ਫਗਵਾੜਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਗਵਾੜਾ ਦੇ ਪੁਲਿਸ ਸਟੇਸ਼ਨ ਦੇ ਇੰਚਾਰਜ ਨੂੰ ਮੁਅੱਤਲ ਕਰਨ ਦੇ ਹੁਕਮ ਦੇ ਦਿਤੇ ਹਨ। ਐਸ.ਐਚ.ਓ ਦੀ ਵੀਡੀਉ ਸੋਸ਼ਲ ਮੀਡੀਆ ਵਿਚ ਫੈਲ ਗਈ ਸੀ ਜਿਸ ਵਿਚ ਉਹ ਸੜਕ ਕੰਢੇ ਖੜੀ ਸਬਜ਼ੀ ਦੀ ਰੇਹੜੀ ਨੂੰ ਲੱਤ ਮਾਰ ਰਿਹਾ ਸੀ ਕਿਉਂਕਿ ਸਬਜ਼ੀ ਵਾਲੇ ਨੇ ਤਾਲਾਬੰਦੀ ਦੇ ਸਮੇਂ ਦੌਰਾਨ ਰੇਹੜੀ ਲਾਈ ਹੋਈ ਸੀ। ਐਸਐਚਓ ਨਵਦੀਪ ਸਿੰਘ ਦੀ ਵੀਡੀਉ ਫੈਲਣ ਮਗਰੋਂ ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਪੁਲਿਸ ਅਧਿਕਾਰੀ ਵਿਰੁਧ ਕਾਰਵਾਈ ਕਰਨ ਲਈ ਆਖਿਆ ਸੀ ਜਿਸ ਤੋਂ ਬਾਅਦ ਉਸ ਨੂੰ ਮੁਅੱਤਲ ਕਰਨ ਦੇ ਹੁਕਮ ਦੇ ਦਿਤੇ ਗਏ।