ਸੁਨਾਮ : ਦਰਜ਼ਨ ਦੇ ਕਰੀਬ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲੇ ਲੇਖਕ ਸੇਵਾ ਮੁਕਤ ਐਸ ਐਸ ਪੀ ਸਵਰਗੀ ਹਰਦੇਵ ਸਿੰਘ ਧਾਲੀਵਾਲ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਯਾਦ ਵਿੱਚ ਪ੍ਰੈਸ ਕਲੱਬ ਸੁਨਾਮ ਨੂੰ ਹਰਦੇਵ ਸਿੰਘ ਧਾਲੀਵਾਲ ਦੀਆਂ ਲਿਖੀਆਂ ਕਿਤਾਬਾਂ ਭੇਂਟ ਕੀਤੀਆ। ਉਨ੍ਹਾਂ ਦੇ ਪੁੱਤਰ ਜ਼ਿਲ੍ਹਾ ਸਮਾਜ ਅਫ਼ਸਰ ਗੁਰਿੰਦਰਜੀਤ ਸਿੰਘ ਧਾਲੀਵਾਲ ਅਤੇ ਅਕਾਲੀ ਆਗੂ ਕੰਵਰਜੀਤ ਸਿੰਘ ਲੱਕੀ ਧਾਲੀਵਾਲ ਨੇ ਇਹ ਕਿਤਾਬਾਂ ਪ੍ਰੈਸ ਕਲੱਬ ਦੇ ਮੈਂਬਰਾਂ ਨੂੰ ਭੇਂਟ ਕਰਦਿਆਂ ਕਿਹਾ ਕਿ ਧਾਲੀਵਾਲ ਸਾਹਿਬ ਨੇ ਆਪਣੀਆ ਨੌਂ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆ ਅਤੇ ਉਨਾਂ ਦੇ ਇਸ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਕਲੱਬ ਦੇ ਮੈਂਬਰ ਹਰੀਸ ਗੱਖੜ ਤੇ ਅਵਿਨਾਸ ਰਾਣਾ ਨੇ ਧਾਲੀਵਾਲ ਪਰਿਵਾਰ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲੀਸ ਵਿੱਚ ਨੌਕਰੀ ਕਰਨ ਸਮੇਂ ਨੇਕ ਸ਼ਖਸੀਅਤ, ਇਮਾਨਦਾਰੀ ਦੀ ਮਿਸਾਲ ਅਤੇ ਅਸੂਲਾਂ ਲਈ ਜਾਣੇ ਜਾਂਦੇ ਉੱਚ ਕੋਟੀ ਦੇ ਵਿਦਵਾਨ ਸਵ: ਹਰਦੇਵ ਸਿੰਘ ਧਾਲੀਵਾਲ ਨੇ ਆਪਣੀ ਰਿਟਾਇਰਮੈਂਟ ਤੋਂ ਬਾਅਦ ਪੁਲਿਸ ਨੌਕਰੀ ਦੇ ਤਜਰਬੇ, ਪੰਥ ਦੀ ਚੜ੍ਹਦੀਕਲਾ, ਕਿਸਾਨੀ ਅਤੇ ਕਿਰਤ ਤੋਂ ਲੈ ਕੇ ਅਕਾਲੀ ਦਲ ਦੇ ਇਤਿਹਾਸ ਤੱਕ ਨੌਂ ਕਿਤਾਬਾਂ ਛਪੀਆਂ। ਉਨ੍ਹਾਂ ਕਿਹਾ ਕਿ ਸੁਨਾਮ ਸਾਹਿਤ ਸਭਾ ਨਾਲ ਜੁੜਕੇ ਉਹ ਸਾਹਿਤਕ ਸਰਗਰਮੀਆਂ ਵਿੱਚ ਵੱਧ ਚੜਕੇ ਹਿੱਸਾ ਲੈਂਦੇ ਸਨ।ਇਸ ਮੌਕ ਕਲੱਬ ਦੇ ਸਰਪ੍ਰਸਤ ਦਰਸ਼ਨ ਸਿੰਘ ਚੌਹਾਨ,ਸੀਨੀਅਰ ਮੀਤ ਪ੍ਰਧਾਨ ਸੁਸੀਲ ਕਾਂਸਲ, ਰਤਨ ਦੇਵ ਬੋਬੀ ਵਰਮਾ,ਰਾਜਨ ਸਿੰਗਲਾ,ਰਾਜਿੰਦਰ ਕੁਮਾਰ ਬੱਬਲੀ,ਤਰਸੇਮ ਸਿੰਘ ਕੁਲਾਰ,ਦਰਬਾਰਾ ਸਿੰਘ ਛਾਜਲਾ,ਰੋਟਰੀ ਕਲੱਬ ਦੇ ਪ੍ਰਧਾਨ ਅਨਿਲ ਜੁਨੇਜਾ, ਦੇਵਿੰਦਰ ਪਾਲ ਸਿੰਘ ਰਿੰਪੀ,ਪ੍ਰਵੀਨ ਖੋਖਰ,ਰੁਪਿੰਦਰ ਸਿੰਘ ਸੱਗੂ,ਅਵਿਨਾਸ ਜੈਨ,ਗਗਨਦੀਪ ਸਿੰਘ ਲਿੱਲੀ,ਮਨਪ੍ਰੀਤ ਬਾਂਸਲ,ਪੰਕਜ ਅਰੋੜਾ,ਮਨਿੰਦਰ ਸਿੰਘ ਲਖਮੀਰਵਾਲਾ,ਪਵਨ ਸਰਮਾ,ਸੁਮੇਰ ਗਰਗ ਤੇ ਰਵਨੀਤਜੋਤ ਸਿੰਘ ਐਡਵੋਕੇਟ,ਬਲਵੀਰ ਸਿੰਘ ਲੰਬਾ ਆਦਿ ਵੀ ਹਾਜਰ ਸਨ