ਰਾਏਪੁਰ : ਜਿਸ ਨੇ ਨਸ਼ਾ ਕਰਨਾ ਹੁੰਦਾ ਹੈ ਉਹ ਕਰ ਹੀ ਲੈਂਦਾ ਹੈ। ਤਾਲਾਬੰਦੀ ਹੋਣ ਕਾਰਨ ਕਈ ਇਲਾਕਿਆਂ ਵਿਚ ਸ਼ਰਾਬ ਨਹੀ ਮਿਲ ਰਹੀ ਤਾਂ ਨਸ਼ੜੀਆਂ ਨੇ ਇਸ ਦਾ ਬਦਲ ਲੱਭਣ ਦੇ ਚੱਕਰ ਵਿਚ ਸਪਿਰਟ ਹੀ ਪੀ ਲਈ। ਇਸੇ ਤਰ੍ਹਾਂ ਹੋਇਆ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਗੋਲ ਬਾਜ਼ਾਰ ਇਲਾਕੇ ਵਿਚ ਜਿਥੇ ਰਾਜੀਵ ਰਿਹਾਇਸ਼ੀ ਕੰਪਲੈਕਸ ਵਿਚ ਰਹਿਣ ਵਾਲੇ ਨਸ਼ੇ ਦੇ ਆਦੀ ਚਾਰ ਨੌਜਵਾਨਾਂ ਨੇ ਐਤਵਾਰ ਰਾਤ ਸ਼ਰਾਬ ਦੀ ਥਾਂ ਸਪਿਰਟ ਪੀ ਲਈ। ਸਥਿਤੀ ਵਿਗੜਨ 'ਤੇ ਚਾਰਾਂ ਨੂੰ ਅੰਬੇਡਕਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਜਿੱਥੇ ਇਕ-ਇਕ ਕਰਕੇ ਤਿੰਨ ਦੀ ਮੌਤ ਹੋ ਗਈ। ਇਕ ਨੌਜਵਾਨ ਦੀ ਹਾਲਤ ਹੁਣ ਵੀ ਗੰਭੀਰ ਬਣੀ ਹੋਈ ਹੈ।
ਗੋਲ ਬਾਜ਼ਾਰ ਪੁਲਿਸ ਥਾਣਾ ਇੰਚਾਰਜ ਕੇਕੇ ਵਾਜਪਾਈ ਨੇ ਦੱਸਿਆ ਕਿ ਅਨਿਲ ਛਿਰਈਆ, ਵਿਜੇ ਕੁਮਾਰ ਚੌਹਾਨ, ਚੰਦਨ ਤਿਵਾੜੀ ਅਤੇ ਰਾਜੂ ਨੇ ਇਕੱਠਿਆਂ ਸਪਿਰਟ ਪੀਤੀ ਸੀ। ਇਸ ਨਾਲ ਉਨ੍ਹਾਂ ਦੀ ਹਾਲਤ ਵਿਗੜਦੀ ਚਲੀ ਗਈ। ਐਤਵਾਰ ਰਾਤ ਨੂੰ ਉਲਟੀਆਂ ਕਰਨ 'ਤੇ ਪਰਿਵਾਰਕ ਮੈਂਬਰਾਂ ਨੂੰ ਇਸ ਦਾ ਪਤਾ ਲੱਗਾ। ਚਾਰਾਂ ਨੂੰ ਅੰਬੇਡਕਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਦੇਰ ਰਾਤ ਵਿਜੇ ਕੁਮਾਰ ਚੌਹਾਨ ਅਤੇ ਸੋਮਵਾਰ ਸਵੇਰੇ ਰਾਜੂ ਦੀ ਮੌਤ ਹੋ ਗਈ। ਦੁਪਹਿਰ ਦੇ ਸਮੇਂ ਚੰਦਨ ਤਿਵਾੜੀ ਨੇ ਵੀ ਦਮ ਤੋੜ ਦਿੱਤਾ। ਅਨਿਲ ਿਛਰਈਆ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਥੇ ਸਥਾਨਕ ਲੋਕਾਂ ਮੁਤਾਬਕ, ਸ਼ਨਿਚਰਵਾਰ ਨੂੰ ਇਕ ਸਸਕਾਰ ਪ੍ਰਰੋਗਰਾਮ ਵਿਚ ਚਾਰੋਂ ਸ਼ਾਮਲ ਹੋਏ ਸਨ। ਉਥੇ ਹੀ ਸਪਿਰਟ ਪੀਤੀ ਸੀ। ਦੂਜੇ ਦਿਨ ਐਤਵਾਰ ਸਵੇਰੇ ਵੀ ਬਚੀ ਹੋਈ ਸਪਿਰਟ ਨੂੰ ਚਾਰਾਂ ਨੇ ਪੀ ਲਿਆ ਸੀ।