ਸਮਾਣਾ : ਪਿੰਡ ਕਕਰਾਲਾ ਭਾਈਕਾ ਵਿਖੇ ਮਾਤਾ ਗੁਜਰ ਕੌਰ ,ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲਿਆਂ ਬੱਚਿਆਂ ਨੂੰ 1100,1100 ਰੁਪਏ ਦੇ ਨਗਦ ਇਨਾਮ ਦਿੱਤੇ ਗਏ । ਇਹ ਦਸਤਾਰ ਮੁਕਾਬਲੇ ਉਘੇ ਦਸਤਾਰ ਕੋਚ ਪਰਮਿੰਦਰ ਸਿੰਘ ਫਤਿਹ ਮਾਨਸਾ ਦੀ ਹਾਜਰੀ ਵਿੱਚ ਕਰਵਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਮੁਕਾਬਲੇ ਨੌਜਵਾਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਕਰਨ ਲਈ ਕਰਵਾਏ ਗਏ ਹਨ ਕਿਉਂਕਿ ਅੱਜ ਦੇ ਨੌਜਵਾਨ ਸਿੱਖੀ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹਨ ਜਿਸ ਕਰਕੇ ਇਹ ਮੁਕਾਬਲੇ ਕਰਵਾਏ ਗਏ ਹਨ ਤਾਂ ਜੋ ਨੌਜਵਾਨ ਬੱਚਿਆਂ ਵਿੱਚ ਸਿੱਖੀ ਪ੍ਰਤੀ ਜਾਗਰੂਕਤਾ ਆ ਸਕੇ ਅਤੇ ਉਹ ਸਿੰਘ ਸੱਜ ਸਕਣ। ਇਨਾਂ ਮੁਕਾਬਲਿਆਂ ਵਿੱਚ 13 ਤੋਂ 25 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਕਰਵਾਏ ਮੁਕਾਬਲਿਆਂ ਵਿੱਚ ਹੁਸਨਜੋਤ ਸਿੰਘ ਪੁੱਤਰ ਰਾਮ ਸਿੰਘ ਫਸਟ ਪੁਜੀਸ਼ਨ ਪਰਮਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਸੈਕਿੰਡ ਪੁਜੀਸ਼ਨ ਦਲਜੀਤ ਸਿੰਘ ਪੁੱਤਰ ਨੈਬ ਸਿੰਘ ਨੇ ਥਰਡ ਪੁਜੀਸ਼ਨ ਹਾਸਿਲ ਕੀਤੀ ਇਸੇ ਤਰ੍ਹਾਂ 6 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਅਮਰਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਨੇ ਪਹਿਲੀ ਪੁਜੀਸ਼ਨ ਅਵੀਜੋਤ ਸਿੰਘ ਪੁੱਤਰ ਹਰਦੀਪ ਸਿੰਘ ਨੇ ਸੈਕਿੰਡ ਪੁਜੀਸ਼ਨ ਮਨਜੋਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਨੇ ਸੈਕਿੰਡ ਥਰਡ ਪੁਜੀਸ਼ਨ ਹਾਸਲ ਕੀਤੀ। ਇਸ ਮੌਕੇ ਗੁਰਚਰਨ ਸਿੰਘ ਖਜਾਨਚੀ ,ਅਜੀਤ ਸਿੰਘ ,ਮਿੱਠੂ ਸਿੰਘ ,ਸਿਮਰਨਜੀਤ ਸਿੰਘ ਨਿਰਭੈ ਸਿੰਘ ਸਕੱਤਰ ਅਤੇ ਬਲਦੇਵ ਸਿੰਘ ਭੂਰਾ ਸਿੰਘ ਦੱਲੂ ਸਿੰਘ, ਬੰਤ ਸਿੰਘ, ਮੈਂਬਰ ਹੈਡ ਗ੍ਰੰਥੀ ਜਗਤਾਰ ਸਿੰਘ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ।