ਸਮਾਣਾ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਗੁਰਨਾਮ ਸਿੰਘ ਢੈਂਠਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਛੇ ਮਹੀਨਿਆਂ ਦੀ ਕਰੜੀ ਸਖਤ ਮਿਹਨਤ ਨਾਲ ਪੁੱਤਾਂ ਵਾਂਗ ਪਾਲੀ ਹਾੜੀ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਕਟਾਈ ਦੇ ਦਿਨ ਆ ਚੁੱਕੇ ਹਨ ਪਰ ਬਿਜਲੀ ਬੋਰਡ ਵਿਭਾਗ ਇਨਾ ਅਵੇਸਲੇਪਣ ਵਿੱਚ ਆਇਆ ਹੋਇਆ ਹੈ ਕਿ ਹਰ ਸਾਲ ਦੀ ਤਰ੍ਹਾਂ ਦਿਨ ਵਿੱਚ ਨੌ ਤੋਂ ਪੰਜ ਵਜੇ ਤੱਕ ਬਿਜਲੀ ਦਾ ਦਿਹਾਤੀ ਇਲਾਕੇ ਵਿੱਚ ਕੱਟ ਲੱਗ ਜਾਂਦਾ ਸੀ ਤਾਂ ਕਿ ਅਰਬਾਂ ਖਰਬਾਂ ਦੀ ਤਿਆਰ ਹੋਈ ਫਸਲ ਬਿਜਲੀ ਬੋਰਡ ਦੇ ਤਾਰ ਸਰਕਟ ਨਾਲ ਕਿਤੇ ਅੱਗ ਦੀ ਭੇਟ ਨਾ ਚੜ ਜਾਵੇ ਪਰ ਇਸ ਵਾਰ ਵੇਖਣ ਵਿੱਚ ਆਇਆ ਹੈ ਕਿ ਜਥੇਬੰਦੀਆਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਹਰਿਆਣੇ ਦੇ ਬਾਰਡਰਾਂ ਉੱਪਰ ਡਟੀਆਂ ਹੋਈਆਂ ਹਨ ਇਸ ਕਰਕੇ ਕਿਸੇ ਵੀ ਉੱਚ ਅਧਿਕਾਰੀ ਨੂੰ ਮਿਲ ਕੇ ਇਸ ਦਾ ਮੰਗ ਪੱਤਰ ਨਹੀਂ ਦਿੱਤਾ ਗਿਆ। ਵਿਭਾਗ ਕੁੰਭ ਕਰਨੀ ਨੀਂਦ ਵਿੱਚੋਂ ਜਾਗਣ ਦੀ ਹਿੰਮਤ ਨਹੀਂ ਕਰ ਰਿਹਾ ਰੂਟੀਨ ਦੀ ਤਰ੍ਹਾਂ ਸੈਲਰਾਂ ਤੇ ਫੈਕਟਰੀਆਂ ਤੋਂ ਮੋਟੇ ਗੱਫੇ ਲੈਣ ਕਰਕੇ ਲਗਾਤਾਰ ਦਿਹਾਤੀ ਖੇਤਰਾਂ ਵਿੱਚ ਬਿਜਲੀ ਚੱਲ ਰਹੀ ਹੈ ਸੋ ਕਿਸੇ ਵੀ ਤਰ੍ਹਾਂ ਦਾ ਕੋਈ ਫਸਲੀ ਨੁਕਸਾਨ ਅੱਗ ਲੱਗਣ ਕਰਕੇ ਹੁੰਦਾ ਹੈ ਤਾਂ ਇਸਦਾ ਜਿੰਮੇਵਾਰ ਬਿਜਲੀ ਵਿਭਾਗ ਹੋਵੇਗਾ ਅਸੀਂ ਬਿਜਲੀ ਵਿਭਾਗ ਤੋਂ ਮੰਗ ਕਰਦੇ ਹਾਂ ਕਿ ਦਿਨ ਵੇਲੇ ਪੱਕੀ ਹੋਈ ਫਸਲ ਨੂੰ ਦੇਖਦੇ ਹੋਏ ਨੌ ਤੋਂ ਪੰਜ ਵਜੇ ਤੱਕ ਦਾ ਪੱਕਾ ਕੱਟ ਲਾਇਆ ਜਾਵੇ ਤਾਂ ਕਿ ਕਿਸੇ ਘਰ ਦੇ ਚੁੱਲੇ ਵਿੱਚ ਪਾਣੀ ਪੈਣ ਤੋਂ ਬਚ ਜਾਵੇ, ਕਿਸਾਨ ਤਾਂ ਪਹਿਲਾਂ ਹੀ ਬਹੁਤ ਕਰਜੇ ਦੀ ਮਾਰ ਝੱਲ ਰਿਹਾ ਹੈ ਕਿਤੇ ਆਉਣ ਵਾਲੇ ਸਮੇਂ ਵਿੱਚ ਕਿਸਾਨ ਨੂੰ ਬਿਜਲੀ ਵਿਭਾਗ ਦੇ ਕੁੰਭ ਕਰਨੀ ਨੀਂਦ ਵਿੱਚ ਸੁੱਤਿਆ ਹੋਇਆ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਯਾਦਵਿੰਦਰ ਸਿੰਘ ਕੂਕਾ ਸੀਨੀਅਰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਢੈਂਠਲ ,ਕਸ਼ਮੀਰ ਸਿੰਘ ਢੈਂਠਲ,ਗੁਰਦੇਵ ਸਿੰਘ ਚੋਹਠ, ਪੁਸ਼ਪਿੰਦਰ ਸਿੰਘ ਰਤਨਹੇੜੀ,ਅੰਗਰੇਜ ਸਿੰਘ ਰਤਨਹੇੜੀ ਅਤੇ ਪ੍ਰੈਸ ਸਕੱਤਰ ਸੁਖਜਿੰਦਰ ਸਿੰਘ ਕੁਲਾਰਾਂ ਹਾਜਰ ਸਨ।