸੀਂ ਚੋਣਾਂ ਨਹੀਂ ਚਾਹੁੰਦੇ । ਜੇਕਰ ਚੋਣਾਂ ਹੋਣਗੀਆਂ ਤਾਂ ਕੀ ਹੋਵੇਗਾ ? ਸਾਡੇ ਬੱਚੇ ਆਪਸ ਵਿਚ ਲੜ ਰਹੇ ਹਨ । ਇਹ ਲੜਾਈ ਖਤਮ ਹੋਣੀ ਚਾਹੀਦੀ ਹੈੇ। ਮਨੀਪੁਰ ਅਤੇ ਕੇਂਦਰ ’ਚ ਵੀ ਭਾਜਪਾ ਦੀ ਸਰਕਾਰ ਹੈ। ਫਿਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਨਹੀਂ ਕਰ ਰਹੇ ਹਨ । ਇੱਥੇ ਸਰਕਾਰ ਹੋਣ ਤੋਂ ਬਾਅਦ ਵੀ ਲੱਗਦਾ ਹੈ ਸਾਡਾ ਕੋਈ ਨਹੀਂ । ਫਿਰ ਚੋਣਾਂ ਦਾ ਕਿ ਮਤਲਬ? ਮਨੀਪੁਰ ਦੀ ਰਾਜਧਾਨੀ ਇੰਫਾਲ ਦੀ ਰਹਿਣ ਵਾਲੀ ੳਨਮ ਅਸਾਲਤਾ ਦੇਵੀ ਜਦੋਂ ਇਹ ਕਹਿੰਦੀ ਹੈ ਤਾਂ ਉੁਸ ਦੇ ਚਿਹਰੇ ’ਤੇ ਗੁੱਸਾ ਅਤੇ ਉਦਾਸੀ ਝਲਕਦੀ ਹੈ। ਇਸ ਡਰ ਤੋਂ ਕਿ ਹਿੰਸਾ ਦੁਬਾਰਾ ਭੜਕ ਸਕਦੀ ਹੈ, ਓਇਨਮ ਸੌਣ ਦੀ ਬਜਾਏ ਹਰ ਰਾਤ ਆਪਣੀਆਂ ਔਰਤਾਂ ਨਾਲ ਖੇਤਰ ਦੀ ਰਾਖੀ ਕਰ ਰਹੀ ਹੈ।