ਪਟਿਆਲਾ : ਅੱਜ ਪਟਿਆਲਾ ਦਿਹਾਤੀ ਦੇ ਸਵੀਪ ਨੋਡਲ ਅਫਸਰ ਨਰਿੰਦਰ ਸਿੰਘ ਢੀਂਡਸਾ ਨੇ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਨਾਲ ਤਾਲਮੇਲ ਕਰਕੇ ਮਹਿਲਾ ਵੋਟਰ ਜਾਗਰੂਕਤਾ ਅਤੇ ਨੌਜਵਾਨ ਵੋਟਰ ਜਾਗਰੂਕਤ ਲਈ ਇਕ ਪ੍ਰੋਗਰਾਮ ਰਖਵਾਇਆ। ਇਸ ਪ੍ਰੋਗਰਾਮ ਵਿੱਚ ਨੇੜਲੇ ਇਲਾਕਿਆਂ ਤੋਂ ਮਹਿਲਾ ਵੋਟਰਾਂ ਅਤੇ ਨੌਜਵਾਨ ਵੋਟਰਾਂ ਦਾ ਇੱਕ ਇਕੱਠ ਕੀਤਾ। ਇਸ ਵਿੱਚ ਡਾ. ਹਰਜਿੰਦਰ ਸਿੰਘ ਬੇਦੀ (IAS), ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਟਿਆਲਾ ਨੇ ਮੁੱਖ ਮਹਿਮਾਨ ਵੱਜੋਂ ਸਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਕਲੱਬ ਦੇ ਪ੍ਰਧਾਨ ਅਸੋਕ ਰੌਣੀ, ਸਕੱਤਰ ਨਰਿੰਦਰ ਸਿੰਘ ਢੀਂਡਸਾ ਅਤੇ ਰਵਿੰਦਰ ਸਿੰਘ ਹੁੰਦਲ, ਪ੍ਰਿੰਸੀਪਲ, ਸਰਕਾਰੀ ਬਹੁਤਕਨੀਕੀ ਕਾਲਜ, ਪਟਿਆਲਾ ਵੀ ਹਾਜਰ ਸਨ। ਇਸ ਇੱਕਠ ਵਿੱਚ ਗੁਰੂ ਨਾਨਕ ਨਗਰ, ਗੁਰਬਖ਼ਸ਼ ਕਲੋਨੀ, ਜੁਝਾਰ ਨਗਰ, ਐਸ.ਐਸ.ਟੀ ਨਗਰ ਅਤੇ ਅਰਬਨ ਅਸਟੇਟ ਤੋਂ 100 ਤੋਂ ਵੱਧ ਮਹਿਲਾ ਵੋਟਰ ਅਤੇ ਨੌਜਵਾਨ ਵੋਟਰ ਇੱਕਤਰਤ ਸਨ। ਇਨ੍ਹਾਂ ਵੋਟਰਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਨੇ ਅਪੀਲ ਕੀਤੀ ਕਿ ਹਰ ਇੱਕ ਨਾਗਰਿਕ ਆਪਣੀ ਜਿੰਮੇਵਾਰੀ ਸਮਝ ਕੇ 1 ਜੂਨ ਨੂੰ ਵੋਟ ਪਾਉਣ ਜਰੂਰ ਆਵੇ। ਇਸ ਨਾਲ ਲੋਕਤੰਤਰ ਮਜਬੂਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਪਰਿਵਾਰ, ਆਪਣੇ ਮੁਹੱਲਿਆਂ ਦੇ ਵਿੱਚ ਆਪ ਅਪੀਲ ਕਰੋ ਕਿ ਉਸ ਦਿਨ ਕੋਈ ਵੀ ਵੋਟਰ ਵੋਟ ਪਾਉਣ ਤੋਂ ਗੁਰੇਜ ਨਾ ਕਰੇ। ਉਨ੍ਹਾਂ ਨੇ ਚੋਣ ਕਮਿਸ਼ਨ ਵੱਲੋਂ ਵੱਖ–ਵੱਖ ਉਪਰਾਲਿਆਂ ਬਾਰੇ ਚਾਨਣ ਪਾਉਂਦੇ ਹੋਏ ਦੱਸਿਆ ਕਿ 85 ਸਾਲ ਤੋਂ ਉੱਪਰ ਦੇ ਵੋਟਰ ਨੂੰ ਘਰ ਬੈਠੇ ਵੋਟ ਪਾਉਣ ਦੀ ਸੁਵਿਧਾ ਹੈ ਅਤੇ 40 ਪ੍ਰਤੀਸ਼ਤ ਤੋਂ ਵੱਧ ਦਿਵਿਆਂਗ ਵੋਟਰ ਦੀ ਵੋਟ ਵੀ ਘਰ ਬੈਠੇ ਹੀ ਪਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੀ.ਡਬਲਯੂ.ਡੀ. ਵੋਟਰਾਂ ਨੂੰ ਸ਼ਕਸਮ ਐਪ ਤੇ ਨਾਮਜ਼ਦ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ cVIGIL, KYC, Voter Helpline ਐਪ ਬਾਰੇ ਵੀ ਦੱਸਿਆ। ਉਨ੍ਹਾ ਨੇ ਅਪੀਲ ਕੀਤੀ ਕਿ ਇਸ ਬਾਰ ਪਟਿਆਲਾ ਜਿਲ੍ਹੇ ਵਿੱਚ 70 ਪ੍ਰਤੀਸ਼ਤ ਤੋਂ ਵੱਧ ਮਤਦਾਨ ਕਰਨਾ ਹੈ। ਇਸ ਜਿੰਮੇਵਾਰੀ ਵਿੱਚ ਹਰ ਨਾਗਰਿਕ ਦੀ ਭਾਗੇਦਾਰੀ ਹੋਣੀ ਜਰੂਰੀ ਹੈ।
ਇਸ ਮੌਕੇ ਤੇ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਪ੍ਰਧਾਨ ਅਸੋਕ ਰੌਣੀ ਨੇ ਮੁੱਖ ਮਹਿਮਾਨ ਅਤੇ ਸਾਰਿਆਂ ਦਾ ਰੋਟਰੀ ਭਵਨ ਵਿੱਚ ਆਉਣ ਤੇ ਸਵਾਗਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਲੱਬ ਵੱਲੋਂ ਐਸ.ਐਸ.ਟੀ. ਨਗਰ ਦੇ ਵਿੱਚ ਰੈਜੀਡੈਂਸ ਐਸੋਸੀਏਸ਼ਨ ਦੇ ਨਾਲ ਵੋਟਰ ਜਾਗਰੂਕਤਾ ਦੇ ਸੰਬੰਧੀ ਮੀਟਿੰਗ ਕਰਵਾਈ ਗਈ, ਵੋਟਰ ਜਾਗਰੂਕਤਾ ਸੁਨੇਹੇ ਦਾ ਨਾਲ ਕੱਪੜੇ ਦੇ ਥੈਲੇ ਬਣਵਾਏ ਗਏ ਅਤੇ ਇਹ ਥੈਲੇ ਮੁਫਤ ਵਿੱਚ ਸਬਜੀ ਮੰਡੀਆਂ ਦੇ ਵਿੱਚ ਵੰਡੇ ਗਏ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਕਲੱਬ ਵੋਟਰ ਜਾਗਰੂਕਤਾ ਦੇ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਤੇ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਸਕੱਤਰ ਨਰਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਕਲੱਬ ਵੱਲੋਂ ਵੋਟਰ ਜਾਗਰੂਕਤਾ ਦੇ ਵੱਖ–ਵੱਖ ਮੁਹਿੰਮ ਚਲਾਈ ਜਾ ਰਹੀ ਹੈ ਅਤੇ 1 ਜੂਨ ਤੱਕ ਹੋਰ ਵੀ ਕਈ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਤੇ ਸਰਕਾਰੀ ਬਹੁਤਕਨੀਕੀ ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੀ ਵੋਟਰ ਜਾਗਰੂਕਤਾ ਲਈ ਵੱਚਨਵੱਧ ਹੈ ਅਤੇ ਪਿਛਲੇ ਸਮੇਂ ਵਿੱਚ ਉਨ੍ਹਾਂ ਨੇ ਵਿਦਿਆਰਥਣਾਂ ਦੀ ਵੋਟਰ ਜਾਗਰੂਕਤਾ ਦੀ ਇੱਕ ਰੈਲੀ ਕੱਢੀ। ਸੰਸਥਾ ਦੀ ਦੀਵਾਰ ਤੇ ਵੋਟ ਪਾਉਣ ਦਾ ਸੁਨੇਹਾ ਵੀ ਪੈਂਟ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਸੰਸਥਾ ਦੇ ਵਿਦਿਆਰਥੀ ਜੋ ਕਿ 18 ਸਾਲ ਤੋਂ ਉੱਪਰ ਹਨ ਦੀ ਵੋਟ ਬਣਵਾ ਚੁੱਕੇ ਹਨ।
ਪ੍ਰੋਗਰਾਮ ਦੇ ਅਖੀਰ ਵਿੱਚ ਸਭ ਨੇ ਪ੍ਰਣ ਲਿਆ ਕਿ ਉਹ ਲੋਕਤੰਤਰੀ ਪਰੰਪਰਾਵਾਂ ਕਾਇਮ ਰੱਖਣਗੇ ਅਤੇ ਸੁਤੰਤਰ, ਨਿਰਪੱਖ ਅਤੇ ਸਾਂਤੀ ਮਈ ਚੋਣਾਂ ਦੇ ਮਾਣ ਬਰਕਰਾਰ ਰੱਖਦੇ ਹੋਏ ਨਿਡਰ ਹੋ ਕੇ ਧਰਮ, ਵਰਗ, ਜਾਤੀ, ਭਾਈਚਾਰੇ, ਭਾਸਾ ਜਾਂ ਹੋਰ ਕਿਸੇ ਪ੍ਰਭਾਵ ਤੋਂ ਬਿਨ੍ਹਾਂ ਜਾਂ ਲਾਲਚ ਤੋਂ ਬਿਨ੍ਹਾਂ ਸਾਰੀਆਂ ਚੌਣਾਂ ਵਿੱਚ ਆਪਣਾ ਵੋਟ ਜਰੂਰ ਪਾਉਣਗੇ। ਇਸ ਮੌਕੇ ਤੇ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਸਾਬਕਾ ਪ੍ਰਧਾਨ ਭਗਵਾਨ ਦਾਸ ਗੁਪਤਾ, ਰਾਜੀਵ ਗੋਇਲ, ਐਨ ਕੇ ਜੈਨ, ਹਨੀਸ ਗੋਇਲ, ਇੰਦਰਜੀਤ ਸਿੰਘ ਗਿੱਲ, ਹਰਬੰਸ ਸਿੰਘ ਕੁਲਾਰ ਅਤੇ ਤਰਸੇਮ ਬਾਂਸਲ ਆਦਿ ਹਾਜਰ ਸਨ। ਇਸ ਮੌਕੇ ਤੇ ਪਟਿਆਲਾ ਦਿਹਾਤੀ ਦੇ ਸੈਕਟਰ ਅਫਸਰ ਕੰਵਲਪ੍ਰੀਤ ਸਿੰਘ ਭੁੱਲਰ ਅਤੇ ਨੇੜਲੇ ਏਰੀਏ ਦੇ ਸਾਰੇ ਬੀ.ਐਲ.ਓ. ਵੀ ਹਾਜਰ ਸਨ।