ਸ੍ਰੀ ਚਮਕੌਰ ਸਾਹਿਬ : ਪਹਿਲਵਾਨ ਜੁਝਾਰ ਸਿੰਘ ਟਾਈਗਰ ਨੇ ਫਿਰ ਤੋਂ 2 ਗੋਲਡ ਅਤੇ 1 ਚਾਂਦੀ ਤਮਗਾ ਜਿੱਤ ਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪਹਿਲਵਾਨ ਜੁਝਾਰ ਸਿੰਘ ਟਾਈਗਰ ਨੇ ਦੱਸਿਆ ਕਿ ਇੰਡੀਆ ਓਪਨ ਅੰਤਰਰਾਸਟਰੀ ਜਿੳਜਿਟਸੂ ਮੁਕਾਬਲੇ ਜੋ ਕਿ ਤਾਲਕਟੋਰਾ ਇੰਨਡੋਰ ਸਟੇਡੀਅਮ ਨਵੀ ਦਿੱਲੀ ਵਿੱਚ ਹੋਏ ਉਨ੍ਹਾਂ ਵਿੱਚ ਵੱਖ ਵੱਖ ਦੇਸ਼ਾ ਦੇ ਖਿਡਾਰੀਆਂ ਨੂੰ ਹਰਾ ਕੇ ਤਿੰਨ ਵੱਖ ਵੱਖ ਕੈਟਾਗਰੀਆਂ ਵਿੱਚ ਇਹ ਮੈਡਲ ਜਿੱਤੇ ਹਨ। ਉਨ੍ਹਾਂ ਦੱਸਿਆ ਕਿ ਜਿੳਜਿਟਸੂ ਜਪਾਨ ਦੀ ਇੱਕ ਪੁਰਾਤਨ ਖੇਡ ਹੈ। ਜਿਸਨੂੰ ਬਰਾਜਿਲ ਦੇਸ਼ ਨੇ ਨਵੇਂ ਖੇਡ ਨਿਯਮਾਂ ਦੇ ਤਹਿਤ 2028 ਦੀ ਓਲੰਪਿਕ ਖੇਡਾਂ ਵਿੱਚ ਮਾਨਤਾ ਦਵਾਈ ਹੈ। ਇਹ ਖੇਡ ਪਹਿਲਵਾਨੀ ਦੀ ਤਰ੍ਹਾਂ ਹੀ ਖੇਡੀ ਜਾਂਦੀ ਹੈ ਜੋ ਹੁਣ ਭਾਰਤ ਵਿੱਚ ਵੀ ਵੱਡੀ ਪੱਧਰ ਤੇ ਖੇਡੀ ਜਾਣ ਲੱਗੀ ਹੈ। ਜੁਝਾਰ ਸਿੰਘ ਟਾਈਗਰ ਵਿਸ਼ਵ ਦਾ ਪਹਿਲਾ ਸਾਬਤ ਸੂਰਤ ਸਿੱਖ ਜਿੳਜਿਟਸੂ ਇੰਨਟਰਨੈਸ਼ਨਲ ਗੋਲਡ ਮੈਡਲਿਸ਼ਟ ਹੈ ਜੋ ਕਿ 2022 ਤੋਂ ਹੁਣ ਤੱਕ ਹਰ ਸਾਲ ਇਨ੍ਹਾਂ ਮੁਕਾਬਲਿਆਂ ਵਿੱਚ ਭਾਰਤ ਲਈ ਗੋਲਡ ਮੈਡਲ ਜਿੱਤ ਰਿਹਾ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਵਲਡ ਚੈਂਪੀਅਨਸਿਪ ਜੋ ਕਿ 26 ਸਤੰਬਰ ਤੋਂ 29 ਸਤੰਬਰ ਨੂੰ ਜਪਾਨ ਵਿਖੇ ਹੋ ਰਹੀ ਹੈ ਵਿੱਚ ਉਨ੍ਹਾਂ ਦੀ ਭਾਰਤ ਵੱਲੋਂ ਚੋਣ ਹੋ ਗਈ ਹੈ ਉਹ ਆਪਣੇ ਦੇਸ਼ ਲਈ ਗੋਲਡ ਜਰੂਰ ਜਿੱਤਣਗੇ ਜਿਸ ਤੋਂ ਬਾਅਦ ਉਨ੍ਹਾਂ ਦਾ ਟੀਚਾ 2028 ਓਲੰਪਿਕ ਦਾ ਹੋਵੇਗਾ। ਸ੍ਰੀ ਚਮਕੌਰ ਸਾਹਿਬ ਪਹੁੰਚਣ ਤੇ ਸਭ ਤੋਂ ਪਹਿਲਾਂ ਉਨ੍ਹਾਂ ਗੁ: ਕਤਲਗੜ੍ਹ ਸਾਹਿਬ ਮੱਥਾ ਟੇਕਿਆ ਜਿੱਥੇ ਪਹੁੰਚਣ ਤੇ ਉਨ੍ਹਾਂ ਦਾ ਪਰਿਵਾਰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪਿਤਾ ਬਲਵਿੰਦਰ ਸਿੰਘ ਸੰਗਤ, ਉਨ੍ਹਾਂ ਦੀ ਪਤਨੀ ਰਮਨਦੀਪ ਕੌਰ, ਮੋਹਣ ਸਿੰਘ, ਰਿਸੂ ਗਰਗ, ਜਗਜੀਤ ਸਿੰਘ ਲਾਡੀ, ਆਦਿ ਹਾਜਰ ਸਨ।