Friday, November 22, 2024

Malwa

ਭਾਜਪਾ ਤੇ ਕਾਂਗਰਸ ਦੋਵੇਂ ਹੀ ਘੱਟ ਗਿਣਤੀ ਵਿਰੋਧੀ ਪਾਰਟੀਆਂ ਹਨ : ਸਿਮਰਨਜੀਤ ਸਿੰਘ ਮਾਨ

May 27, 2024 02:03 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਮਾਲੇਰਕੋਟਲਾ ਵਿਖੇ ਵਿਸ਼ਾਲ ਚੋਣ ਜਲਸੇ ਨੂੰ  ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨਾਲ ਲੱਗਦੇ ਪਾਕਿਸਤਾਨ ਦੇ ਬਾਰਡਰ ਖੋਲ੍ਹਣੇ ਚਾਹੀਦੇ ਹਨ, ਤਾਂ ਜੋ ਪੰਜਾਬ ਨਾਲ ਸਬੰਧਤ ਹਰ ਵਰਗ ਦੇ ਰੁਜਗਾਰ ਵਿੱਚ ਵਾਧਾ ਹੋ ਸਕੇ | ਸ. ਮਾਨ ਨੇ ਕਿਹਾ ਕਿ ਇਸ ਤੋਂ ਇਲਾਵਾ ਮਾਲੇਰਕੋਟਲਾ ਨਿਵਾਸੀਆਂ ਦੀਆਂ ਰਿਸ਼ਤੇਦਾਰੀਆਂ ਪਾਕਿਸਤਾਨ ਵਿੱਚ ਹਨ, ਜੇਕਰ ਬਾਰਡਰ ਖੁੱਲ੍ਹਦਾ ਹੈ ਤਾਂ ਉਹ ਸਿੱਧਾ ਪਾਕਿਸਤਾਨ ਘੱਟ ਖਰਚੇ ਉੱਪਰ ਆ-ਜਾ ਸਕਦੇ ਹਨ | ਸ. ਮਾਨ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਬਣਾਏ ਗਏ ਸੀ.ਏ.ਏ. ਕਾਨੂੰਨ ਮੁਤਾਬਿਕ ਗੁਆਂਢੀ ਦੇਸ਼ਾਂ ਦੇ ਹਿੰਦੂ, ਜੈਨ, ਬੁੱਧ ਅਤੇ ਹੋਰ ਧਰਮਾਂ ਦੇ ਸ਼ਰਨਾਰਥੀਆਂ ਨੂੰ  ਨਾਗਰਿਕਤਾ ਦਿੱਤੀ ਜਾਵੇਗੀ ਪਰ ਇਸ ਕਾਨੂੰਨ ਵਿੱਚ ਮੁਸਲਮਾਨਾਂ ਨੂੰ  ਸ਼ਾਮਲ ਨਹੀਂ ਕੀਤਾ ਗਿਆ,  ਜੋ ਕਿ ਮੁਸਲਮਾਨ ਭਾਈਚਾਰੇ ਨਾਲ ਸਰਾਸਰ ਧੱਕਾ ਹੈ | ਉਨ੍ਹਾਂ ਦੱਸਿਆ ਕਿ 20-20 ਸਾਲ ਦੀਆਂ ਬੀਬੀਆਂ ਪਾਕਿਸਤਾਨ ਤੋਂ ਵਿਆਹ ਕੇ ਮਾਲੇਰਕੋਟਲਾ ਵਸੀਆਂ ਹਨ, ਹਾਲੇ ਤੱਕ ਉਨ੍ਹਾਂ ਨੂੰ  ਵੀ ਨਾਗਰਿਕਤਾ ਨਹੀਂ ਦਿੱਤੀ ਗਈ | ਸ. ਮਾਨ ਨੇ ਕਿਹਾ ਕਿ ਮੁਸਲਮਾਨ ਭਾਈਚਾਰੇ ਨਾਲ ਹੋਣ ਵਾਲੀਆਂ ਇਨ੍ਹਾਂ ਧੱਕੇਸ਼ਾਹੀਆਂ ਬਾਰੇ ਅਸੀਂ ਪਾਰਲੀਮੈਂਟ ਮੁੱਦਾ ਉਠਾਵਾਂਗੇ | ਸ. ਮਾਨ ਨੇ ਕਿਹਾ ਕਿ ਕੇਂਦਰ ਦੇ ਵਜੀਰ ਰਹੇ ਮੌਲਾਨਾ ਆਜਾਦ ਵੱਲੋਂ ਮੁਸਲਮਾਨ ਭਾਈਚਾਰੇ ਦੇ ਬੱਚਿਆਂ ਦੀ ਉੱਚ ਪੜ੍ਹਾਈ ਵਿੱਚ ਸਹਾਇਤਾ ਲਈ ਸਕਾਲਰਸ਼ਿਪ ਸ਼ੁਰੂ ਕੀਤੀ ਗਈ ਸੀ ਪਰ ਮੋਦੀ ਸਰਕਾਰ ਵੱਲੋਂ ਉਹ ਵੀ ਬੰਦ ਕਰ ਦਿੱਤੀ ਗਈ ਹੈ | ਸ. ਮਾਨ ਨੇ ਕਿਹਾ ਕਿ ਬੀਜੇਪੀ ਸਰਕਾਰ ਵੱਲੋਂ ਘੱਟ ਗਿਣਤੀਆਂ ਉੱਪਰ ਜੁਲਮ ਕੀਤੇ ਜਾ ਰਹੇ ਹਨ ਅਤੇ ਆਪਾਂ ਸਾਰੇ ਘੱਟ ਗਿਣਤੀ ਹਾਂ | ਸ. ਮਾਨ ਨੇ ਕਿਹਾ ਕਿ ਇਹ ਮੁਲਕ ਵੱਧ ਗਿਣਤੀਆਂ ਦਾ ਹੈ ਅਤੇ ਵੱਧ ਗਿਣਤੀ ਪਾਰਟੀਆਂ ਕਾਂਗਰਸ ਤੇ ਬੀਜੇਪੀ ਹਨ, ਜੋ ਸਿਰਫ ਵੋਟਾਂ ਲੈਣ ਲਈ ਹੀ ਘੱਟ ਗਿਣਤੀ ਕੌਮਾਂ ਨੂੰ  ਵਰਤਦੀਆਂ ਹਨ ਅਤੇ ਘੱਟ ਗਿਣਤੀ ਕੌਮਾਂ ਦੀ ਭਲਾਈ ਲਈ ਕਰਦੀਆਂ ਕੁਝ ਨਹੀਂ | ਸ. ਮਾਨ ਨੇ ਕਿਹਾ ਕਿ ਸਾਨੂੰ ਘੱਟ ਗਿਣਤੀਆਂ ਨੂੰ  ਇੱਕਜੁਟ ਹੋ ਕੇ ਰਹਿਣਾ ਚਾਹੀਦਾ ਹੈ, ਤਾਂ ਜੋ ਜੁਲਮ ਕਰਦੀਆਂ ਸਰਕਾਰਾਂ ਉਪਰ ਲਗਾਮ ਕਸੀ ਜਾ ਸਕੇ | ਸ. ਮਾਨ ਨੇ ਦੱਸਿਆ ਕਿ ਬਾਬਰੀ ਮਸਜਿਦ ਨੂੰ ਢਹਿ ਢੇਰੀ ਕਰਕੇ ਰਾਮ ਮੰਦਿਰ ਬਨਾਉਣ ਦਾ ਫੈਸਲਾ ਸੁਪਰੀਮ ਕੋਰਟ ਦੇ ਜਸਟਿਸ ਰੰਜਨ ਗੰਗੋਈ ਨੇ ਕੀਤਾ ਸੀ, ਜਿਸਦੇ ਲਈ ਉਸ ਨੂੰ  ਮੋਦੀ ਸਰਕਾਰ ਵੱਲੋਂ ਰਿਸ਼ਵਤ ਦੇ ਰੂਪ ਵਿੱਚ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ | ਉਨ੍ਹਾਂ ਦੱਸਿਆ ਕਿ ਇਹ ਉਹੀ ਰੰਜਨ ਗੰਗੋਈ ਹੈ, ਜਿਸਨੇ ਆਪਣੇ ਘਰ ਵਿੱਚ ਕੰਮ ਕਰਦੀ ਇੱਕ ਔਰਤ ਨਾਲ ਛੇੜਖਾਨੀ ਕੀਤੀ ਸੀ | ਜਿਸ ਨੂੰ  ਬਚਾਉਣ ਲਈ ਸੁਪਰੀਮ ਕੋਰਟ ਦੇ ਜੱਜਾਂ ਨੇ ਇੱਕ ਕਮੇਟੀ ਬਣਾਈ ਅਤੇ ਕੇਸ ਥਾਣੇ ਜਾਣ ਨਹੀਂ ਦਿੱਤਾ ਗਿਆ | ਜਦੋਂ ਪੀੜਤ ਬੀਬੀ ਨੇ ਸੰਵਿਧਾਨ ਦੀ ਦਫਾ 21 ਦੇ ਅਨੁਸਾਰ ਆਪਣੇ ਵਕੀਲ ਨੂੰ  ਕਮੇਟੀ ਅੱਗੇ ਪੇਸ਼ ਹੋਣ ਦੀ ਮੰਗ ਕੀਤੀ ਤਾਂ ਕਮੇਟੀ ਨੇ ਸੰਵਿਧਾਨ ਨੂੰ  ਤੋੜਦੇ ਹੋਏ ਵਕੀਲ ਨੂੰ  ਪੇਸ਼ ਹੋਣ ਦੀ ਇਜਾਜਤ ਨਹੀਂ ਦਿੱਤੀ | ਸ. ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਵੀ ਘੱਟ ਗਿਣਤੀਆਂ ਦੇ ਹੱਕ ਵਿੱਚ ਨਹੀਂ ਹੈ, ਕਿਉਂਕਿ ਬਾਬਰੀ ਮਸਜਿਦ ਨੂੰ  ਢਹਿ ਢੇਰੀ ਕਰਵਾਉਣ ਵਿੱਚ ਰਾਜੀਵ ਗਾਂਧੀ ਦਾ ਵੀ ਹੱਥ ਸੀ | ਸ. ਮਾਨ ਨੇ ਕਿਹਾ ਕਿ ਕੁਲ ਮਿਲਾ ਕੇ ਕਾਂਗਰਸ ਅਤੇ ਭਾਜਪਾ ਤੋਂ ਸਾਨੂੰ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ, ਕਿਉਂਕਿ ਇਹ ਦੋਵੇਂ ਪਾਰਟੀਆਂ ਘੱਟ ਗਿਣਤੀਆਂ ਵਿਰੋਧੀ ਹਨ | ਸਾਨੂੰ ਆਪਣੇ ਹੱਕ ਲੈਣ ਲਈ ਇੱਕਜੁਟ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਮੈਨੂੰ ਪਾਰਲੀਮੈਂਟ ਵਿੱਚ ਭੇਜਦੇ ਹੋ ਤਾਂ ਇਨ੍ਹਾਂ ਸਾਰੀਆਂ ਧੱਕੇਸ਼ਾਹੀਆਂ ਦਾ ਮੁੱਦਾ ਉਹ ਪਾਰਲੀਮੈਂਟ ਵਿੱਚ ਚੁੱਕਣਗੇ | ਇਸਦੇ ਨਾਲ ਹੀ ਉਨ੍ਹਾਂ ਨੇ ਹਲਕੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਹਰ ਮੁਮਕਿਨ ਕੰਮ ਕਰਨ ਦਾ ਭਰੋਸਾ ਵੀ ਦੁਆਇਆ | ਇਸ ਮੌਕੇ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ, ਪਾਰਟੀ ਦੇ ਸਰਗਰਮ ਵਰਕਰ ਅਤੇ ਵੱਡੀ ਗਿਣਤੀ ਵਿੱਚ ਮਾਲੇਰਕੋਟਲਾ ਨਿਵਾਸੀ ਹਾਜਰ ਸਨ

Have something to say? Post your comment

 

More in Malwa

ਡੀਟੀਐੱਫ ਦੇ ਸੱਦੇ ਤੇ ਸੈਂਕੜੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਦੇ ਦਫ਼ਤਰ ਦੇ ਅੱਗੇ ਲਗਾਇਆ ਧਰਨਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ

ਪਿੰਡ ਮੰਡੋਫਲ ਦੇ ਕਿਸਾਨ ਜਸਵਿੰਦਰ ਸਿੰਘ ਨੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ ਵਰਤਕੇ ਕੀਤੀ ਕਣਕ ਦੀ ਬਿਜਾਈ

ਊੜਾ ਅਤੇ ਜੂੜਾ ਬਚਾਉ ਲਹਿਰ’ ਵਲੋਂ ਕਰਵਾਏ ਕੁਇਜ ਮੁਕਾਬਲਿਆਂ ਵਿਚ ਬਾਬਾ ਸਾਹਿਬ ਦਾਸ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ

ਕਰਜ਼ਾ ਵਸੂਲੀ ਬਦਲੇ ਕਿਸੇ ਦੀ ਜਾਇਦਾਦ ਕੁਰਕ ਨਹੀਂ ਹੋਣ ਦੇਵਾਂਗੇ : ਉਗਰਾਹਾਂ

ਸੰਤ ਰਤਨ ਸਿੰਘ ਜੀ ਗੁ: ਅਤਰਸਰ (ਰਾੜਾ ਸਾਹਿਬ) ਵਾਲਿਆਂ ਦੀ ਤੀਸਰੀ ਬਰਸੀ ਮਨਾਈ 

ਸੁਨਾਮ ਵਿਖੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਾ ਦਫ਼ਤਰ  ਘੇਰਿਆ 

ਸਵਰਗੀ ਹਰਭਜਨ ਸਿੰਘ ਥਿੰਦ ਨੂੰ ਸ਼ਰਧਾਂਜਲੀਆਂ ਭੇਟ 

ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ

ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ